ਪਾਕਿਸਤਾਨ ਦੀ ਕ੍ਰਿਕਟ ਟੀਮ 'ਤੇ ਕੋਰੋਨਾ ਦਾ ਕਹਿਰ, 10 ਖਿਡਾਰੀ ਪਾਜੀਟਿਵ ਆਏ

News18 Punjabi | News18 Punjab
Updated: June 23, 2020, 9:16 PM IST
share image
ਪਾਕਿਸਤਾਨ ਦੀ ਕ੍ਰਿਕਟ ਟੀਮ 'ਤੇ ਕੋਰੋਨਾ ਦਾ ਕਹਿਰ, 10 ਖਿਡਾਰੀ ਪਾਜੀਟਿਵ ਆਏ
ਪਾਕਿਸਤਾਨ ਦੀ ਕ੍ਰਿਕਟ ਟੀਮ 'ਤੇ ਕੋਰੋਨਾ ਦਾ ਕਹਿਰ, 10 ਖਿਡਾਰੀ ਪਾਜੀਟਿਵ ਆਏ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਕ੍ਰਿਕਟ ਟੀਮ ਨੂੰ ਕੋਰੋਨਾਵਾਇਰਸ ਦੀ ਵੱਡੀ ਮਾਰ ਪਈ ਹੈ। ਪਾਕਿਸਤਾਨ ਦੇ 7 ਹੋਰ ਖਿਡਾਰੀ ਕੋਰੋਨਾ ਵਾਇਰਸ ਦੇ ਲਪੇਟੇ ਵਿਚ ਆ ਗਏ ਹਨ। ਇਸ ਤੋਂ ਪਹਿਲਾਂ ਤਿੰਨ ਖਿਡਾਰੀ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੁਣ ਮੰਗਲਵਾਰ ਨੂੰ 7 ਹੋਰ ਖਿਡਾਰੀ ਇਸ ਮਹਾਮਾਰੀ ਦੀ ਲਪੇਟ ਵਿਚ ਆ ਗਏ ਹਨ। ਬੱਲੇਬਾਜ਼ ਫਖਰ ਜ਼ਮਾਨ, ਇਮਰਾਨ ਖਾਨ, ਕਾਸ਼ਿਫ ਭੱਟੀ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ ਅਤੇ ਵਹਾਬ ਰਿਆਜ਼ ਕੋਰੋਨ ਪਾਜੀਟਿਵ ਆਏ ਹਨ।

ਸੋਮਵਾਰ ਨੂੰ 3 ਪਾਕਿਸਤਾਨੀ ਖਿਡਾਰੀ ਹਰਿਸ ਰਾਉਫ, ਸ਼ਾਦਾਬ ਖਾਨ ਅਤੇ ਹੈਦਰ ਅਲੀ ਕੋਰੋਨਾ ਪਾਜ਼ੀਟਿਵ ਪਾਏ ਗਏ। ਹੁਣ ਕੁਲ 10 ਖਿਡਾਰੀ ਵਾਇਰਸ ਨੇ ਘੇਰ ਲਏ ਹਨ। ਪਾਕਿਸਤਾਨ ਐਤਵਾਰ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਣ ਵਾਲਾ ਹੈ ਅਤੇ ਉਸ ਤੋਂ ਪਹਿਲਾਂ 10 ਖਿਡਾਰੀ ਕੋਰਨਾ ਪੀੜਤ ਹੋ ਚੁੱਕੇ ਹਨ। ਹੁਣ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਕ੍ਰਿਕਟ ਟੀਮ ਇੰਗਲੈਂਡ ਜਾਵੇਗੀ?

ਇਹ ਖਿਡਾਰੀ ਕੋਰੋਨਾ ਨੈਗਟਿਵ ਪਾਏ ਗਏ
ਜਾਣਕਾਰੀ ਦਿੰਦੇ ਹੋਏ ਪੀਸੀਬੀ ਨੇ ਕਿਹਾ ਕਿ ਇਸ ਦੇ 16 ਖਿਡਾਰੀ ਕੋਰੋਨਾ ਨੈਗਟਿਵ ਪਾਏ ਗਏ ਹਨ। ਆਬਿਦ ਅਲੀ, ਅਸਦ ਸ਼ਫੀਕ, ਅਜ਼ਹਰ ਅਲੀ, ਬਾਬਰ ਆਜ਼ਮ, ਫਹੀਮ ਅਸ਼ਰਫ, ਇਫਤਿਕਾਰ ਅਹਿਮਦ, ਇਮਾਮ ਉਲ ਹੱਕ, ਖੁਸ਼ਦਿਲ ਸ਼ਾਹ, ਮੁਹੰਮਦ ਅੱਬਾਸ ਕੋਰੋਨਾ ਨੌਗਟਿਵ ਆਏ ਹਨ। ਨਾਲ ਹੀ, ਨਸੀਮ ਸ਼ਾਹ, ਸਰਫਰਾਜ਼ ਅਹਿਮਦ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਸੁਹੇਲ ਖਾਨ ਅਤੇ ਯਾਸੀਰ ਸ਼ਾਹ ਨੂੰ ਵੀ ਕੋਰੋਨਾ ਵਾਇਰਸ ਨਹੀਂ ਹੈ।
First published: June 23, 2020, 9:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading