ਕੋਰੋਨਾ ਦਾ ਕਹਿਰ : ਮੁੰਬਈ ਤੋਂ ਵੀ ਜ਼ਿਆਦਾ ਡਰਾਉਣੀ ਹੋਈ ਦਿੱਲੀ

News18 Punjabi | News18 Punjab
Updated: June 26, 2020, 8:37 PM IST
share image
ਕੋਰੋਨਾ ਦਾ ਕਹਿਰ : ਮੁੰਬਈ ਤੋਂ ਵੀ ਜ਼ਿਆਦਾ ਡਰਾਉਣੀ ਹੋਈ ਦਿੱਲੀ
ਪਿਛਲੀ 24 ਜੂਨ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਕੋਰੋਨਾ (Corona ) ਦੇ 3,788 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਕੇਸ ਸਾਹਮਣੇ ਆਉਣ ਦੇ ਬਾਅਦ ਦਿੱਲੀ (Delhi) ਨੇ ਮੁੰਬਈ (Mumbai) ਨੂੰ ਵੀ ਪਿੱਛੇ ਛੱਡ ਦਿੱਤਾ।

ਪਿਛਲੀ 24 ਜੂਨ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਕੋਰੋਨਾ (Corona ) ਦੇ 3,788 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਕੇਸ ਸਾਹਮਣੇ ਆਉਣ ਦੇ ਬਾਅਦ ਦਿੱਲੀ (Delhi) ਨੇ ਮੁੰਬਈ (Mumbai) ਨੂੰ ਵੀ ਪਿੱਛੇ ਛੱਡ ਦਿੱਤਾ।

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ (Coronavirus) ਦੇ ਮਾਮਲਿਆਂ ਨੇ ਹੁਣ ਸਿਹਤ ਮੰਤਰਾਲਾ (Health Ministry) ਦੀ ਵੀ ਨੀਂਦ ਉਡਾ ਦਿੱਤੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 17 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਕੋਰੋਨਾ (Corona) ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਾਂ ਵਿੱਚ ਦਿੱਲੀ ਅਤੇ ਮਹਾਰਾਸ਼ਟਰ ਹਨ।ਕੋਰੋਨਾ ਦੀ ਸ਼ੁਰੂਆਤ ਵਿੱਚ ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਸਨ ਪਰ ਲੌਕਡਾਉਨ 4.0 (Lockdown) ਤੋਂ ਬਾਅਦ ਦਿੱਲੀ ਵਿੱਚ ਕੋਰੋਨਾ ਨੇ ਖ਼ਤਰਨਾਕ ਰੂਪ ਲੈ ਲਿਆ ਹੈ। ਪਿਛਲੀ 23 ਜੂਨ ਨੂੰ ਇੱਕ ਦਿਨ ਵਿੱਚ ਦਿੱਲੀ ਵਿੱਚ ਇੰਨੇ ਕੇਸ ਸਾਹਮਣੇ ਆਏ ਕਿ ਉਸ ਨੇ ਪੂਰੀ ਦੁਨੀਆ ਨੂੰ ਹੀ ਪਿੱਛੇ ਛੱਡ ਦਿੱਤਾ।

ਪਿਛਲੇ 24 ਜੂਨ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ 3,788 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਨੇ ਮੁੰਬਈ ਨੂੰ ਵੀ ਪਿੱਛੇ ਛੱਡ ਦਿੱਤਾ। 3,788 ਕੇਸ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਵਿੱਚ ਕੁੱਲ ਕੋਰੋਨਾ ਸਥਾਪਤ ਮਰੀਜਾਂ ਦੀ ਗਿਣਤੀ 70,390 ਹੋ ਗਈ ਸੀ। ਜਦਕਿ ਇਸ ਦੌਰਾਨ ਮੁੰਬਈ ਵਿੱਚ 1,118 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਮੁੰਬਈ ਵਿੱਚ ਕੁੱਲ ਸਥਾਪਤ ਮਰੀਜਾਂ ਦੀ ਗਿਣਤੀ 69,528 ਹੋ ਗਈ।

ਦਿੱਲੀ ਲਈ ਸਭ ਤੋਂ ਖ਼ਤਰਨਾਕ ਦਿਨ 23 ਜੂਨ ਰਿਹਾ। ਇਸ ਦਿਨ ਦਿੱਲੀ ਵਿੱਚ 3,947 ਨਵੇਂ ਕੇਸ ਦੇਖਣ ਨੂੰ ਮਿਲੇ ਜੋ ਇੱਕ ਦਿਨ ਵਿੱਚ ਪੂਰੀ ਦੁਨੀਆ ਦੇ ਕਿਸੇ ਵੀ ਸ਼ਹਿਰ ਦੇ ਲਿਹਾਜ਼ ਤੋਂ ਸਭ ਤੋਂ ਜ਼ਿਆਦਾ ਸੀ। ਇਸ ਦਿਨ ਪੂਰੇ ਮਹਾਰਾਸ਼ਟਰ ਵਿੱਚ 3,874 ਮਾਮਲੇ ਸਾਹਮਣੇ ਆਏ। ਇਹ ਦਿਨ ਮਹਾਰਾਸ਼ਟਰ ਦੇ ਲਿਹਾਜ਼ ਤੋਂ ਇਸ ਲਈ ਵੀ ਰਾਹਤ ਦੇਣ ਵਾਲਾ ਰਿਹਾ ਕਿਉਂਕਿ ਇੱਥੇ ਦਿੱਲੀ ਤੋਂ ਪੰਜ ਗੁਣਾ ਜ਼ਿਆਦਾ ਜਨਸੰਖਿਆ ਹੈ। ਇਸ ਦੇ ਬਾਵਜੂਦ ਮਹਾਰਾਸ਼ਟਰ ਵਿੱਚ ਤੇਜ਼ੀ ਨਾਲ ਕੋਰੋਨਾ ਦਾ ਗਰਾਫ਼ ਹੇਠਾਂ ਜਾ ਰਿਹਾ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਕੇਸ 22 ਮਈ ਨੂੰ ਸਾਹਮਣੇ ਆਏ ਸਨ। ਇਸ ਦਿਨ ਮੁੰਬਈ ਵਿੱਚ 1,751 ਕੇਸ ਮਿਲੇ ਸਨ।
ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਵਿਚ ਔਸਤਨ 3,327 ਕੇਸ ਸਾਹਮਣੇ ਆ ਰਹੇ ਹਨ
ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਹੋਰ ਵੀ ਖ਼ਤਰਨਾਕ ਹੁੰਦੇ ਜਾ ਰਹੇ ਹਨ। ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਔਸਤ 3,327 ਕੇਸ ਸਾਹਮਣੇ ਆ ਰਹੇ ਹਨ ਜਦੋਂ ਕਿ ਮੁੰਬਈ ਵਿੱਚ ਇੱਕ ਜੂਨ ਤੋਂ ਬਾਅਦ ਕੋਰੋਨਾ ਦੇ ਨਵੇਂ ਕੇਸ 1,600 ਤੋਂ ਜ਼ਿਆਦਾ ਨਹੀਂ ਹੋਏ ਹਨ। ਪਿਛਲੇ ਮੰਗਲਵਾਰ ਨੂੰ ਇੱਥੇ ਕੇਵਲ 824 ਮਾਮਲੇ ਹੀ ਸਾਹਮਣੇ ਆਏ ਸਨ ਜੋ ਪਿਛਲੇ 41 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਸਨ। ਮੁੰਬਈ ਵਿੱਚ 23 ਜੂਨ ਤੋਂ ਬਾਅਦ ਲਗਾਤਾਰ ਕੋਰੋਨਾ ਦੇ ਨਵੇਂ ਕੇਸ ਘੱਟ ਹੋ ਰਹੇ ਹਨ। ਬਹੁਤ ਜਲਦੀ ਹੀ ਮੁੰਬਈ ਵਿਚ ਕੋਰੋਨਾ ਦਾ ਖ਼ਾਤਮਾ ਹੋਵੇਗਾ।
First published: June 26, 2020, 8:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading