ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ (Covid-19 3rd Wave) ਤੋਂ ਡਰਾਉਣੇ ਅੰਕੜੇ ਸਾਹਮਣੇ ਆ ਰਹੇ ਹਨ। ਪਿਛਲੇ ਇੱਕ ਹਫਤੇ ਦੇ ਅੰਦਰ ਦੇਸ਼ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਚਿੰਤਾਜਨਕ ਤੌਰ 'ਤੇ ਵਧੀ ਹੈ। ਜੇਕਰ ਐਤਵਾਰ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕੋਰੋਨਾ ਇਨਫੈਕਸ਼ਨ ਕਾਰਨ ਸਿਰਫ ਇਕ ਹਫਤੇ ਦੌਰਾਨ ਮਰੀਜ਼ਾਂ ਦੀ ਗਿਣਤੀ 6 ਗੁਣਾ ਵਧੀ ਹੈ। ਇਸ ਤੋਂ ਇਲਾਵਾ ਸਿਰਫ 7 ਦਿਨਾਂ 'ਚ ਹੀ ਮੌਤਾਂ ਦੀ ਗਿਣਤੀ 'ਚ ਵੀ 54 ਫੀਸਦੀ ਦਾ ਵਾਧਾ ਹੋਇਆ ਹੈ। ਮਾਹਰਾਂ ਦੇ ਅਨੁਸਾਰ, ਕੋਰੋਨਾ ਦੀ ਇਹ ਲਹਿਰ ਓਮੀਕਰੋਨ ਵੇਰੀਐਂਟ ਤੋਂ ਆਈ ਹੈ।
3 ਤੋਂ 9 ਜਨਵਰੀ ਦਰਮਿਆਨ ਭਾਰਤ ਵਿੱਚ ਕੋਰੋਨਾ ਦੇ 7.8 ਲੱਖ ਮਾਮਲੇ ਸਾਹਮਣੇ ਆਏ ਹਨ। ਇਹ ਪਿਛਲੇ ਹਫ਼ਤੇ ਨਾਲੋਂ ਛੇ ਗੁਣਾ ਵੱਧ ਹੈ। ਪਿਛਲੇ ਹਫ਼ਤੇ ਇਹ ਗਿਣਤੀ ਸਿਰਫ਼ 1.3 ਲੱਖ ਸੀ। ਇਸ ਤੋਂ ਪਹਿਲਾਂ, 27 ਦਸੰਬਰ ਤੋਂ 2 ਜਨਵਰੀ ਦੇ ਵਿਚਕਾਰ, ਸੰਕਰਮਣ ਵਿੱਚ 2.8 ਗੁਣਾ ਵਾਧਾ ਦੇਖਿਆ ਗਿਆ ਸੀ। ਇਸ ਵਾਰ ਕੋਰਨਾ ਦੇ ਸੰਕਰਮਣ ਦੀ ਰਫਤਾਰ ਕਿੰਨੀ ਉੱਚੀ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦੂਜੀ ਲਹਿਰ ਦੌਰਾਨ 1.3 ਲੱਖ ਤੋਂ 7.8 ਲੱਖ ਕੇਸਾਂ ਤੱਕ ਪਹੁੰਚਣ ਵਿੱਚ ਲਗਭਗ 5 ਹਫ਼ਤੇ ਲੱਗ ਗਏ। ਪਰ ਇਸ ਵਾਰ ਸਿਰਫ਼ ਇੱਕ ਹਫ਼ਤੇ ਵਿੱਚ ਹੀ ਸਾਰੇ ਰਿਕਾਰਡ ਟੁੱਟ ਗਏ।
Omicron ਤੋਂ ਬਾਅਦ ਹੁਣ ਨਵੇਂ ਵੈਰੀਐਂਟ 'Deltacron' ਦੀ ਖੋਜ ਨੇ ਵਧਾਈਆਂ ਚਿੰਤਾਵਾਂ, ਜਾਣੋ ਇਸ ਬਾਰੇ
ਐਤਵਾਰ ਨੂੰ ਦੇਸ਼ 'ਚ ਕੋਰੋਨਾ ਦੇ ਕਰੀਬ 1 ਲੱਖ 80 ਹਜ਼ਾਰ ਮਾਮਲੇ ਸਾਹਮਣੇ ਆਏ। ਇਹ ਸ਼ਨੀਵਾਰ ਦੇ ਮੁਕਾਬਲੇ 13 ਫੀਸਦੀ ਜ਼ਿਆਦਾ ਹੈ। ਸ਼ਨੀਵਾਰ ਨੂੰ 1,59,583 ਮਾਮਲੇ ਸਾਹਮਣੇ ਆਏ। ਜੇਕਰ ਦੁਨੀਆ ਦੇ ਹੋਰ ਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਕੋਰੋਨਾ ਦੇ ਸਭ ਤੋਂ ਵੱਧ ਹਫਤਾਵਾਰੀ ਮਾਮਲਿਆਂ ਦੇ ਮਾਮਲੇ ਵਿੱਚ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ।
https://punjab.news18.com/news/coronavirus-latest-news/india-reports-179723-fresh-cases-and-146-deaths-in-the-last-24-hours-298113.html
ਕੋਰੋਨਾ ਦੀ ਤੀਜੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਵਿੱਚ ਵੀ ਭਾਰੀ ਉਛਾਲ ਆਇਆ ਹੈ। ਇਹ ਅੰਕੜੇ ਪਿਛਲੇ ਹਫਤੇ ਦੇ ਮੁਕਾਬਲੇ 54 ਫੀਸਦੀ ਵਧੇ ਹਨ। ਪਿਛਲੇ ਹਫ਼ਤੇ ਮਰਨ ਵਾਲਿਆਂ ਦੀ ਗਿਣਤੀ 495 ਸੀ। ਪਰ ਹੁਣ ਇਹ ਵਧ ਕੇ 761 ਹੋ ਗਿਆ ਹੈ। ਇਸ ਤੋਂ ਇਲਾਵਾ ਪਾਜ਼ੀਟਿਵੀਟੀ ਦਰ 13.29% 'ਤੇ ਪਹੁੰਚ ਗਈ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।