ਸਨੋਫੀ ਤੇ GSK ਨੇ ਤਿਆਰ ਕੀਤੀ ਕੋਰੋਨਾ ਦੀ ਇਕ ਹੋਰ ਵੈਕਸੀਨ, ਸ਼ੁਰੂਆਤੀ ਟੈਸਟ ਵਿਚ ਅਸਰਦਾਰ ਦਿੱਸ ਰਿਹਾ ਹੈ ਟੀਕਾ

ਸਨੋਫੀ ਤੇ GSK ਨੇ ਤਿਆਰ ਕੀਤੀ ਕੋਰੋਨਾ ਦੀ ਇਕ ਹੋਰ ਵੈਕਸੀਨ, ਸ਼ੁਰੂਆਤੀ ਟੈਸਟ ਵਿਚ ਅਸਰਦਾਰ ਦਿੱਸ ਰਿਹਾ ਹੈ ਟੀਕਾ

 • Share this:
  ਦੁਨੀਆਂ ਭਰ ਵਿਚ ਕੋਰੋਨਾਵਾਇਰਸ ਦੇ ਦੂਜੇ ਹੱਲੇ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਸ ਲਈ ਕੋਰੋਨਾ ਨਾਲ ਲੜਨ ਲਈ ਅੱਜ ਸਭ ਤੋਂ ਵੱਡਾ ਹਥਿਆਰ ਸਿਰਫ ਅਤੇ ਸਿਰਫ ਕੋਰੋਨਾ ਵੈਕਸੀਨ (Covid-19 Vaccine) ਹੈ। ਇਸ ਸਮੇਂ, ਦੁਨੀਆ ਭਰ ਵਿੱਚ ਲਗਭਗ ਅੱਧੀ ਦਰਜਨ ਅਜਿਹੇ ਟੀਕੇ ਹਨ ਜੋ ਕੋਰੋਨਾ ਨਾਲ ਲੜਨ ਦੇ ਸਮਰੱਥ ਹਨ, ਪਰ ਇਕ ਹੋਰ ਵੈਕਸੀਨ ਕੋਰੋਨਾ ਵਿਰੁੱਧ ਇਸ ਜੰਗ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਇਸ ਨੂੰ ਤਿਆਰ ਕਰ ਰਹੀ ਹੈ ਫਰਾਂਸ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਕੰਪਨੀ ਸਨੋਫੀ ਅਤੇ ਬ੍ਰਿਟਿਸ਼ ਕੰਪਨੀ ਜੀਐਸਕੇ। ਕੰਪਨੀ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਟੀਕੇ ਦੇ ਸ਼ੁਰੂਆਤੀ ਨਤੀਜੇ ਬਹੁਤ ਵਧੀਆ ਹਨ।

  ਕੰਪਨੀ ਦੇ ਅਨੁਸਾਰ ਦੂਜੇ ਪੜਾਅ ਦੇ ਟਰੈਲ ਦੇ ਨਤੀਜੇ ਬਹੁਤ ਵਧੀਆ ਆਏ ਹਨ। ਇਸ ਲਈ ਤੀਜੇ ਪੜਾਅ ਦੇ ਟਰੈਲ ਵੀ ਕੁਝ ਹਫਤਿਆਂ ਵਿਚ ਸ਼ੁਰੂ ਕੀਤੇ ਜਾਣਗੇ। ਦੱਸ ਦਈਏ ਕਿ ਪਿਛਲੇ ਸਾਲ ਟੀਕਾ ਤਿਆਰ ਕਰਨ ਦੇ ਮਾੜੇ ਨਤੀਜਿਆਂ ਕਾਰਨ ਕੰਪਨੀ ਹੱਥ ਨਿਰਾਸ਼ ਲੱਗੀ ਸੀ। ਪਰ ਇਸ ਵਾਰ, ਦੋ ਪੜਾਅ ਦੀਆਂ ਅਜ਼ਮਾਇਸ਼ਾਂ ਤੋਂ ਬਾਅਦ ਉਮੀਦਾਂ ਵਧ ਗਈਆਂ ਹਨ।

  ਕੰਪਨੀ ਦੀ ਤਰਫੋਂ ਦੂਜੇ ਪੜਾਅ ਦੀਆਂ ਅਜ਼ਮਾਇਸ਼ਾਂ ਤੋਂ ਬਾਅਦ, ਇਹ ਕਿਹਾ ਗਿਆ ਹੈ ਕਿ ਟੀਕੇ ਦੀ ਵਰਤੋਂ ਕੋਰੋਨਾ ਵਿਰੁੱਧ ਚੰਗੀ ਐਂਟੀਬਾਡੀਜ਼ ਪੈਦਾ ਕਰ ਰਹੀ ਹੈ। ਦੂਜੇ ਪੜਾਅ ਵਿਚ, 722 ਵਲੰਟੀਅਰਾਂ 'ਤੇ ਟਰਾਇਲ ਕਰਵਾਏ ਗਏ ਸਨ। ਆਉਣ ਵਾਲੇ ਦਿਨਾਂ ਵਿਚ ਤੀਜੇ ਪੜਾਅ ਦੇ ਟਰੈਲ ਵੱਖ-ਵੱਖ ਦੇਸ਼ਾਂ ਵਿਚ ਕੀਤੇ ਜਾਣਗੇ। ਦੱਸ ਦਈਏ ਕਿ ਕਿਸੇ ਵੀ ਵੈਕਸੀਨ ਲਈ ਤੀਜਾ ਪੜਾਅ ਬਹੁਤ ਮਹੱਤਵਪੂਰਨ ਹੁੰਦਾ ਹੈ।

  ਇਥੇ ਹਜ਼ਾਰਾਂ ਲੋਕਾਂ 'ਤੇ ਟੀਕੇ ਦੇ ਟੈਸਟ ਕੀਤੇ ਜਾਂਦੇ ਹਨ। ਇਸ ਪੜਾਅ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਹੀ ਟੀਕੇ ਨੂੰ ਹਰੀ ਝੰਡੀ ਮਿਲਦੀ ਹੈ।
  Published by:Gurwinder Singh
  First published: