Home /News /coronavirus-latest-news /

ਸੰਗਰੂਰ ਤੋਂ ਆਇਆ ਕੋਰੋਨਾ ਦਾ ਪਹਿਲਾ ਕੇਸ, ਮਾਨਸਾ ਤੋਂ 6 ਨਵੇਂ ਆਏ, ਕੁੱਲ ਕੇਸਾਂ ਦੀ ਗਿਣਤੀ ਹੋਈ 128

  • Share this:
    ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅੱਜ ਸੰਗੂਰ ਤੋਂ ਪਹਿਲਾਂ ਕੇਸ ਸਾਹਮਣੇ ਆਇਆ ਹੈ।  ਇਸਦੇ ਨਾਲ ਹੀ ਮਾਨਸਾ ਤੋਂ 6 ਨਵੇਂ ਕੇਸ ਸਾਹਮਣੇ ਆਏ ਹਨ। ਸੰਗਰੂਰ 'ਚ ਪਿੰਡ ਗਗੜ੍ਹਪੁਰ ਦਾ 65 ਸਾਲਾ ਸ਼ਖਸ ਕੋਰੋਨਾ ਪਾਜ਼ੀਟਿਵ ਆਇਆ ਹੈ। ਇਸ ਵਿਅਕਤੀ ਨੇ 24 ਮਾਰਚ ਨੂੰ ਦਿੱਲੀ-ਲੁਧਿਆਣਾ ਫਲਾਈਟ 'ਚ ਸਫਰ ਕੀਤਾ ਸੀ। ਉਦੋਂ ਤੋਂ ਹੀ ਬਜ਼ੁਰਗ ਨੇ ਖੁਦ ਨੂੰ ਆਈਸੋਲੇਟ ਕੀਤਾ ਹੋਇਆ ਸੀ ।

    ਇਸ ਤੋਂ  ਇਲਾਵਾ ਮਾਨਸਾ ਤੋਂ 6 ਨਵੇਂ ਕੇਸ ਸਾਹਮਣੇ ਆਏ ਹਨ। ਇਸ ਜਾਣਕਾਰੀ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ।ਇਹ ਸਾਰੇ ਮਰੀਜ ਜਮਾਤੀਆ ਦੇ ਸੰਪਰਕ ਵਿਚ ਆਏ ਸਨ।ਬੁਢਲਾਵਾ 'ਚ 5 ਜਮਾਤੀ ਪੌਜ਼ੀਟਿਵ ਪਾਏ ਗਏ ਸੀ ਅਤੇ ਹੁਣ ਮਾਨਸਾ 'ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 11 ਹੋ ਗਈ ਹੈ। ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਕੁੱਲ ਗਿਣਤੀ 128 ਹੋ ਗਈ ਹੈ। ਇਹਨਾਂ ਵਿਚੋ 10 ਮਰੀਜਾਂ ਦੀ ਮੌਤ ਅਤੇ 14 ਠੀਕ ਹੋ ਗਏ ਹਨ।
    Published by:Sukhwinder Singh
    First published:

    Tags: Coronavirus, COVID-19, Health, Mansa, Sangrur

    ਅਗਲੀ ਖਬਰ