ਰੋਜ਼ਾਨਾ ਕਮਾਉਣ ਨਾਲ ਹੀ ਮੁੱਢਲੀਆਂ ਲੋੜਾਂ ਹੁੰਦੀਆਂ ਪੂਰੀਆਂ, ਹੁਣ ਕਿੱਧਰ ਜਾਈਏ? ਰਾਸ਼ਨ ਤੇ ਦੁੱਧ ਕਿਥੋਂ ਮਿਲੇਗਾ...!

News18 Punjabi | News18 Punjab
Updated: March 25, 2020, 4:14 PM IST
share image
ਰੋਜ਼ਾਨਾ ਕਮਾਉਣ ਨਾਲ ਹੀ ਮੁੱਢਲੀਆਂ ਲੋੜਾਂ ਹੁੰਦੀਆਂ ਪੂਰੀਆਂ, ਹੁਣ ਕਿੱਧਰ ਜਾਈਏ? ਰਾਸ਼ਨ ਤੇ ਦੁੱਧ ਕਿਥੋਂ ਮਿਲੇਗਾ...!
ਰੋਜ਼ਾਨਾ ਕਮਾਉਣ ਨਾਲ ਹੀ ਮੁੱਢਲੀਆਂ ਲੋੜਾਂ ਹੁੰਦੀਆਂ ਪੂਰੀਆਂ, ਹੁਣ ਕਿੱਧਰ ਜਾਈਏ? ਰਾਸ਼ਨ ਤੇ ਦੁੱਧ ਕਿਥੋਂ ਮਿਲੇਗਾ...!

ਦੁਕਾਨਾਂ ਤੋਂ ਰਾਸ਼ਨ ਨਹੀਂ ਮਿਲ ਰਿਹਾ, ਪਿੰਡਾਂ ਵਿੱਚ ਮਿਲ ਰਹੀ ਦਿਹਾੜੀ ਤੋਂ ਵੀ ਪ੍ਰਸ਼ਾਸਨ ਦੀ ਸਖ਼ਤਾਈ ਕਾਰਨ ਹਟਾ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਅਸੀਂ ਹੈਲਪ ਸੈਲਫ ਗਰੁੱਪਾਂ ਰਾਹੀਂ ਜੋ ਕਰਜਾ ਲਿਆ ਸੀ, ਉਨ੍ਹਾਂ ਕਿਸ਼ਤਾਂ ਦਾ ਭੁਗਤਾਨ ਕਿਵੇਂ ਕਰਾਂਗੇ। ਅਸੀਂ ਰੋਜ਼ਾਨਾ ਜੋ ਕਮਾਉਂਦੇ ਹਾਂ,ਉਸ ਦੇ ਨਾਲ ਹੀ ਮੁਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ,ਹੁਣ ਅਸੀਂ ਕਿੱਧਰ ਜਾਈਏ?

  • Share this:
  • Facebook share img
  • Twitter share img
  • Linkedin share img
ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਹੈ ਕਿ 21 ਦਿਨ ਘਰਾਂ ਵਿੱਚ ਰਹੋ ਅਤੇ ਘਰਾਂ ਵਿੱਚ ਰਹਿ ਕੇ ਕਰੋਨਾ ਵਾਰਿਸ ਵਰਗੀ ਬਿਮਾਰੀ ਨਾਲ ਲੜੋ ਤਦ ਹੀ ਇਸ ਬੀਮਾਰੀ ਦੀ ਕੜੀ ਨੂੰ ਜੁੜਨ ਅਤੇ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਪਰ ਇਸ ਨਾਲ ਪਹਿਲਾਂ ਤੋਂ ਹੀ ਲੌਕਡਾਊਨ ਤੇ ਕਰਫਿਊ ਦਾ ਸਾਹਮਣੇ ਕਰ ਰਹੇ ਮਜ਼ਦੂਰ ਵਰਗ ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਵਰਗ ਨੂੰ ਰੋਜ਼ੀ ਰੋਟੀ ਦੇ ਲਾਲੇ ਪੈ ਰਹੇ ਹਨ। ਹੁਣ 21 ਦਿਨਾਂ ਘਰ ਵਿੱਚ ਰਹਿਣ ਦੇ ਅਪੀਲ ਨਾਲ ਉਨ੍ਹਾਂ ਦਾ ਜੀਣਾ ਹੀ ਬਹਾਲ ਹੋ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪਿੰਡ ਨਮੋਲ ਚ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਜੀਤ ਸਿੰਘ ਅਤੇ ਜਗਸੀਰ ਨਮੋਲ ਨੇ ਕੀਤਾ ਹੈ।ਉਨ੍ਹਾਂ ਨੇ ਸੰਗਰੂਰ ਦੇ ਪਿੰਡ ਨਮੋਲ ਵਿੱਚ  ਮਿਹਨਤਕਸ਼ ਲੋਕਾਂ ਨਾਲ ਕਰਫਿਊ ਲੱਗਣ ਕਾਰਨ ਆ ਰਹੀ ਸਮਸਿਆਵਾਂ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨਾਂ ਤੋਂ ਰਾਸ਼ਨ ਨਹੀਂ ਮਿਲ ਰਿਹਾ, ਪਿੰਡਾਂ ਵਿੱਚ ਮਿਲ ਰਹੀ ਦਿਹਾੜੀ ਤੋਂ ਵੀ ਪ੍ਰਸ਼ਾਸਨ ਦੀ ਸਖ਼ਤਾਈ ਕਾਰਨ ਹਟਾ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਅਸੀਂ ਹੈਲਪ ਸੈਲਫ ਗਰੁੱਪਾਂ ਰਾਹੀਂ ਜੋ ਕਰਜਾ ਲਿਆ ਸੀ, ਉਨ੍ਹਾਂ ਕਿਸ਼ਤਾਂ ਦਾ ਭੁਗਤਾਨ ਕਿਵੇਂ ਕਰਾਂਗੇ। ਅਸੀਂ ਰੋਜ਼ਾਨਾ ਜੋ ਕਮਾਉਂਦੇ ਹਾਂ,ਉਸ ਦੇ ਨਾਲ ਹੀ ਮੁਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ,ਹੁਣ ਅਸੀਂ ਕਿੱਧਰ ਜਾਈਏ? ਸਾਨੂੰ ਤਾਂ ਰਾਸ਼ਨ ਦਾ ਸਮਾਨ ਦੁੱਧ ਆਦਿ ਕਿਥੋਂ ਮਿਲੇਗਾ। ਜਿਨ੍ਹਾਂ ਡੰਗਰ/ਪਸ਼ੂ ਰੱਖੇ ਹੋਏ ਹਨ,ਉਸ ਵਾਸਤੇ ਹਰਾ ਚਾਰਾ ਕਿਵੇਂ ਲੈ ਕੇ ਆਈਏ ਕਿਉਂਕਿ ਪੁਲਿਸ ਘਰਾਂ ਤੋਂ ਬਾਹਰ ਨਿਕਲਣ ਨਹੀਂ ਦਿੰਦੀ, ਕਈਆਂ ਦੀ ਕੁੱਟਮਾਰ ਵੀ ਕੀਤੀ ਗਈ ਹੈ।ਪਿੰਡ ਉੱਪਲੀ ਦਾ ਹਾਲ ਜ਼ਿਲ੍ਹਾ ਆਗੂ ਅਮਰੀਕ ਸਿੰਘ ਨੇ ਸਾਹਮਣੇ ਲਿਆਂਦਾ ਉਨ੍ਹਾਂ ਨੇ ਵੀ ਦੱਸਿਆ ਕਿ ਪਿੰਡ ਵਿੱਚ ਦਿਹਾੜੀ ਤੇ ਲੱਗੇ ਕਾਮਿਆਂ ਨੂੰ ਜੋ ਕਿ ਪਿੰਡ ਤੋਂ ਹੀ ਲੱਗੇ ਹੋਏ ਹਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ ਪਿੰਡਾਂ ਦਾ ਵੀ ਇਹੋ ਹਾਲ ਹੈ। ਦਲਿਤ ਖੇਤ ਮਜ਼ਦੂਰ ਔਰਤਾਂ ਨੇ ਖਾਲੀ ਪੀਪੇ ਦਿਖਾਏ। ਪਿੰਡਾਂ ਵਿੱਚ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਹੈ।ਪਿੰਡਾਂ ਦੇ ਲੋਕਾਂ ਨਾਲ ਹੋਈ ਗੱਲਬਾਤ ਚ ਲੋਕਾਂ ਖਾਸ ਕਰਕੇ ਦਲਿਤ ਖੇਤ ਮਜ਼ਦੂਰਾਂ ਨੇ ਕਿਹਾ ਕਿ ਕਰਫਿਊ ਦੀ ਹਾਲਤ ਵਿੱਚ ਸਾਡੇ ਲਈ ਸਰਕਾਰ ਜ਼ਰੂਰੀ ਚੀਜ਼ਾਂ, ਰਾਸ਼ਨ ਆਦਿ ਦਾ ਮੁਫ਼ਤ ਵਿੱਚ ਪ੍ਰਬੰਧ ਕਰੇ। ਸਾਡੇ ਘਰਾਂ ਦਾ ਗੁਜ਼ਾਰਾ ਘੱਟੋ-ਘੱਟ 6000 ਰੁ:ਚ ਹੁੰਦਾ ਹੈ। ਕਰਜ਼ਾ ਸਾਡੇ ਲੋਕਾਂ ਤੇ ਅਲੱਗ ਹੈ।
First published: March 25, 2020, 4:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading