Corona: ਪਾਕਿਸਤਾਨ ਵਿਚ 11 ਸਤੰਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ, 24 ਘੰਟਿਆਂ 'ਚ ਦੋ ਮੌਤਾਂ ਤੇ 484 ਨਵੇਂ ਕੇਸ

Corona: ਪਾਕਿਸਤਾਨ ਵਿਚ 11 ਸਤੰਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ, 24 ਘੰਟਿਆਂ 'ਚ ਸਿਰਫ ਦੋ ਮੌਤਾਂ ਤੇ 484 ਨਵੇਂ ਕੇਸ
- news18-Punjabi
- Last Updated: September 7, 2020, 2:19 PM IST
ਪਾਕਿਸਤਾਨ ਵਿੱਚ ਕੋਵਿਡ -19 ਮਹਾਂਮਾਰੀ (Coronavirus) ਦੇ ਮੱਦੇਨਜ਼ਰ ਕਰੀਬ ਛੇ ਮਹੀਨਿਆਂ ਤੋਂ ਬੰਦ ਪਈ ਸਿਨੇਮਾ ਹਾਲ ਅਤੇ ‘ਮਲਟੀਪਲੈਕਸ’ 11 ਸਤੰਬਰ ਨੂੰ ਹਾਲੀਵੁੱਡ ਦੀਆਂ ਦੋ ਫਿਲਮਾਂ ਨਾਲ ਦੁਬਾਰਾ ਖੁੱਲ੍ਹਣ ਜਾ ਰਹੇ ਹਨ। ਇਸ ਗੁਆਂਢੀ ਮੁਲਕ ਵਿਚ ਹਾਲਾਤ ਲਗਾਤਾਰ ਸੁਧਰ ਰਹੇ ਹਨ। ਪਾਕਿਸਤਾਨ ਪਿਛਲੇ 24 ਘੰਟਿਆਂ ਵਿੱਚ ਸਿਰਫ ਦੋ ਮਰੀਜ਼ਾਂ ਦੀ ਮੌਤ ਤੇ 484 ਨਵੇਂ ਕੇਸ ਆਏ ਹਨ।
ਪਾਕਿਸਤਾਨ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ 484 ਨਵੇਂ ਕੇਸਾਂ ਦੀ ਰਿਪੋਰਟ ਦੇ ਨਾਲ ਐਤਵਾਰ ਨੂੰ ਹੁਣ ਤੱਕ ਸੰਕਰਮਿਤ ਲੋਕਾਂ ਦੀ ਸੰਖਿਆ 2,98,509 ਹੋ ਗਈ ਹੈ। ਸਿਨੇਮਾ ਹਾਲ ਅਤੇ ਮਲਟੀਪਲੈਕਸ ਹਾਲੀਵੁੱਡ ਦੀਆਂ ਹਾਲ ਹੀ ਵਿੱਚ ਰਿਲੀਜ਼ ਹੋਈਆਂ ਦੋ ਫਿਲਮਾਂ ਨਾਲ 11 ਸਤੰਬਰ ਤੋਂ ਖੁੱਲਣਗੇ। ਫਿਲਮ ਨਿਰਮਾਤਾਵਾਂ, ਸਿਨੇਮਾ ਹਾਲ ਦੇ ਮਾਲਕਾਂ ਅਤੇ ਫਿਲਮ ਵਿਤਰਕਾਂ ਨੂੰ ਦਰਸ਼ਕਾਂ ਦੁਆਰਾ ਉਤਸ਼ਾਹਪੂਰਣ ਹੁੰਗਾਰੇ ਦੀ ਉਮੀਦ ਕੀਤੀ ਜਾ ਰਹੀ ਹੈ
ਇਸ ਦੌਰਾਨ, ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੋ ਹੋਰ ਮਰੀਜ਼ਾਂ ਦੀ ਮੌਤ ਨਾਲ ਗਿਣਤੀ 6,382 ਹੋ ਗਈ ਹੈ। ਦੇਸ਼ ਵਿਚ ਕੁੱਲ 2,85,898 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ, ਜਿਨ੍ਹਾਂ ਵਿਚੋਂ 3,345 ਲੋਕ ਕੱਲ੍ਹ ਸੰਕਰਮਣ-ਮੁਕਤ ਹੋਏ। ਸੰਕਰਮਣ ਕਾਰਨ 532 ਲੋਕਾਂ ਦੀ ਹਾਲਤ ਗੰਭੀਰ ਹੈ, ਜਦਕਿ 6,229 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਿੰਧ ਵਿਚ 1,30,483, ਪੰਜਾਬ ਵਿਚ 97,166, ਖੈਬਰ ਪਖਤੂਨਖਵਾ ਵਿਚ 36,591, ਇਸਲਾਮਾਬਾਦ ਵਿਚ 15,734, ਬਲੋਚਿਸਤਾਨ ਵਿਚ 13,229, ਗਿਲਗਿਤ-ਬਾਲਟਿਸਤਾਨ ਵਿਚ 2,979 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 2,327 ਸੰਕਰਮਣ ਹਨ।
ਇਮਰਾਨ ਨੇ 1100 ਅਰਬ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ
ਦੂਜੇ ਪਾਸੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੇ ਵਿੱਤੀ ਕੇਂਦਰ ਕਰਾਚੀ ਦੀ ਪੁਰਾਣੀ ਮਿਊਸਪਲਟੀ ਸਮੇਤ ਬੁਨਿਆਦੀ ਢਾੰਚੇ ਵਿੱਚ ਸੁਧਾਰ ਲਈ 1,100 ਅਰਬ ਦੇ ਪੈਕੇਜ ਦਾ ਐਲਾਨ ਕੀਤਾ ਹੈ। ਧਿਆਨਯੋਗ ਹੈ ਕਿ ਰਿਕਾਰਡ ਤੋੜ ਮੀਂਹ ਪੈਣ ਕਾਰਨ ਕਰਾਚੀ ਵਿਚ ਬਹੁਤ ਤਬਾਹੀ ਹੋਈ ਹੈ ਅਤੇ ਘੱਟੋ ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ।
ਪਾਕਿਸਤਾਨ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ 484 ਨਵੇਂ ਕੇਸਾਂ ਦੀ ਰਿਪੋਰਟ ਦੇ ਨਾਲ ਐਤਵਾਰ ਨੂੰ ਹੁਣ ਤੱਕ ਸੰਕਰਮਿਤ ਲੋਕਾਂ ਦੀ ਸੰਖਿਆ 2,98,509 ਹੋ ਗਈ ਹੈ। ਸਿਨੇਮਾ ਹਾਲ ਅਤੇ ਮਲਟੀਪਲੈਕਸ ਹਾਲੀਵੁੱਡ ਦੀਆਂ ਹਾਲ ਹੀ ਵਿੱਚ ਰਿਲੀਜ਼ ਹੋਈਆਂ ਦੋ ਫਿਲਮਾਂ ਨਾਲ 11 ਸਤੰਬਰ ਤੋਂ ਖੁੱਲਣਗੇ। ਫਿਲਮ ਨਿਰਮਾਤਾਵਾਂ, ਸਿਨੇਮਾ ਹਾਲ ਦੇ ਮਾਲਕਾਂ ਅਤੇ ਫਿਲਮ ਵਿਤਰਕਾਂ ਨੂੰ ਦਰਸ਼ਕਾਂ ਦੁਆਰਾ ਉਤਸ਼ਾਹਪੂਰਣ ਹੁੰਗਾਰੇ ਦੀ ਉਮੀਦ ਕੀਤੀ ਜਾ ਰਹੀ ਹੈ
ਇਸ ਦੌਰਾਨ, ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੋ ਹੋਰ ਮਰੀਜ਼ਾਂ ਦੀ ਮੌਤ ਨਾਲ ਗਿਣਤੀ 6,382 ਹੋ ਗਈ ਹੈ। ਦੇਸ਼ ਵਿਚ ਕੁੱਲ 2,85,898 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ, ਜਿਨ੍ਹਾਂ ਵਿਚੋਂ 3,345 ਲੋਕ ਕੱਲ੍ਹ ਸੰਕਰਮਣ-ਮੁਕਤ ਹੋਏ। ਸੰਕਰਮਣ ਕਾਰਨ 532 ਲੋਕਾਂ ਦੀ ਹਾਲਤ ਗੰਭੀਰ ਹੈ, ਜਦਕਿ 6,229 ਲੋਕਾਂ ਦਾ ਇਲਾਜ ਚੱਲ ਰਿਹਾ ਹੈ।