ਰਾਜਧਾਨੀ ਭੋਪਾਲ ਵਿੱਚ ਸਾਢੇ ਚਾਰ ਹਜ਼ਾਰ ਤੋਂ ਵੱਧ ਜ਼ਰੂਰਤਮੰਦਾਂ ਨੂੰ ਲੰਗਰ ਵੰਡਿਆ ਜਾ ਰਿਹਾ ਹੈ। ਇਥੋਂ ਏਮਜ਼ ਦੇ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸ਼ਹਿਰ ਦੇ ਗਰੀਬਾਂ ਨੂੰ ਰੋਜ਼ਾਨਾ ਖਾਣੇ ਦੇ ਪੈਕੇਟ ਦਿੱਤੇ ਜਾ ਰਹੇ ਹਨ। ਇਹ ਲੰਗਰ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਚੱਲ ਰਿਹਾ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਦੇ ਸਾਕੇਤ ਨਗਰ ਵਿੱਚ ਸਥਿਤ ਗੁਰੂਦੁਆਰੇ ਦੀ। ਇੱਥੇ, ਲੰਗਰ ਰੋਜ਼ਾਨਾ ਜ਼ਰੂਰਤਮੰਦਾਂ ਲਈ ਚਲਦਾ ਹੈ, ਜਿਸ ਵਿੱਚ ਏਮਜ਼ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੋਜ਼ਾਨਾ ਭੋਜਨ ਦਿੱਤਾ ਜਾਂਦਾ ਹੈ। ਪਰ 22 ਮਾਰਚ ਤੋਂ ਲੰਗਰ ਨੂੰ ਵਿਆਪਕ ਰੂਪ ਤੋਂ ਸ਼ੁਰੂ ਕੀਤਾ ਗਿਆ। ਹੁਣ ਇਥੇ ਸਾਢੇ ਚਾਰ ਹਜ਼ਾਰ ਤੋਂ ਵਧੇਰੇ ਲੋਕਾਂ ਲਈ ਲੰਗਰ ਬਣਾਇਆ ਜਾਂਦਾ ਹੈ ਅਤੇ ਸ਼ਹਿਰ ਵਿਚ ਲੋੜਵੰਦਾਂ ਨੂੰ ਖਾਣੇ ਦੇ ਪੈਕੇਟ ਦਿੱਤੇ ਜਾਂਦੇ ਹਨ।
ਲੰਗਰ ਦੇ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਲੰਗਰ ਵਿਚ ਦਿੱਤੇ ਗਏ ਖਾਣੇ ਦੇ ਪੈਕਟ ਨੂੰ ਗੁਰੂ ਪ੍ਰਸਾਦਿ ਕਿਹਾ ਜਾਂਦਾ ਹੈ। ਲੰਗਰ ਕਮੇਟੀ ਵਿੱਚ 20 ਤੋਂ ਵੱਧ ਲੋਕ ਹਨ ਜੋ ਲੰਗਰ ਚਲਾਉਣ ਵਿਚ ਮਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਲਾਕਡਾਊਨ ਖਤਮ ਨਹੀਂ ਹੋ ਜਾਂਦਾ, ਉਦੋਂ ਤੱਕ ਲੋਕਾਂ ਨੂੰ ਭੋਜਨ ਦੇ ਪੈਕੇਟ ਭੇਜੇ ਜਾਣਗੇ। ਲੰਗਰ ਵਿਚ ਰੋਜ਼ਾਨਾ 4000 ਲੋਕਾਂ ਦਾ ਭੋਜਨ ਬਣਾਇਆ ਜਾਂਦਾ ਹੈ, ਇਹ ਭੋਜਨ ਮਿਊਂਸਪਲ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਦੇ ਨਾਲ ਸਮਾਜਿਕ ਸੰਗਠਨਾਂ ਰਾਹੀਂ ਲੋੜਵੰਦ ਲੋਕਾਂ ਲਈ ਭੇਜਿਆ ਜਾਂਦਾ ਹੈ। ਇਸ ਦੇ ਨਾਲ ਹੀ ਲੰਗਰ ਕਮੇਟੀ ਲਾਗ ਤੋਂ ਬਚਣ ਲਈ ਗਰੀਬ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਲੰਗਰ ਕਮੇਟੀ ਨੇ ਦੱਸਿਆ ਕਿ ਗੁਰਦੁਆਰੇ ਵਿਚ ਲੰਗਰ ਬਣਾਉਣ ਸਮੇਂ ਵੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਰਸੋਈ ਵਿਚ ਜਾਣ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਸੈਨੇਟਾਈਜ਼ ਹੋਣਾ ਪੈਂਦਾ ਹੈ, ਮਾਸਕ ਲਗਾਉਣਾ ਜਰੂਰੀ ਹੈ। ਰਸੋਈ ਵਿਚ ਖਾਣਾ ਵੀ ਸੋਸ਼ਲ ਡਿਸਟੈਂਸ ਤਹਿਤ ਬਣਾਇਆ ਜਾਂਦਾ ਹੈ। ਏਮਸ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਵੀ ਸੋਸ਼ਲ ਡਿਸਟੈਂਸ ਤਹਿਤ ਲੰਗਰ ਦਿੱਤਾ ਜਾਂਦਾ ਹੈ। ਰਸੋਈ ਦੀ ਨਿੱਤ ਸਫਾਈ ਕੀਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19, Langar, Lockdown, Madhya Pradesh