COVID-19 India: 24 ਘੰਟਿਆਂ 'ਚ ਆਏ 38792 ਨਵੇਂ ਕੇਸ, ਇਕੱਲੇ ਕੇਰਲ ਵਿਚ ਮਿਲੇ 14539 ਮਰੀਜ਼

News18 Punjabi | News18 Punjab
Updated: July 14, 2021, 10:40 AM IST
share image
COVID-19 India: 24 ਘੰਟਿਆਂ 'ਚ ਆਏ 38792 ਨਵੇਂ ਕੇਸ, ਇਕੱਲੇ ਕੇਰਲ ਵਿਚ ਮਿਲੇ 14539 ਮਰੀਜ਼
COVID-19 India: 24 ਘੰਟਿਆਂ 'ਚ ਆਏ 38792 ਨਵੇਂ ਕੇਸ, ਇਕੱਲੇ ਕੇਰਲ ਵਿਚ ਮਿਲੇ 14539 ਮਰੀਜ਼ (ਸੰਕੇਤਕ ਫੋਟੋ: AP)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਸੰਕਰਮਿਤ (Corona Infected) ਮਰੀਜ਼ਾਂ ਦੀ ਗਿਣਤੀ ਭਾਵੇਂ ਤੇਜ਼ੀ ਨਾਲ ਘਟ ਰਹੀ ਹੈ, ਪਰ ਦੱਖਣੀ ਭਾਰਤ ਵਿਚ ਕੋਰੋਨਾ ਦਾ ਵਧ ਰਿਹਾ ਗ੍ਰਾਫ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੇਸ਼ ਦੇ ਬਹੁਤ ਸਾਰੇ ਰਾਜਾਂ ਵਿੱਚ ਕੋਰੋਨਾ ਦੇ ਨਵੇਂ ਰੂਪਾਂ ਦੀ ਦਸਤਕ ਨਾਲ ਕੋਰੋਨਾ ਦੀ ਤੀਜੀ ਲਹਿਰ ਦਾ ਜੋਖਮ ਵੀ ਵਧ ਗਿਆ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੀ ਲਾਗ ਦੇ 38 ਹਜ਼ਾਰ 792 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਸਮੇਂ ਦੌਰਾਨ 624 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਹੈ। ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਹੁਣ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਵਧ ਕੇ 3 ਕਰੋੜ 9 ਲੱਖ 46 ਹਜ਼ਾਰ 74 ਹੋ ਗਈ ਹੈ। ਕੇਰਲ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ 14,539 ਨਵੇਂ ਕੇਸ ਸਾਹਮਣੇ ਆਏ ਹਨ।

ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 4 ਲੱਖ 29 ਹਜ਼ਾਰ 946 ਸਰਗਰਮ ਕੇਸ ਹਨ, ਜਦੋਂ ਕਿ 3 ਕਰੋੜ 1 ਲੱਖ 4 ਹਜ਼ਾਰ 720 ਵਿਅਕਤੀ ਠੀਕ ਹੋਏ ਹਨ ਅਤੇ ਆਪਣੇ ਘਰਾਂ ਨੂੰ ਚਲੇ ਗਏ ਹਨ।
ਇਸ ਦੇ ਨਾਲ ਹੀ ਹੁਣ ਤੱਕ 4 ਲੱਖ 11 ਹਜ਼ਾਰ 408 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਦੇਸ਼ ਵਿਚ ਹੁਣ ਤੱਕ 38,76,97,935 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, 37,14,441 ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਇਆ ਗਿਆ ਹੈ।

Published by: Gurwinder Singh
First published: July 14, 2021, 10:26 AM IST
ਹੋਰ ਪੜ੍ਹੋ
ਅਗਲੀ ਖ਼ਬਰ