ਮਹਾਰਾਸ਼ਟਰ 'ਚ 98 ਦਿਨਾਂ ਬਾਅਦ ਖੁੱਲ੍ਹੇ ਸੈਲੂਨ, ਨਾਈ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਪਹਿਲੇ ਗਾਹਕ ਦੇ ਵਾਲ

News18 Punjabi | News18 Punjab
Updated: June 30, 2020, 4:10 PM IST
share image
ਮਹਾਰਾਸ਼ਟਰ 'ਚ 98 ਦਿਨਾਂ ਬਾਅਦ ਖੁੱਲ੍ਹੇ ਸੈਲੂਨ, ਨਾਈ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਪਹਿਲੇ ਗਾਹਕ ਦੇ ਵਾਲ
ਮਹਾਰਾਸ਼ਟਰ 'ਚ 98 ਦਿਨਾਂ ਬਾਅਦ ਖੁੱਲ੍ਹੇ ਸੈਲੂਨ, ਨਾਈ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਪਹਿਲੇ ਗਾਹਕ ਦੇ ਵਾਲ

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਵਿਚ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਤੋਂ 98 ਦਿਨ ਬਾਅਦ ਮੰਗਲਵਾਰ ਤੋਂ ਸੈਲੂਨ ਅਤੇ ਪਾਰਲਰ ਦੁਬਾਰਾ ਖੁੱਲ੍ਹ ਗਏ ਹਨ। ਅਨਲੌਕ 2.0 ਦੇ ਤਹਿਤ ਰਾਜ ਸਰਕਾਰ ਨੇ ਸੈਲੂਨ ਅਤੇ ਪਾਰਲਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਇਕ ਸੈਲੂਨ ਦੇ ਮਾਲਕ ਨੇ ਆਪਣੇ ਪਹਿਲੇ ਗਾਹਕ ਦੇ ਵਾਲ ਕੱਟਣ ਲਈ ਸੋਨੇ ਦੀ ਕੈਂਚੀ ਇਸਤੇਮਾਲ ਕੀਤੀ। ਇਹ ਕੈਂਚੀ 10 ਤੋਲੇ ਸੋਨੇ ਦੀ ਦੱਸੀ ਜਾ ਰਹੀ ਹੈ।

ਮਾਮਲਾ ਕੋਲਹਾਪੁਰ ਦਾ ਹੈ। ਇਥੇ ਇਕ ਸੈਲੂਨ ਦਾ ਮਾਲਕ, ਰਾਮਭਾਉ ਸੰਕਪਾਲ, ਤਿੰਨ ਮਹੀਨਿਆਂ ਬਾਅਦ ਦੁਕਾਨ ਖੋਲ੍ਹ ਕੇ ਇੰਨਾ ਖੁਸ਼ ਹੋਇਆ ਕਿ ਗਾਹਕ ਨੂੰ ਭਗਵਾਨ ਰੂਪ ਮੰਨ ਕੇ ਸੋਨੇ ਦੀਆਂ ਕੈਂਚੀ ਨਾਲ ਵਾਲ ਕੱਟੇ। ਸੰਕਪਾਲ ਨੇ ਕਿਹਾ ਕਿ ਤਾਲਾਬੰਦੀ ਕਾਰਨ ਪਿਛਲੇ ਤਿੰਨ ਮਹੀਨਿਆਂ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਆਮਦਨੀ ਨਹੀਂ ਹੋ ਰਹੀ ਸੀ। ਹੁਣ ਜਦੋਂ ਸੈਲੂਨ ਖੁੱਲ੍ਹ ਗਏ ਹਨ, ਉਮੀਦ ਹੈ ਕਿ ਸਥਿਤੀ ਹੌਲੀ ਹੌਲੀ ਠੀਕ ਹੋ ਜਾਵੇਗੀ।

ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਸੰਕਪਾਲ ਨੇ ਕਿਹਾ, ‘‘ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ ਜਿੱਥੇ ਕੁਝ ਦੁਕਾਨਦਾਰਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਕਿਉਂਕਿ ਉਹ ਵਿੱਤੀ ਸੰਕਟ ਤੋਂ ਬਾਹਰ ਨਹੀਂ ਆ ਸਕੇ। ਅਸੀਂ ਕਿਸੇ ਤਰ੍ਹਾਂ ਸਥਿਤੀ ਨਾਲ ਨਜਿੱਠਣ ਵਿੱਚ ਕਾਮਯਾਬ ਹੋ ਗਏ। ਉਸਨੇ ਅੱਗੇ ਕਿਹਾ, 'ਮੈਂ ਇਸ ਕਾਰੋਬਾਰ ਵਿਚ ਕਈ ਸਾਲਾਂ ਤੋਂ ਹਾਂ।
ਆਪਣੀ ਬਚਤ ਨਾਲ 10 ਤੋਲਾ ਸੋਨੇ ਦੀ ਇੱਕ ਜੋੜੀ ਖਰੀਦੀ, ਕਿਉਂਕਿ ਰਾਜ ਸਰਕਾਰ ਨੇ ਹੁਣ ਸੈਲੂਨ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਮੇਰੇ ਸਾਥੀ ਸੈਲੂਨ ਮਾਲਕਾਂ ਦੇ ਚਿਹਰੇ 'ਤੇ ਖੁਸੀ ਹੈ ਅਤੇ ਮੈਂ ਇਸ ਨੂੰ ਵਿਲੱਖਣ ਢੰਗ ਨਾਲ ਜ਼ਾਹਰ ਕਰਨ ਦਾ ਫੈਸਲਾ ਕੀਤਾ ਹੈ।
Published by: Gurwinder Singh
First published: June 30, 2020, 4:10 PM IST
ਹੋਰ ਪੜ੍ਹੋ
ਅਗਲੀ ਖ਼ਬਰ