ਫਾਰਮਾ ਕੰਪਨੀ Mylan ਨੇ ਲਾਂਚ ਕੀਤੀ Covid-19 ਦੀ ਦਵਾਈ, ਜਾਣੋ ਕਿੰਨੀ ਹੋਵੇਗੀ ਕੀਮਤ...

News18 Punjabi | News18 Punjab
Updated: July 21, 2020, 1:43 PM IST
share image
ਫਾਰਮਾ ਕੰਪਨੀ Mylan ਨੇ ਲਾਂਚ ਕੀਤੀ Covid-19 ਦੀ ਦਵਾਈ, ਜਾਣੋ ਕਿੰਨੀ ਹੋਵੇਗੀ ਕੀਮਤ...
ਫਾਰਮਾ ਕੰਪਨੀ Mylan ਨੇ ਲਾਂਚ ਕੀਤੀ Covid-19 ਦੀ ਦਵਾਈ, ਜਾਣੋ ਕਿੰਨੀ ਹੋਵੇਗੀ ਕੀਮਤ...

  • Share this:
  • Facebook share img
  • Twitter share img
  • Linkedin share img
ਮਾਇਲਨ ਫਾਰਮਾ (Mylan) ਕੰਪਨੀ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਭਾਰਤੀ ਮਾਰਕੀਟ ਵਿੱਚ ‘ਡੇਸਰੇਮ DESREM) ਨਾਮ ਨਾਲ ਰੇਮਡੇਸਿਵਿਰ ਦਵਾਈ ਦਾ ਇੱਕ ਜੈਨਰਿਕ ਵਰਜਨ ਪੇਸ਼ ਕੀਤਾ ਹੈ। ਇਸ ਦਵਾਈ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਤੇ ਟੈਸਟ ਵਿਚ ਪਾਜੀਟਿਵ ਆਏ ਮਰੀਜਾਂ ਨੂੰ ਦੇਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਇਹ ਟੀਕਾ 4800 ਰੁਪਏ ਦੀ ਕੀਮਤ 'ਤੇ ਭਾਰਤੀ ਬਾਜ਼ਾਰ 'ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ, ਕੰਪਨੀ ਨੇ ਕੋਵਿਡ -19 ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ, ਜਿਥੇ ਮਰੀਜ਼ ਅਤੇ ਸਿਹਤ ਕਰਮਚਾਰੀ ਇਸ ਦਵਾਈ ਦੀ ਉਪਲਬਧਤਾ ਸਮੇਤ ਬਹੁਤ ਸਾਰੀਆਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਹੇਟੇਰੋ ਦੀ ਰੈਮਡੇਸਿਵਿਰ 5400 ਰੁਪਏ ਅਤੇ ਸਿਪਲਾ ਦਾ ਰੈਮਡੇਸਿਵਿਰ 4000 ਰੁਪਏ ਦੀ ਕੀਮਤ 'ਤੇ ਬਾਜ਼ਾਰ 'ਤੇ ਆ ਚੁੱਕਾ ਹੈ।

ਹੈਲਪਲਾਈ ਨੰਬਰ ਜਾਰੀ ਕੀਤਾ - ਕੰਪਨੀ ਨੇ ਕਿਹਾ ਕਿ ਸਿਹਤ ਕਰਮਚਾਰੀ ਹੈਲਪਲਾਈਨ 7829980066 ਉਤੇ ਕਾਲ ਕਰਕੇ ਇਸ ਦਵਾਈ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਦਵਾਈ ਦੀ ਕਿੰਨੀ ਉਪਲਬਧਤਾ ਹੈ। ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਹੈਲਪਲਾਈਨ ਨੰਬਰ ਸ਼ੁਰੂ ਕਰਨ ਲਈ ਵੀ ਕਿਹਾ ਹੈ। ਜਿੱਥੇ ਤੁਸੀਂ ਲੋੜਵੰਦ ਦਵਾਈਆਂ ਦੀ ਸਪਲਾਈ ਬਾਰੇ ਪਤਾ ਲਗਾ ਸਕਦੇ ਹੋ ਅਤੇ ਆਪਣੀ ਜ਼ਰੂਰਤ ਦੱਸ ਸਕਦੇ ਹੋ। ਦਰਅਸਲ, ਇਹ ਦਵਾਈ ਕੁਝ ਹੱਦ ਤਕ ਕੋਰੋਨ ਦੇ ਇਲਾਜ ਲਈ ਪ੍ਰਭਾਵਸ਼ਾਲੀ ਹੋ ਰਹੀ ਹੈ।
ਭਾਰਤ ਵਿੱਚ ਮਾਈਲਨ ਫਾਰਮਾ ਦੇ ਚੇਅਰਮੈਨ ਰਾਕੇਸ਼ ਬਜਮਈ ਨੇ ਕਿਹਾ ਕਿ ਰੈਮਡੇਸਿਵਿਰ ਦੇ ਵਪਾਰਕ ਉਤਪਾਦਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਅਸੀਂ ਡਰੱਗ ਦਾ ਇੱਕ ਜੈਨਰਿਕ ਵਰਜਨ ਤਿਆਰ ਕੀਤਾ ਹੈ। ਦਵਾਈ ਦਾ ਪਹਿਲਾ ਬੈਚ ਅੱਜ ਲਾਂਚ ਕੀਤਾ ਗਿਆ ਹੈ। ਦਵਾਈ ਦੀ ਲਗਾਤਾਰ ਵਧ ਰਹੀ ਮੰਗ ਨੂੰ ਵੇਖਦੇ ਹੋਏ, ਕੰਪਨੀ ਨੇ ਕਿਹਾ ਹੈ ਕਿ ਉਹ ਪੂਰੇ ਦੇਸ਼ ਵਿਚ ਇਸਦੀ ਸਪਲਾਈ ਜਾਰੀ ਰੱਖੇਗੀ।
Published by: Gurwinder Singh
First published: July 21, 2020, 1:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading