Home /News /coronavirus-latest-news /

ਧੋਨੀ ਕੀਤੀ ਜੈਵਿਕ ਖੇਤੀ ਦੀ ਸ਼ੁਰੂਆਤ, ਅੱਠ ਲੱਖ ਦਾ ਖਰੀਦਿਆ ਨਵਾਂ ਟ੍ਰੈਕਟਰ

ਧੋਨੀ ਕੀਤੀ ਜੈਵਿਕ ਖੇਤੀ ਦੀ ਸ਼ੁਰੂਆਤ, ਅੱਠ ਲੱਖ ਦਾ ਖਰੀਦਿਆ ਨਵਾਂ ਟ੍ਰੈਕਟਰ

  • Share this:

ਭਾਰਤ ਨੂੰ ਦੋ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕਪਤਾਨ ਐਮਐਸ ਧੋਨੀ ਕ੍ਰਿਕਟ ਤੋਂ ਦੂਰ ਖੇਤੀ ਵਿਚ ਰੁੱਝੇ ਹੋਏ ਹਨ। ਇਸ ਮਹੀਨੇ ਉਸ ਨੇ ਅੱਠ ਲੱਖ ਦਾ ਟ੍ਰੈਕਟਰ ਖਰੀਦਿਆ ਅਤੇ ਹੁਣ ਖੇਤਾਂ ਵਿੱਚ ਟਰੈਕਟਰ ਚਲਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਦੂਰ ਰਹੇ ਹਨ ਅਤੇ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਆਖਰੀ ਸਾਲ ਮੰਨਿਆ ਜਾ ਰਿਹਾ ਹੈ, ਜਿੱਥੇ ਪ੍ਰਸ਼ੰਸਕ ਧੋਨੀ ਦੀ ਮੈਦਾਨ 'ਤੇ ਵਾਪਸੀ ਦੀ ਉਡੀਕ ਕਰ ਰਹੇ ਹਨ, ਉਥੇ ਧੋਨੀ ਦਾ ਧਿਆਨ ਖੇਤੀ ਪੈਦਾਵਾਰ ਨੂੰ ਵਧਾਉਣ 'ਤੇ ਹੈ।

ਇਸ ਸਾਲ ਆਈਪੀਐਲ ਦੇ ਜ਼ਰੀਏ ਉਸ ਦੀ ਮੈਦਾਨ ਵਿਚ ਵਾਪਸੀ ਵੀ ਤੈਅ ਹੋਈ ਸੀ। ਧੋਨੀ ਨੇ ਪਰੈਕਟਿਸ ਵੀ ਸ਼ੁਰੂ ਕੀਤੀ ਸੀ। ਪਰ ਕੋਰੋਨਾਵਾਇਰਸ ਦੇ ਕਾਰਨ ਆਈਪੀਐਲ ਮੁਲਤਵੀ ਕਰ ਦਿੱਤੀ ਗਈ। ਸਾਬਕਾ ਕਪਤਾਨ ਧੋਨੀ ਲਾਕਡਾਊਨ ਵਿਚ ਆਪਣੇ ਫਾਰਮ ਹਾਊਸ ਵਿਚ ਸਮਾਂ ਬਿਤਾ ਰਹੇ ਹਨ। ਇਸ ਸਮੇਂ ਦੌਰਾਨ ਉਸ ਨੇ ਕਰੀਬ 8 ਲੱਖ ਦਾ ਇੱਕ ਟਰੈਕਟਰ ਵੀ ਖਰੀਦਿਆ। ਉਸ ਸਮੇਂ ਦੀ ਇਕ ਰਿਪੋਰਟ ਦੇ ਅਨੁਸਾਰ ਧੋਨੀ ਜੈਵਿਕ ਖੇਤੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਧੋਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਆਪਣੇ ਹੱਥਾਂ ਵਿਚ ਬੀਜ ਲੈ ਕੇ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ, ਉਹ ਖੇਤ ਵਿੱਚ ਇੱਕ ਟਰੈਕਟਰ ਚਲਾਉਂਦੇ ਵੀ ਦਿਖਾਈ ਦਿੱਤੇ।

Published by:Gurwinder Singh
First published:

Tags: Farmer, MS Dhoni