ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਇਨ੍ਹਾਂ ਕੰਪਨੀਆਂ ਵੱਲੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਤਿਆਰੀ

News18 Punjabi | News18 Punjab
Updated: July 29, 2020, 11:01 AM IST
share image
ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਇਨ੍ਹਾਂ ਕੰਪਨੀਆਂ ਵੱਲੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਤਿਆਰੀ
ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਇਨ੍ਹਾਂ ਕੰਪਨੀਆਂ ਵੱਲੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ...

  • Share this:
  • Facebook share img
  • Twitter share img
  • Linkedin share img
ਦੇਸ਼ ਦੇ ਕਈ ਰਾਜਾਂ ਵਿਚ ਲਗਾਤਾਰ ਤਾਲਾਬੰਦੀ ਦੇ ਬਾਵਜੂਦ ਹੌਲੀ ਹੌਲੀ ਰੁਜ਼ਗਾਰ ਵਿਚ ਇਜਾਫਾ ਹੋਣ ਲੱਗਾ ਹੈ। ਜਦੋਂ ਕਿ ਅਪ੍ਰੈਲ ਵਿਚ ਰੁਜ਼ਗਾਰ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਸੀ, ਪਰ ਹੁਣ ਇਕ ਵਾਰ ਫਿਰ ਨੌਕਰੀਆਂ ਦਾ ਰਾਹ ਖੁੱਲ੍ਹਣ ਲੱਗਾ ਹੈ।

ਕੰਪਨੀਆਂ ਵੱਲੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ। ਤਾਲਾਬੰਦੀ ਤੋਂ ਬਾਅਦ, ਆਰਥਿਕਤਾ ਮੁੜ ਲੀਹ 'ਤੇ ਆ ਰਹੀ ਹੈ ਅਤੇ ਇਸ ਦੇ ਸੰਕੇਤ ਨੌਕਰੀਆਂ ਦੀ ਗਿਣਤੀ ਤੋਂ ਦਿੱਸ ਰਹੇ ਹਨ। ਮਨੀ ਕੰਟਰੋਲ ਵਿਚ ਪ੍ਰਕਾਸ਼ਤ ਖ਼ਬਰ ਅਨੁਸਾਰ, ਤਮਾਮ ਜੌਬ ਪੋਰਟਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੋਰਟਲ 'ਤੇ ਨੌਕਰੀ ਦੀ ਭਾਲ ਅਤੇ ਨੌਕਰੀ ਦੇਣ ਵਾਲੇ, ਦੋਵਾਂ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਵਧੀ ਹੈ।

ਇਨ੍ਹਾਂ ਸੈਕਟਰਾਂ ਵਿਚ ਹੋਇਆ ਸੁਧਾਰ
NAUKRI.COM ਦੀ ਰਿਪੋਰਟ ਦੇ ਅਨੁਸਾਰ, ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਹਾਇਰਿੰਗ ਵਿਚ 33 ਪ੍ਰਤੀਸ਼ਤ ਦਾ ਸੁਧਾਰ ਹੋਇਆ ਹੈ। ਫਾਰਮਾ, ਬਾਇਓਟੈਕ, ਬੀਪੀਓ/ਆਈਟੀਈਐਸ, ਇੰਸ਼ੋਰੈਂਸ, ਰੀਟੇਲ ਅਤੇ ਪ੍ਰਾਹੁਣਚਾਰੀ ਖੇਤਰਾਂ ਵਿਚ ਸੁਧਾਰ ਦਿਖਾਈ ਦੇ ਰਿਹਾ ਹੈ। ਇਹ ਦੂਜੀ ਤਿਮਾਹੀ ਦੀ ਸ਼ੁਰੂਆਤ ਵਿੱਚ ਬੇਰੁਜ਼ਗਾਰ ਨੌਜਵਾਨਾਂ ਲਈ ਚੰਗੇ ਸੰਕੇਤ ਹਨ। ਹਾਲਾਂਕਿ ਕੋਰੋਨਾ ਦੀ ਮਾਰ ਸਟਾਰਟਅਪਸ ਉਤੇ ਵੀ ਪਈ ਹੈ, ਪਰ ਉਹ ਖੇਤਰ ਜੋ ਨਵੀਂ ਤਕਨਾਲੋਜੀ 'ਤੇ ਕੇਂਦ੍ਰਤ ਕਰ ਰਹੇ ਹਨ, ਉਥੇ ਨਵੀਂਆਂ ਨੌਕਰੀਆਂ ਦੇ ਵਿਕਲਪਾਂ ਸਾਹਮਣੇ ਆ ਰਹੇ ਹਨ।

ਇਨ੍ਹਾਂ ਕੰਪਨੀਆਂ ਵਿਚ ਹਜ਼ਾਰਾਂ ਨੌਕਰੀਆਂ

>> ਕੈਂਪਸ ਰਿਕ੍ਰਿਊਟਮੈਂਟ ਦਾ ਇੰਤਜਾਰ ਕਰ ਰਹੇ ਨੌਜਵਾਨਾਂ ਲਈ HCL Technologies ਅਗਲੇ ਇੱਕ ਸਾਲ ਵਿੱਚ 15 ਹਜ਼ਾਰ ਨੌਕਰੀਆਂ ਲਈ ਕੈਂਪਸ ਰਿਕ੍ਰਿਊਟਮੈਂਟ ਕਰਨ ਜਾ ਰਹੀ ਹੈ। ਦੱਸ ਦਈਏ ਕਿ ਕੰਪਨੀ ਨੇ ਪਿਛਲੇ ਸਾਲ ਸਿਰਫ 9 ਹਜ਼ਾਰ ਕੈਂਪਸ ਰਿਕ੍ਰਿਊਟਮੈਂਟ ਕੀਤੀ ਸੀ।

>> ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਵੀ ਬਹੁਤ ਸਾਰੀਆਂ ਨਵੀਆਂ ਭਰਤੀਆਂ ਨੂੰ ਕੱਢਣ ਜਾ ਰਿਹਾ ਹੈ। ਐਮਾਜ਼ਾਨ ਨੇ ਕਿਹਾ ਹੈ ਕਿ ਉਹ ਆਪਣੇ ਗਾਹਕ ਸੇਵਾ ਵਿਭਾਗ ਵਿਚ 20 ਹਜ਼ਾਰ ਨਵੀਆਂ ਨੌਕਰੀਆਂ ਲਿਆ ਰਿਹਾ ਹੈ।

>> ਇਸ ਤੋਂ ਇਲਾਵਾ TCS ਇਸ ਸਾਲ 40 ਹਜ਼ਾਰ ਨਵੀਂ ਭਰਤੀ ਵੀ ਕਰਨ ਜਾ ਰਹੀ ਹੈ।

ਰੁਜ਼ਗਾਰ ਵਿਚ ਵਾਧਾ

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ, ਭਾਵ CMIE ਅਨੁਸਾਰ, ਰੁਜ਼ਗਾਰ ਬਾਜ਼ਾਰ ਵਿੱਚ ਸੰਤੁਲਨ ਦੀ ਸਥਿਤੀ ਦਿਖਾਈ ਦੇਣ ਲੱਗੀ ਹੈ। ਸੀਐਮਆਈਈ ਦੇ ਅਨੁਸਾਰ, ਜੂਨ ਵਿੱਚ ਰੁਜ਼ਗਾਰ ਵਿੱਚ ਵਾਧਾ ਹੋਇਆ ਸੀ ਪਰ ਜੁਲਾਈ ਵਿੱਚ ਸਮੁੱਚੇ ਰੁਜ਼ਗਾਰ ਵਿੱਚ ਥੋੜੀ ਗਿਰਾਵਟ ਆਈ ਸੀ।

19 ਜੁਲਾਈ ਨੂੰ ਖਤਮ ਹੋਏ ਹਫ਼ਤੇ ਦੌਰਾਨ ਕੁਲ ਰੁਜ਼ਗਾਰ ਦਰ 38.1 ਪ੍ਰਤੀਸ਼ਤ ਸੀ। ਜੂਨ ਵਿਚ ਰੁਜ਼ਗਾਰ ਦੀ ਦਰ 38.42 ਪ੍ਰਤੀਸ਼ਤ ਸੀ। ਕੁਲ ਮਿਲਾ ਕੇ ਸ਼ਹਿਰੀ ਰੁਜ਼ਗਾਰ ਵਿੱਚ ਵਾਧਾ ਹੋਇਆ ਹੈ। ਸੀਐਮਆਈਈ ਦੇ ਅਨੁਸਾਰ, ਅਪ੍ਰੈਲ ਵਿੱਚ 12.2 ਕਰੋੜ ਬੇਰੁਜ਼ਗਾਰ ਹੋ ਗਏ ਸਨ। 9.1 ਕਰੋੜ ਨੂੰ ਜੂਨ ਵਿਚ ਫਿਰ ਤੋਂ ਰੁਜ਼ਗਾਰ ਮਿਲਿਆ। ਦੱਸ ਦਈਏ ਕਿ CMIE ਆਪਣੀ ਹਫਤਾਵਾਰੀ ਰਿਪੋਰਟ ਪੇਸ਼ ਕਰਦਾ ਹੈ।
Published by: Gurwinder Singh
First published: July 29, 2020, 11:01 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading