ਪੰਜਾਬ 'ਚ ਬਿਜਲੀ ਬਿੱਲ ਭਰਨ ਦੀ ਮਿਆਦ ਵੱਧ ਗਈ ਹੈ, 20 ਮਾਰਚ ਦੀ ਥਾਂ 20 ਅਪ੍ਰੈਲ ਆਖਰੀ ਤਰੀਕ ਕੀਤੀ ਗਈ ਸੀ।ਹੁਣ 10 ਹਜ਼ਾਰ ਰੁਪਏ ਤੱਕ ਦੇ ਬਿੱਲ ਦੇ ਭੁਗਤਾਨ ਦੀ ਤਰੀਕ ਵਧਾਈ ਹੈ।ਘਰੇਲੂ ਅਤੇ ਕਮਰਸ਼ੀਅਲ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਦੌਰਾਨ ਲੇਟ ਫੀਸ ਵੀ ਸਰਕਾਰ ਨਹੀਂ ਲਵੇਂਗੀ।ਆਨਲਾਈਨ ਬਿੱਲ ਦੇਣ ਵਾਲਿਆਂ ਨੂੰ 1 ਫੀਸਦ ਦੀ ਛੋਟ ਵੀ ਦਿੱਤੀ ਗਈ ਹੈ।
ਪੰਜਾਬ ਸਰਕਾਰ ਨੇ ਫਿਕਸਡ ਬਿਜਲੀ ਚਾਰਜ 'ਚ ਕਟੌਤੀ ਕੀਤੀ ਹੈ।ਸਨਅੱਤੀ ਖਪਤਕਾਰਾਂ ਨੂੰ ਅਗਲੇ 2 ਮਹੀਨੇ ਲਈ ਫਿਕਸਡ ਚਾਰਜ ਮੁਆਫ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਕਰਫਿਊ ਦੌਰਾਨ ਲੋਕਾਂ ਦੇ ਹਾਲਤਾਂ ਨੂੰ ਦੇਖਦੇ ਹੋਏ ਸਾਰਾ ਫੈਸਲਾ ਲਿਆ ਗਿਆ ਹੈ। ਕਰਫਿਊ ਦੌਰਾਨ ਸਰਕਾਰ ਜਿੱਥੇ ਰਾਸ਼ਨ ਵੰਡ ਰਹੀ ਹੈ ਉਥੇ ਹੀ ਸਰਕਾਰ ਬਿਜਲੀ ਦੇ ਬਿਲ ਨੂੰ ਲੈ ਕੇ ਵੱਡੀ ਰਾਹਤ ਦੇ ਰਹੇ ਹਨ। ਸਰਕਾਰ ਨੇ ਆਮ ਜਨਤਾ ਦੀ ਘਰਾਂ ਵਿਚ ਰਹਿਣ ਦੀ ਅਪੀਲ ਵੀ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19, Electricity Bill