ਸਚਿਨ ਤੇਂਦੁਲਕਰ ਹਸਪਤਾਲ ‘ਚ ਭਰਤੀ, 5 ਦਿਨ ਪਹਿਲਾਂ ਹੋਏ ਸੀ ਕੋਰੋਨਾ ਪਾਜੀਟਿਵ  

News18 Punjabi | News18 Punjab
Updated: April 2, 2021, 1:12 PM IST
share image
ਸਚਿਨ ਤੇਂਦੁਲਕਰ ਹਸਪਤਾਲ ‘ਚ ਭਰਤੀ, 5 ਦਿਨ ਪਹਿਲਾਂ ਹੋਏ ਸੀ ਕੋਰੋਨਾ ਪਾਜੀਟਿਵ  
ਸਚਿਨ ਤੇਂਦੁਲਕਰ ਹਸਪਤਾਲ ‘ਚ ਭਰਤੀ, 5 ਦਿਨ ਪਹਿਲਾਂ ਹੋਏ ਸੀ ਕੋਰੋਨਾ ਪਾਜੀਟਿਵ  

ਕੋਰੋਨਾ ਦੀ ਲਾਗ ਨਾਲ ਪੀੜਤ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਤੇਂਦੁਲਕਰ 27 ਮਾਰਚ ਨੂੰ ਕੋਰੋਨਾ ਪਾਜੀਟਿਵ ਮਿਲੇ ਸਨ। ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਸਚਿਨ ਨੇ ਆਪਣੇ ਆਪ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਸੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਕੋਰੋਨਾ ਦੀ ਲਾਗ ਨਾਲ ਪੀੜਤ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਤੇਂਦੁਲਕਰ 27 ਮਾਰਚ ਨੂੰ ਕੋਰੋਨਾ ਪਾਜੀਟਿਵ ਮਿਲੇ ਸਨ। ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਸਚਿਨ ਨੇ ਆਪਣੇ ਆਪ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਸੀ। ਹਾਲਾਂਕਿ, ਹੁਣ ਉਹ ਇਕ ਡਾਕਟਰ ਦੀ ਸਲਾਹ 'ਤੇ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣਗੇ। ਸਚਿਨ ਨੇ ਖ਼ੁਦ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਹਾਲ ਹੀ ਵਿੱਚ ਰਾਏਪੁਰ ਵਿੱਚ ਸਾਬਕਾ ਕ੍ਰਿਕਟਰਾਂ ਦੇ ‘ਰੋਡ ਸੇਫਟੀ ਵਰਲਡ ਸੀਰੀਜ਼ ਚੈਲੇਂਜ’ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ।

ਸਚਿਨ ਨੇ ਟਵੀਟ ਕੀਤਾ, ਤੁਹਾਡੀਆਂ ਦੁਆਵਾਂ ਲਈ ਧੰਨਵਾਦ। ਮੈਡੀਕਲ ਸਲਾਹ ਦੇ ਤਹਿਤ ਸਾਵਧਾਨੀ ਵਜੋਂ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਕੁਝ ਦਿਨਾਂ ਵਿੱਚ ਘਰ ਵਾਪਸ ਆ ਜਾਵਾਂਗਾ। ਖਿਆਲ ਰੱਖੋ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖੋ। ਸਾਡੇ ਵਿਸ਼ਵ ਕੱਪ ਦੀ 10 ਵੀਂ ਵਰ੍ਹੇਗੰਢ ‘ਤੇ ਸਮੂਹ ਭਾਰਤੀਆਂ ਅਤੇ ਮੇਰੇ ਸਹਿਯੋਗੀਆਂ ਨੂੰ ਵਧਾਈ।

ਕਾਬਲੇਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਸਚਿਨ ਨੇ ਰੋਡ ਸੇਫਟੀ ਵਰਲਡ ਸੀਰੀਜ਼ ਦੌਰਾਨ ਇੰਡੀਆ ਲੈਜੈਂਡਜ਼ ਟੀਮ ਦੀ ਕਪਤਾਨੀ ਕਰਦਿਆਂ  ਟੀਮ ਨੂੰ ਫਾਈਨਲ ਵਿਚ ਜਿੱਤ ਦਿਵਾਈ ਸੀ। ਭਾਰਤ ਨੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਸ੍ਰੀਲੰਕਾ ਲਿਜੈਂਡਸ ਨੂੰ ਹਰਾਇਆ ਸੀ। ਇਸ ਟੂਰਨਾਮੈਂਟ ਤੋਂ ਬਾਅਦ ਹੀ ਸਚਿਨ ਤੇਂਦੁਲਕਰ, ਯੂਸਫ ਪਠਾਨ, ਇਰਫਾਨ ਪਠਾਨ ਅਤੇ ਐਸ ਬਦਰੀਨਾਥ ਕੋਰੋਨਾ ਪਾਜੀਟਿਵ ਮਿਲੇ।
ਤੇਂਦੁਲਕਰ 200 ਟੈਸਟ ਮੈਚ ਖੇਡਣ ਵਾਲਾ ਇਕਲੌਤਾ ਕ੍ਰਿਕਟਰ ਹਨ।  ਉਨ੍ਹਾਂ ਇਸ ਫਾਰਮੈਟ ਵਿਚ 15921 ਦੌੜਾਂ ਬਣਾਈਆਂ ਹਨ, ਜਦਕਿ ਵਨਡੇ ਮੈਚਾਂ ਵਿਚ 463 ਮੈਚ ਖੇਡਣ ਵਾਲੇ ਸਾਬਕਾ ਕ੍ਰਿਕਟਰ ਨੇ 18426 ਦੌੜਾਂ ਬਣਾਈਆਂ ਹਨ। ਤੇਂਦੁਲਕਰ ਨੇ ਵਨਡੇ ਮੈਚਾਂ ਵਿਚ 49 ਅਤੇ ਟੈਸਟ ਮੈਚਾਂ ਵਿਚ 51 ਸੈਂਕੜੇ ਲਗਾਏ ਹਨ।
Published by: Ashish Sharma
First published: April 2, 2021, 1:12 PM IST
ਹੋਰ ਪੜ੍ਹੋ
ਅਗਲੀ ਖ਼ਬਰ