ਦਿੱਲੀ ਵਿਚ 47 ਲੱਖ ਲੋਕ Corona ਦੀ ਜਦ ਵਿਚ, ਪਰ ਨਹੀਂ ਦਿੱਸੇ ਲੱਛਣ- Sero survey

News18 Punjabi | News18 Punjab
Updated: July 21, 2020, 2:31 PM IST
share image
ਦਿੱਲੀ ਵਿਚ 47 ਲੱਖ ਲੋਕ Corona ਦੀ ਜਦ ਵਿਚ, ਪਰ ਨਹੀਂ ਦਿੱਸੇ ਲੱਛਣ- Sero survey
ਦਿੱਲੀ ਵਿਚ 47 ਲੱਖ ਲੋਕ Corona ਦੀ ਜਦ ਵਿਚ, ਪਰ ਨਹੀਂ ਦਿੱਸੇ ਲੱਛਣ- Sero survey

  • Share this:
  • Facebook share img
  • Twitter share img
  • Linkedin share img
ਕੌਮੀ ਰਾਜਧਾਨੀ ਦਿੱਲੀ ਵਿਚ ਕੋਰੋਨਾਵਾਇਰਸ (COVID-19) ਦੀ ਲਾਗ ਦੀਆਂ ਖਬਰਾਂ ਦੇ ਵਿਚਕਾਰ, ਅੱਜ ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਸੇਰੋ ਸਰਵੇ (Sero survey) ਦਾ ਨਤੀਜਾ ਜਾਰੀ ਕੀਤਾ। ਇਸ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਦਿੱਲੀ ਵਿੱਚ ਪਿਛਲੇ 6 ਮਹੀਨਿਆਂ ਦੌਰਾਨ 23.48 ਪ੍ਰਤੀਸ਼ਤ ਤੋਂ ਵੱਧ ਲੋਕ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਹੋਏ ਹਨ।

ਹਾਲਾਂਕਿ, ਇਨ੍ਹਾਂ ਲੋਕਾਂ ਵਿਚ ਵਾਇਰਸ ਦੀ ਲਾਗ ਦੇ ਲੱਛਣ ਨਹੀਂ ਦਿੱਸੇ। 21 ਜੂਨ ਤੋਂ 10 ਜੁਲਾਈ ਤੱਕ ਚੱਲੇ ਸੇਰੋ ਸਰਵੇ ਵਿੱਚ 21,387 ਨਮੂਨੇ ਲਏ ਗਏ, ਜਿਨ੍ਹਾਂ ਦੇ ਅਧਿਐਨ ਤੋਂ ਪਤਾ ਚੱਲਿਆ ਕਿ ਬਹੁਤੇ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਸਨ। ਮਾਹਰਾਂ ਦੇ ਅਨੁਸਾਰ ਸਰਵੇ ਤੋਂ ਪਤਾ ਲੱਗਦਾ ਹੈ ਕਿ ਜੇ ਦਿੱਲੀ ਦੀ ਆਬਾਦੀ 2 ਕਰੋੜ ਹੈ, ਤਾਂ ਲਗਭਗ 47 ਲੱਖ ਲੋਕ ਕੋਰੋਨਾ ਵਾਇਰਸ ਦੀ ਜਦ ਵਿਚ ਆਏ ਹੋ ਸਕਦੇ ਹਨ। ਪਰ ਬਹੁਤ ਸਾਰੇ ਲੋਕ ਲਾਗ ਦੇ ਸੰਕੇਤ ਨਹੀਂ ਦਿਖਾਉਂਦੇ।

ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੀ ਲਾਗ ਦੀ ਗਤੀ ਨੂੰ ਵੇਖਦੇ ਹੋਏ ਦਿੱਲੀ ਵਿੱਚ ਇੱਕ ਸੇਰੋ-ਸਰਵੇਖਣ ਕੀਤਾ ਸੀ। ਇਹ ਸਰਵੇ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਹੈ। 27 ਜੂਨ ਤੋਂ 10 ਜੁਲਾਈ ਤੱਕ ਕਰਵਾਏ ਗਏ ਸਰਵੇ ਦੌਰਾਨ ਸਿਹਤ ਮੰਤਰਾਲੇ ਦੀ ਟੀਮ ਨੇ ਘਰ-ਘਰ ਜਾ ਕੇ ਖੂਨ ਦੇ ਨਮੂਨੇ ਇਕੱਠੇ ਕੀਤੇ। ਇਨ੍ਹਾਂ ਸਾਰੇ ਨਮੂਨਿਆਂ ਦੀ ਲੈਬ ਵਿੱਚ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਕੋਰੋਨਾ ਐਂਟੀਬਾਡੀਜ਼ ਦੇ ਨਤੀਜੇ ਦਿੱਲੀ ਦੇ 23.48 ਪ੍ਰਤੀਸ਼ਤ ਲੋਕਾਂ ਵਿੱਚ ਪਾਏ ਗਏ। ਸਰਵੇਖਣ ਤੋਂ ਪ੍ਰਾਪਤ ਨਤੀਜਿਆਂ ਦੇ ਅਧਿਐਨ ਨੇ ਇਹ ਵੀ ਖੁਲਾਸਾ ਕੀਤਾ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ, ਜਿਨ੍ਹਾਂ ਵਿਚ ਬਿਮਾਰੀ ਦੇ ਘੱਟ ਲੱਛਣ ਸਨ।
ਰਾਜਧਾਨੀ ਦੀ ਸੰਘਣੀ ਆਬਾਦੀ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 6 ਮਹੀਨਿਆਂ ਦੌਰਾਨ 23% ਲੋਕ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਦੀਆਂ ਸਾਰਥਕ ਕੋਸ਼ਿਸ਼ਾਂ ਨੇ ਲਾਗ ਦੀ ਰੋਕਥਾਮ ਵਿਚ ਸਹਾਇਤਾ ਕੀਤੀ। ਤਾਲਾਬੰਦੀ ਜਾਂ ਹੋਰ ਯਤਨਾਂ ਸਦਕਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਿਆ।
Published by: Gurwinder Singh
First published: July 21, 2020, 2:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading