ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ (Union Health Minister Dr Harsh Vardhan) ਨੇ ਦੱਸਿਆ ਹੈ ਕਿ ਭਾਰਤ ਪ੍ਰਤੀ 10 ਲੱਖ ਜਨਸੰਖਿਆ ਦੇ ਮੁਕਾਬਲੇ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਵਿਸ਼ਵ ਦੇ ਸਭ ਤੋਂ ਘੱਟ ਮੌਤਾਂ ਦੇ ਔਸਤ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ, ਜਦੋਂ ਕਿ ਇਨ੍ਹਾਂ ਮੌਤਾਂ ਦੀ ਵਿਸ਼ਵਵਿਆਪੀ ਔਸਤ 110 ਮੌਤਾਂ/10 ਲੱਖ ਆਬਾਦੀ ਹੈ, ਭਾਰਤ ਵਿਚ 48 ਮੌਤਾਂ/10 ਲੱਖ ਆਬਾਦੀ ਉਤੇ ਹੋਈਆਂ ਹਨ।
ਸਿਹਤ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਕੋਵੀਡ -19 ਦੇ ਭਾਰਤ ਵਿਚ ਰਿਪੋਰਟ ਕੀਤੇ ਗਏ 54 ਫ਼ੀਸਦ ਮਾਮਲੇ 18 ਤੋਂ 44 ਸਾਲ ਦੇ ਲੋਕਾਂ ਨਾਲ ਸਬੰਧਤ ਹਨ, ਜਦੋਂ ਕਿ ਇਸ ਬਿਮਾਰੀ ਕਾਰਨ 51 ਪ੍ਰਤੀਸ਼ਤ ਮੌਤਾਂ ਉਹਨਾਂ ਲੋਕਾਂ ਦੀਆਂ ਹੋਇਆ ਹਨ ਜਿਨ੍ਹਾਂ ਦੀ ਉਮਰ 60 ਜਾਂ ਵੱਧ ਸੀ।
ਉਮਰ ਦੇ ਅਧਾਰ ਉਤੇ ਕੋਰੋਨਾ ਦੇ ਮਾਮਲਿਆਂ ਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਮੁਲਾਂਕਣ ਪੇਸ਼ ਕਰਦਿਆਂ ਮੰਤਰਾਲੇ ਨੇ ਇਹ ਵੀ ਕਿਹਾ ਕਿ ਮੌਤਾਂ ਵਿਚ 36 ਪ੍ਰਤੀਸ਼ਤ 45 ਤੋਂ 60 ਸਾਲ ਦੀ ਉਮਰ ਸਮੂਹ ਵਿਚ ਸਨ, 11 ਫ਼ੀਸਦੀ ਮੌਤਾਂ 26-44 ਉਮਰ ਗਰੁੱਪ ਅਤੇ ਇੱਕ ਪ੍ਰਤੀਸ਼ਤ 18-25 ਸਾਲ ਦੀ ਉਮਰ ਸਮੂਹ ਅਤੇ 17 ਸਾਲ ਤੋਂ ਘੱਟ ਉਮਰ ਵਿੱਚ ਹੋਈਆਂ ਹਨ। ਇਹੋ ਅੰਕੜਾ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 25 ਅਗਸਤ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੇਸ਼ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ -19 ਕਾਰਨ 69 ਫ਼ੀਸਦੀ ਮੌਤਾਂ ਮਰਦਾਂ ਦੀਆਂ ਜਦੋਂ ਕਿ ਔਰਤਾਂ (women) ਵਿੱਚ ਇਹ ਦਰ 31 ਪ੍ਰਤੀਸ਼ਤ ਹੈ।
70% ਤੋਂ ਵੱਧ ਮੌਤਾਂ ਦੂਸਰੀਆਂ ਗੰਭੀਰ ਬਿਮਾਰੀਆਂ ਕਰਕੇ ਹੋਈਆਂ
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 70 ਪ੍ਰਤੀਸ਼ਤ ਤੋਂ ਜ਼ਿਆਦਾ ਮੌਤਾਂ ਦੂਸਰੀਆਂ ਗੰਭੀਰ ਬਿਮਾਰੀਆਂ ਕਾਰਨ ਹੁੰਦੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜਿੱਥੋਂ ਤਕ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗੱਲ ਹੈ, 54 ਫ਼ੀਸਦ ਕੇਸ 18 ਤੋਂ 44 ਸਾਲ ਦੀ ਉਮਰ ਸਮੂਹ ਵਿਚ ਹਨ, 26 ਫ਼ੀਸਦ ਕੇਸ 45 ਤੋਂ 60 ਸਾਲ ਦੇ ਲੋਕਾਂ ਨਾਲ ਸਬੰਧਤ ਹਨ, ਅੱਠ ਪ੍ਰਤੀਸ਼ਤ ਕੇਸ 17 ਤੋਂ ਘੱਟ ਉਮਰ ਅਤੇ ਅਤੇ 12 ਪ੍ਰਤੀਸ਼ਤ ਮਾਮਲੇ 60 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨਾਲ ਸਬੰਧਤ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19