ਪਾਣੀ ਤੋਂ ਵੀ ਸਸਤਾ ਹੋਇਆ ਕੱਚਾ ਤੇਲ- ਕੀਮਤ $20/ਬੈਰਲ ਉਤੇ ਆਈ

ਪਾਣੀ ਤੋਂ ਵੀ ਸਸਤਾ ਹੋਇਆ ਕੱਚਾ ਤੇਲ- ਕੀਮਤ $20/ਬੈਰਲ ਉਤੇ ਆਈ

ਪਾਣੀ ਤੋਂ ਵੀ ਸਸਤਾ ਹੋਇਆ ਕੱਚਾ ਤੇਲ- ਕੀਮਤ $20/ਬੈਰਲ ਉਤੇ ਆਈ

 • Share this:
  ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਦੀਆਂ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ। ਇਹੀ ਕਾਰਨ ਹੈ ਕਿ ਕੱਚੇ ਤੇਲ ਦੀ ਮੰਗ ਘਟ ਰਹੀ ਹੈ। ਘਟ ਰਹੀ ਮੰਗ ਦਾ ਸਿੱਧਾ ਅਸਰ ਕੀਮਤ ਉਤੇ ਪੈ ਰਿਹਾ ਹੈ।

  ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆ ਰਹੀ ਹੈ। ਸੋਮਵਾਰ ਨੂੰ ਕੱਚਾ ਤੇਲ 18 ਸਾਲਾਂ ਦੇ ਹੇਠਲੇ ਪੱਧਰ 'ਤੇ ਆ ਗਿਆ ਅਤੇ ਲਗਭਗ 7 ਪ੍ਰਤੀਸ਼ਤ ਦੀ ਗਿਰਾਵਟ ਦੇ ਬਾਅਦ 20.09 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਦੁਨੀਆ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਊਰਜਾ ਉਤਪਾਦਾਂ ਦੀ ਮੰਗ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਇਸ ਕਾਰਨ ਕੱਚੇ ਤੇਲ ਦੀ ਮੰਗ ਵਿੱਚ ਵੀ ਭਾਰੀ ਗਿਰਾਵਟ ਆਈ ਹੈ।

  ਕਾਰੋਬਾਰ ਵਿਚ, ਕੱਚਾ ਤੇਲ ਦਿਨ ਦੇ ਸਭ ਤੋਂ ਹੇਠਲੇ ਪੱਧਰ 'ਤੇ ਗਿਆ ਤਾਂ ਇਹ 19.27 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਸੀ ਅਤੇ ਇਹ ਫਰਵਰੀ 2002 ਤੋਂ ਬਾਅਦ ਕੱਚੇ ਤੇਲ ਦਾ ਸਭ ਤੋਂ ਹੇਠਲਾ ਪੱਧਰ ਹੈ।

  ਕੱਚੇ ਤੇਲ ਦੀਆਂ ਕੀਮਤਾਂ ਵਿਸ਼ਵ ਭਰ ਵਿਚ ਘਟ ਰਹੀਆਂ ਹਨ

  ਬ੍ਰੈਂਟ ਕਰੂਡ, ਜੋ ਕਿ ਦੁਨੀਆ ਵਿਚ ਕੱਚੇ ਤੇਲ ਦਾ ਬੇਂਚਮਾਰਕ ਹੈ, ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 13% ਦੀ ਗਿਰਾਵਟ ਦੇ ਨਾਲ 21.65 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਆ ਗਿਆ। ਇਹ 18 ਸਾਲਾਂ ਵਿਚ ਇਸ ਦਾ ਸਭ ਤੋਂ ਨੀਵਾਂ ਪੱਧਰ ਹੈ। ਸੋਮਵਾਰ ਨੂੰ ਕਾਰੋਬਾਰ ਬੰਦ ਹੁਦੇ ਸਮੇਂ ਬ੍ਰੈਂਟ ਕਰੂਡ 22.76 ਡਾਲਰ ਪ੍ਰਤੀ ਬੈਰਲ 'ਤੇ ਜਾ ਕੇ ਰੁਕਿਆ, ਇਹ ਨਵੰਬਰ 2002 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।

  ਹਾਲਾਂਕਿ, ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਉਹ ਪਿਛਲੇ 15 ਦਿਨਾਂ ਤੋਂ ਇਕੋ ਥਾਂ ਉਤੇ ਹਨ। ਪਿਛਲੀ ਵਾਰ ਤੇਲ ਕੰਪਨੀਆਂ ਨੇ 16 ਮਾਰਚ ਨੂੰ ਤੇਲ ਦੀਆਂ ਕੀਮਤਾਂ ਬਦਲੀਆਂ ਸਨ।
  Published by:Gurwinder Singh
  First published: