ਕੋਰੋਨਿਲ ‘ਤੇ ਬਿਆਨ ਤੋਂ ਪਲਟੇ ਅਚਾਰਿਆ ਬਾਲਕ੍ਰਿਸ਼ਨ, ਕਿਹਾ- ਕੋਰੋਨਾ ਦੀ ਦਵਾਈ ਬਣਾਉਣ ਦਾਅਵਾ ਨਹੀਂ ਕੀਤਾ ਸੀ

News18 Punjabi | News18 Punjab
Updated: June 30, 2020, 6:40 PM IST
share image
ਕੋਰੋਨਿਲ ‘ਤੇ ਬਿਆਨ ਤੋਂ ਪਲਟੇ ਅਚਾਰਿਆ ਬਾਲਕ੍ਰਿਸ਼ਨ, ਕਿਹਾ- ਕੋਰੋਨਾ ਦੀ ਦਵਾਈ ਬਣਾਉਣ ਦਾਅਵਾ ਨਹੀਂ ਕੀਤਾ ਸੀ
ਬਾਬਾ ਰਾਮਦੇਵ ਨੇ 23 ਜੂਨ ਨੂੰ ਕੋਰੋਨਾ ਕਿੱਟ ਲਾਂਚ ਕੀਤੀ ਸੀ

ਯੋਗਾ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਕੋਰੋਨਾ ਦੀ ਦਵਾਈ ਕੋਰੋਨਿਲ ਬਣਾਉਣ 'ਤੇ ਯੂ-ਟਰਨ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਕੋਰੋਨਿਲ ਕੋਰੋਨਾ ਨੂੰ ਠੀਕ ਜਾਂ ਕੰਟਰੋਲ ਕਰਦਾ ਹੈ। ਅਸੀਂ ਕਿਹਾ ਸੀ ਕਿ ਅਸੀਂ ਇਕ ਦਵਾਈ ਬਣਾਈ ਹੈ, ਜੋ ਟੈਸਟ ਵਿਚ ਕੋਰੋਨਾ ਮਰੀਜ਼ ਲਈ ਫਾਇਦੇਮੰਦ ਸਾਬਤ ਹੋਈ ਹੈ। ਇਸ ਵਿਚ ਕੋਈ ਉਲਝਣ ਨਹੀਂ ਹੈ।

  • Share this:
  • Facebook share img
  • Twitter share img
  • Linkedin share img
ਯੋਗਾ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਕੋਰੋਨਾ ਦੀ ਦਵਾਈ ਕੋਰੋਨਿਲ ਬਣਾਉਣ 'ਤੇ ਯੂ-ਟਰਨ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਕੋਰੋਨਿਲ ਕੋਰੋਨਾ ਨੂੰ ਠੀਕ ਜਾਂ ਕੰਟਰੋਲ ਕਰਦਾ ਹੈ। ਅਸੀਂ ਕਿਹਾ ਸੀ ਕਿ ਅਸੀਂ ਇਕ ਦਵਾਈ ਬਣਾਈ ਹੈ, ਜੋ ਟੈਸਟ ਵਿਚ ਕੋਰੋਨਾ ਮਰੀਜ਼ ਲਈ ਫਾਇਦੇਮੰਦ ਸਾਬਤ ਹੋਈ ਹੈ। ਇਸ ਵਿਚ ਕੋਈ ਉਲਝਣ ਨਹੀਂ ਹੈ।

ਉਤਰਾਖੰਡ ਦੇ ਆਯੁਸ਼ ਵਿਭਾਗ ਨੂੰ ਭੇਜੇ ਨੋਟਿਸ ਦੇ ਜਵਾਬ ਵਿਚ ਪਤੰਜਲੀ ਆਯੁਰਵੇਦ ਨੇ ਕਿਹਾ ਹੈ ਕਿ ਉਨ੍ਹਾਂ ਕਦੇ ਵੀ ਕੋਰੋਨਾ ਦਵਾਈਆਂ ਬਣਾਉਣ ਦਾ ਦਾਅਵਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਹਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਅਜਿਹੀਆਂ ਦਵਾਈਆਂ ਬਣਾਈਆਂ ਹਨ, ਜਿਸ ਨਾਲ ਕੋਰੋਨਾ ਮਰੀਜ਼ਾ ਠੀਕ ਹੋਏ ਹਨ। ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ ਆਯੁਰਵੈਦ ਅਜੇ ਵੀ ਇਸ ਦੇ ਦਾਅਵੇ ਅਤੇ ਦਵਾਈ 'ਤੇ ਕਾਇਮ ਹੈ। ਅਸੀਂ ਕਦੇ ਵੀ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ। ਸਰਕਾਰ ਦੀ ਇਜਾਜ਼ਤ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀਆਂ ਦਵਾਈਆਂ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਨੂੰ ਜ਼ਰੂਰ ਠੀਕ ਕੀਤਾ ਗਿਆ ਹੈ। ਦੱਸ ਦੇਈਏ ਕਿ 23 ਜੂਨ ਨੂੰ ਪਤੰਜਲੀ ਆਯੁਰਵੇਦ ਨੇ ਰਾਜਸਥਾਨ ਦੀ ਨਿਮਸ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੋਰੋਨਾ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਪਤੰਜਲੀ ਆਯੁਰਵੈਦ ਦੁਆਰਾ ਜਿਹੜੀ ਦਵਾਈ ਦੀ ਸ਼ੁਰੂਆਤ ਕੀਤੀ ਗਈ ਸੀ ਉਸਦਾ ਨਾਮ ਕੋਰੋਨਿਲ ਅਤੇ ਸਵਾਸਾਰੀ ਬਟੀ ਸੀ।ਜ਼ਿਕਰਯੋਗ ਹੈ ਕਿ 23 ਜੂਨ ਨੂੰ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੀ ਕੰਪਨੀ ਪਤੰਜਲੀ ਆਯੁਰਵੈਦ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਇਕ ਦਵਾਈ ਬਣਾਈ ਹੈ। ਰਾਮਦੇਵ ਨੇ ਰਾਜਸਥਾਨ ਦੇ ਨਿੰਮਜ਼ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੋਰੋਨਾ ਦਵਾਈ ਬਣਾਉਣ ਦਾ ਦਾਅਵਾ ਕਰਦਿਆਂ ਇਸ ਨੂੰ ਕੋਰੋਨਾ-ਕਿੱਟ ਦੇ ਨਾਮ ਨਾਲ ਇਸ ਨੂੰ ਲਾਂਚ ਵੀ ਕੀਤਾ ਸੀ। ਲਾਂਚ ਕੀਤੀ ਗਈ ਦਵਾਈ ਦਾ ਨਾਮ ਕੋਰੋਨਿਲ ਅਤੇ ਸਵਾਸਸਾਰੀ ਬਟੀ ਸੀ। ਦਵਾਈ ਲਾਂਚ ਕਰਨ ਮੌਕੇ ਰਾਮਦੇਵ ਅਤੇ ਉਨ੍ਹਾਂ ਦੀ ਕੰਪਨੀ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਮਰੀਜ਼ਾਂ 'ਤੇ ਇਸਦੀ ਜਾਂਚ ਕੀਤੀ ਗਈ ਸੀ, ਜਿਸ ਦੇ ਨਤੀਜੇ ਸਕਾਰਾਤਮਕ ਆਏ ਹਨ। ਪਰ ਇਸ ਦਾਅਵੇ 'ਤੇ ਸਵਾਲ ਉਠਾਉਂਦੇ ਹੋਏ ਆਯੂਸ਼ ਮੰਤਰਾਲੇ ਨੇ ਕੰਪਨੀ ਨੂੰ ਇਕ ਨੋਟਿਸ ਭੇਜਿਆ ਹੈ। ਇਸ ਤੋਂ ਬਾਅਦ ਉੱਤਰਾਖੰਡ ਡਰੱਗ ਕੰਟਰੋਲਰ ਵੱਲੋਂ ਵੀ ਇਕ ਨੋਟਿਸ ਭੇਜਿਆ ਗਿਆ ਸੀ।

ਅੱਜ ਕੋਰੋਨਾ ਵਾਇਰਸ ਤੋਂ ਨਿਜਾਤ ਦਿਵਾਉਣ ਵਾਲੀ ਕੋਰੋਨਿਲ ਨੂੰ ਲਾਂਚ ਕਰਨ ਖਿਲਾਫ ਦਾਇਰ ਪਟੀਸ਼ਨ ਉਤੇ ਉਤਰਾਖੰਡ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣਾ ਪੱਖ ਕੋਰਟ ਵਿਚ ਰੱਖੇ।
First published: June 30, 2020, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading