1.13 ਕਰੋੜ ਸਰਕਾਰੀ ਕਰਮਚਾਰੀਆਂ ਨੂੰ ਝਟਕਾ, ਮਹਿੰਗਾਈ ਭੱਤਾ (DA) ਵਧਾਉਣ ‘ਤੇ ਲੱਗੀ ਰੋਕ

ਮਹਿੰਗਾਈ ਭੱਤਾ  1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਵੱਧਣ ਵਾਲੇ ਮਹਿੰਗਾਈ ਭੱਤੇ ਉਤੇ ਰੋਕ ਲੱਗੀ ਹੈ।  ਇਸਦੇ ਨਾਲ ਹੀ ਇਹ ਵਧਿਆ ਮਹਿੰਗਾਈ ਭੱਤਾ ਏਰੀਅਰ ਵਜੋਂ ਵੀ ਨਹੀਂ ਮਿਲੇਗਾ।

1.13 ਕਰੋੜ ਸਰਕਾਰੀ ਕਰਮਚਾਰੀਆਂ ਨੂੰ ਝਟਕਾ, ਮਹਿੰਗਾਈ ਭੱਤਾ (DA) ਵਧਾਉਣ ‘ਤੇ ਲੱਗੀ ਰੋਕ

 • Share this:
  ਕੇਂਦਰ ਸਰਕਾਰ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ (DA) ਵਧਾਉਣ 'ਤੇ ਰੋਕ ਲਗਾਈ ਹੈ। 1 ਜਨਵਰੀ ਤੋਂ 31 ਦਸੰਬਰ, 2020 ਤੱਕ ਵਧਾਇਆ ਡੀਏ ਨਾ ਦੇਣ ਪ੍ਰਸਤਾਵ ਹੈ। ਸਰਕਾਰ ਦੇ ਇਸ ਫੈਸਲੇ ਦਾ ਅਸਰ 54 ਲੱਖ ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਪਵੇਗਾ। ਦੱਸ ਦੇਈਏ ਕਿ ਪਿਛਲੇ ਮਹੀਨੇ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿਚ 4 ਪ੍ਰਤੀਸ਼ਤ ਵਾਧਾ ਦੇਣ ਦਾ ਐਲਾਨ ਕੀਤਾ ਸੀ। ਡੀਏ ਨੂੰ 17 ਪ੍ਰਤੀਸ਼ਤ ਤੋਂ ਵਧਾ ਕੇ 21 ਪ੍ਰਤੀਸ਼ਤ ਕੀਤਾ ਗਿਆ ਸੀ। ਮਹਿੰਗਾਈ ਭੱਤਾ  1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਵੱਧਣ ਵਾਲੇ ਮਹਿੰਗਾਈ ਭੱਤੇ ਉਤੇ ਰੋਕ ਲੱਗੀ ਹੈ।  ਇਸਦੇ ਨਾਲ ਹੀ ਇਹ ਵਧਿਆ ਮਹਿੰਗਾਈ ਭੱਤਾ ਏਰੀਅਰ ਵਜੋਂ ਵੀ ਨਹੀਂ ਮਿਲੇਗਾ।

   ਸਰਕਾਰ ਦਾ ਕੀ ਫੁਰਮਾਨ ਹੈ

  ਸਰਕਾਰ ਨੇ ਵਧਾਏ ਹੋਏ ਮਹਿੰਗਾਈ ਭੱਤੇ (DA) ਨੂੰ ਰੋਕਣ ਦਾ ਹੁਕਮ ਦਿੱਤਾ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਨੂੰ ਹੁਣ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਵੱਧਣ ਵਾਲਾ ਡੀਏ ਨਹੀਂ ਮਿਲੇਗਾ। ਜਿਹੜਾ ਡੀਏ ਹੁਣ ਰੋਕਿਆ ਗਿਆ ਹੈ, ਉਹਦਾ ਏਰੀਅਰ ਵਜੋਂ ਵੀ ਭੁਗਤਾਨ ਨਹੀਂ ਹੋਵੇਗਾ।  ਸਰਕਾਰ ਨੇ ਇਸ ਲਈ ਲਿਆ ਫੈਸਲਾ

  ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਿਆ ਗਿਆ ਹੈ। ਜਿਸ ਕਾਰਨ ਸਰਕਾਰੀ ਮਾਲੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਸਰਕਾਰ ਦੇ ਇਸ ਫੈਸਲੇ ਦਾ ਅਸਰ 54 ਲੱਖ ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਪਵੇਗਾ।

  14,595 ਕਰੋੜ ਰੁਪਏ ਦੀ ਬਚਤ ਕਰੇਗੀ ਸਰਕਾਰ

  ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿਚ 4 ਪ੍ਰਤੀਸ਼ਤ ਵਾਧੇ ਨੂੰ ਰੋਕ ਕੇ ਸਰਕਾਰ ਹਰ ਮਹੀਨੇ ਔਸਤਨ 1000 ਕਰੋੜ ਰੁਪਏ ਦੀ ਬਚਤ ਕਰ ਸਕਦੀ ਹੈ। ਮਹਿੰਗਾਈ ਭੱਤਾ ਵਧਾਉਣ ਲਈ ਸਰਕਾਰ ਨੇ 14,595 ਕਰੋੜ ਰੁਪਏ ਦੀ ਵਾਧੂ ਲਾਗਤ ਨਿਰਧਾਰਤ ਕੀਤੀ ਸੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਚੱਲ ਰਹੇ ਲਾਕਡਾਊਨ ਨੇ ਦੇਸ਼ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
  Published by:Ashish Sharma
  First published: