ਕੋਰੋਨਾ: ਅਮਰੀਕਾ ਵਿਚ ਚੀਨ ਤੇ ਇਟਲੀ ਤੋਂ ਵੀ ਮਾੜੇ ਹਾਲਾਤ ਬਣੇ, 83,500 ਲੋਕ ਲਪੇਟੇ ਵਿਚ ਆਏ

News18 Punjabi | News18 Punjab
Updated: March 27, 2020, 10:35 AM IST
share image
ਕੋਰੋਨਾ: ਅਮਰੀਕਾ ਵਿਚ ਚੀਨ ਤੇ ਇਟਲੀ ਤੋਂ ਵੀ ਮਾੜੇ ਹਾਲਾਤ ਬਣੇ, 83,500 ਲੋਕ ਲਪੇਟੇ ਵਿਚ ਆਏ
ਕੋਰੋਨਾ: ਅਮਰੀਕਾ ਵਿਚ ਚੀਨ ਤੇ ਇਟਲੀ ਤੋਂ ਵੀ ਮਾੜੇ ਹਾਲਾਤ ਬਣੇ, 83,500 ਲੋਕ ਲਪੇਟੇ ਵਿਚ.

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਦੇ ਪੁਸ਼ਟੀ ਮਾਮਲਿਆਂ ਵਿੱਚ ਹੁਣ ਅਮਰੀਕਾ ਨੇ ਚੀਨ ਨੂੰ ਪਛਾੜ ਦਿੱਤਾ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਅਮਰੀਕਾ ਵਿਚ ਹੁਣ ਤੱਕ 83,500 ਤੋਂ ਵੱਧ ਲੋਕਾਂ ਨੂੰ ਕੋਰੋਨਾ ਨੇ ਆਪਣੇ ਲਪੇਟੇ ਵਿਚ ਲੈ ਲਿਆ ਹੈ।

ਇਹ ਅੰਕੜਾ ਕਿਸੇ ਵੀ ਹੋਰ ਦੇਸ਼ ਨਾਲੋਂ ਉੱਚਾ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ ਚੀਨ (8,782 ਕੇਸ) ਅਤੇ ਇਟਲੀ (80,589) ਨੂੰ ਪਛਾੜ ਦਿੱਤਾ ਹੈ। ਹਾਲਾਂਕਿ, ਯੂਐਸ ਵਿੱਚ ਹੁਣ ਤੱਕ ਸਿਰਫ 1200 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ, ਜਦੋਂ ਕਿ ਚੀਨ ਵਿੱਚ ਇਹ 3,291 ਅਤੇ ਇਟਲੀ ਵਿੱਚ 8,215 ਹੈ। ਨਿਊਯਾਰਕ ਬਿਮਾਰੀ ਦਾ ਇਕ ਵੱਡਾ ਕੇਂਦਰ ਬਣ ਕੇ ਉੱਭਰਿਆ ਹੈ। ਸ਼ਹਿਰ ਦੇ ਵਿਸ਼ਾਲ ਕਨਵੇਸ਼ਨ ਸੈਂਟਰ ਨੂੰ ਹਸਪਤਾਲ ਵਿੱਚ ਬਦਲਿਆ ਜਾ ਰਿਹਾ ਹੈ। ਰਾਜ ਵਿਚ 350 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਉਧਰ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਚੀਨ ਦੀ ਹੁਕਮਰਾਨ ਕਮਿਊਨਿਸਟ ਪਾਰਟੀ ਨੇ ਅਮਰੀਕੀਆਂ ਦੀ ਸਿਹਤ ਅਤੇ ਉਨ੍ਹਾਂ ਦੇ ਜਿਊਣ ਦੇ ਢੰਗ ਲਈ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਚੀਨ ’ਤੇ ਵਰ੍ਹਦਿਆਂ ਕਿਹਾ ਕਿ ਉਹ ਜਾਣ-ਬੁੱਝ ਕੇ ਗੁੰਮਰਾਹਕੁਨ ਪ੍ਰਚਾਰ ਕਰਕੇ ਕੋਰੋਨਾਵਾਇਰਸ ਸੰਕਟ ਦੇ ਅਸਲ ਕਾਰਨਾਂ ਤੋਂ ਧਿਆਨ ਵੰਡਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਚੀਨ ਦੇ ਵੱਡੇ ਆਲੋਚਕ ਮੰਨੇ ਜਾਂਦੇ ਪੌਂਪੀਓ ਨੇ ਕਿਹਾ ਕਿ ਵਾਇਰਸ ਬਾਰੇ ਜਾਣਕਾਰੀ ਸਾਂਝੀ ਕਰਨ ’ਚ ਚੀਨ ਵੱਲੋਂ ਕੀਤੀ ਗਈ ਦੇਰੀ ਨੇ ਦੁਨੀਆ ਭਰ ਦੇ ਲੋਕਾਂ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ।
First published: March 27, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading