
ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਵੰਡ ਯਕੀਨੀ ਬਣਾਉਣ ਲਈ ਪੰਜਾਬ ਵਿੱਚ ਰਾਜ/ਜ਼ਿਲਾ ਪੱਧਰੀ ਟਾਸਕ ਫੋਰਸ ਬਣਾਈ (ਸੰਕੇਤਕ ਫੋਟੋ)
ਕੋਰੋਨਾਵਾਇਰਸ (Coronavirus) ਦੇ ਵਧ ਰਹੇ ਕੇਸਾਂ ਦੇ ਵਿਚਕਾਰ ਆਕਸੀਜਨ ਸਿਲੰਡਰ (Oxygen Cylinder) ਦੀ ਕਾਲਾਬਾਜ਼ਾਰੀ (Black Marketing) ਸ਼ੁਰੂ ਹੋ ਗਈ ਹੈ। ਹੈਦਰਾਬਾਦ ਵਿਚ ਕੋਰੋਨਾ ਦੇ ਮਰੀਜ਼ ਇਹ ਸਿਲੰਡਰ 1 ਲੱਖ ਰੁਪਏ ਵਿੱਚ ਖਰੀਦ ਰਹੇ ਹਨ। ਇਹ ਉਹ ਲੋਕ ਹਨ, ਜੋ ਕੁਆਰੰਟੀਨ ਕਾਰਨ ਘਰ ਵਿੱਚ ਰਹਿ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ ਹੈਦਰਾਬਾਦ ਦੀ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਿਨਾਂ ਲਾਇਸੈਂਸ ਦੇ ਆਕਸੀਜਨ ਵੇਚ ਰਹੇ ਸਨ।
ਪੁਲਿਸ ਨੇ ਕੀਤਾ ਗ੍ਰਿਫਤਾਰ
ਇਸ ਸਬੰਧੀ ਪੁਲਿਸ ਨੇ ਐਤਵਾਰ ਨੂੰ ਸ਼ਇਕ ਅਕਬਰ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ ਹੈ ਕਿ ਉਹ ਬਿਨਾਂ ਲਾਇਸੈਂਸ ਦੇ ਆਕਸੀਜਨ ਅਤੇ ਗੈਸ ਸਿਲੰਡਰ ਵੇਚ ਰਿਹਾ ਸੀ। ਪੁਲਿਸ ਨੇ ਇਸ ਤੋਂ ਆਕਸੀਜਨ ਦੇ 19 ਸਿਲੰਡਰ ਜ਼ਬਤ ਕੀਤੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੁਲਿਸ ਨੇ ਬਿਨਾਂ ਲਾਇਸੈਂਸ ਦੇ ਸਿਲੰਡਰ ਵੇਚਣ ਲਈ ਵਪਾਰੀਆਂ ਖਿਲਾਫ ਕੇਸ ਕੀਤਾ ਹੈ। ਸ਼ਨੀਵਾਰ ਨੂੰ ਵੀ ਸ਼ਹਿਰ ਵਿਚੋਂ 29 ਆਕਸੀਜਨ ਸਿਲੰਡਰ ਜ਼ਬਤ ਕੀਤੇ ਗਏ ਸਨ।
ਆਕਸੀਜਨ ਸਿਲੰਡਰ ਦੀ ਵਧੇਰੇ ਮੰਗ
ਦੱਸ ਦਈਏ ਕਿ ਤੇਲੰਗਾਨਾ ਵਿਚ ਕੋਰੋਨਾ ਦੇ 60 ਪ੍ਰਤੀਸ਼ਤ ਤੋਂ ਵੱਧ ਮਾਮਲੇ ਹੈਦਰਾਬਾਦ ਤੋਂ ਆ ਰਹੇ ਹਨ। ਪੁਲਿਸ ਦੇ ਅਨੁਸਾਰ, ਉਹ ਲੋਕ ਜੋ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਘਰ ਵਿਚ ਅਲੱਗ ਰਹਿ ਰਹੇ ਹਨ, ਆਕਸੀਜਨ ਸਿਲੰਡਰ ਦੀ ਮੰਗ ਕਰ ਰਹੇ ਹਨ। ਸਰਕਾਰੀ ਡਾਕਟਰਾਂ ਨੇ ਇਹ ਵੀ ਕਿਹਾ ਹੈ ਕਿ ਸ਼ਹਿਰ ਵਿੱਚ ਆਕਸੀਜਨ ਸਿਲੰਡਰ ਦੀ ਵੱਡੀ ਘਾਟ ਹੈ। ਜਦੋਂਕਿ ਸਰਕਾਰ ਦੇ ਅਨੁਸਾਰ ਹਸਪਤਾਲ ਵਿੱਚ ਕੋਰੋਨਾ ਦੇ ਮਰੀਜਾਂ ਲਈ 3537 ਆਕਸੀਜਨ ਵਾਲੇ ਬੈੱਡ ਹਨ, ਜਿਨ੍ਹਾਂ ਵਿੱਚੋਂ 2926 ਖਾਲੀ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।