Nabha- ਹੋਰਾਂ ਦੀ ਜ਼ਿੰਦਗੀ ਲਈ ਸਾਹ ਵੀ ਕੀਤੇ ਕੁਰਬਾਨ

News18 Punjabi | News18 Punjab
Updated: May 13, 2021, 9:22 PM IST
share image
Nabha- ਹੋਰਾਂ ਦੀ ਜ਼ਿੰਦਗੀ ਲਈ ਸਾਹ ਵੀ ਕੀਤੇ ਕੁਰਬਾਨ
ਬਲਵਿੰਦਰ ਕੌਰ ਦੀ ਫਾਇਲ ਫੋਟੋ

  • Share this:
  • Facebook share img
  • Twitter share img
  • Linkedin share img
Bhupinder Singh

ਪੰਜਾਬ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਦੂਜੇ ਪਾਸੇ ਫਰੰਟ ਲਾਈਨ ਤੇ ਕੰਮ ਕਰ ਰਹੇ ਕਰਮਚਾਰੀ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਅਤੇ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਫਰੰਟ ਲਾਈਨ ਉਤੇ ਕੰਮ ਕਰ ਰਹੀ ਸਟਾਫ ਨਰਸ ਬਲਵਿੰਦਰ ਕੌਰ (47) ਜਿਸ ਦੀ ਆਈਸੋਲੇਸ਼ਨ ਵਾਰਡ ਵਿੱਚ  ਡਿਊਟੀ ਸੀ ਅਤੇ ਡਿਊਟੀ ਦੌਰਾਨ ਹੀ ਉਹ ਕੋਰੋਨਾ ਪਾਜੀਟਿਵ ਹੋ ਗਏ ਸਨ, ਜਿਨ੍ਹਾਂ ਦੀ ਅੱਜ ਮੌਤ ਹੋ ਗਈ। ਬਲਵਿੰਦਰ ਕੌਰ ਦੀ ਮੌਤ ਤੋਂ ਬਾਅਦ ਜਿੱਥੇ ਹਸਪਤਾਲ ਦੇ ਸਟਾਫ ਵਿੱਚ ਸੋਗ ਦੀ ਲਹਿਰ ਹੈ ਉਥੇ ਹੀ ਪਰਿਵਾਰ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਮ੍ਰਿਤਕਾ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚੇ ਅਤੇ ਪਤੀ ਨੂੰ ਛੱਡ ਗਈ ਹੈ।

ਨਾਭਾ ਦਾ ਸਰਕਾਰੀ ਹਸਪਤਾਲ ਜਿੱਥੇ 100 ਬੈੱਡਾ ਦੇ ਨਾਲ ਲੈਸ ਹੈ। ਇਸ ਹਸਪਤਾਲ ਵਿੱਚ ਜਿਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਕਾਫੀ ਸਮੇਂ ਤੋਂ ਸਟਾਫ ਨਰਸ ਬਲਵਿੰਦਰ ਕੌਰ ਵੀ ਆਈਸੋਲੇਸ਼ਨ ਵਾਰਡ ਵਿਚ ਡਿਊਟੀ ਉਤੇ ਤਾਇਨਾਤ ਸਨ। ਬੀਤੇ ਦਿਨੀਂ ਕੋਰੋਨਾ ਰਿਪੋਰਟ ਪੌਜ਼ਟਿਵ ਆਉਣ ਨਾਲ ਅੱਜ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਬਲਵਿੰਦਰ ਕੌਰ ਘਰ ਵਿੱਚ ਇਕਲੌਤੇ ਹੀ ਕਮਾਉਣ ਵਾਲੀ ਸੀ ਅਤੇ ਘਰ ਦਾ ਗੁਜ਼ਾਰਾ ਮ੍ਰਿਤਕਾ ਬਲਵਿੰਦਰ ਕੌਰ ਦੇ ਸਿਰ ਉਤੇ ਹੀ ਚੱਲਦਾ ਸੀ ਮ੍ਰਿਤਕਾ ਆਪਣੇ ਪਿੱਛੇ 16 ਸਾਲ ਦੀ ਲੜਕੀ ਅਤੇ 14 ਸਾਲ ਦਾ ਬੇਟਾ ਛੱਡ ਗਈ ਹੈ।
ਮ੍ਰਿਤਕਾ ਦੇ ਪਤੀ ਜਗਜੀਤ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਦੇ ਸਿਰ ਤੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਅਤੇ ਮੈਂ ਘਰ ਵਿੱਚ ਬੱਚਿਆਂ ਨੂੰ ਹੀ ਸੰਭਾਲਦਾ ਸੀ ਅਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਮਾਲੀ ਮਦਦ ਕੀਤੀ ਜਾਵੇ। ਇਸ ਮੌਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਨਰਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਜੋ ਸਰਕਾਰ ਨੇ ਵਾਅਦਾ ਕੀਤਾ ਹੈ ਕਿ 50 ਲੱਖ ਰੁਪਏ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ, ਅਸੀਂ  ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਾਲੀ ਮੱਦਦ ਮ੍ਰਿਤਕਾ ਦੇ ਪਰਿਵਾਰ ਨੂੰ ਦਿੱਤੀ ਜਾਵੇ।
Published by: Ashish Sharma
First published: May 13, 2021, 9:18 PM IST
ਹੋਰ ਪੜ੍ਹੋ
ਅਗਲੀ ਖ਼ਬਰ