Home /News /coronavirus-latest-news /

ਸਿੱਧੀ ਬਿਜਾਈ ਵਾਲੇ ਕਿਸਾਨ ਝੋਨੇ ਦੀ ਮਿਕਸ ਕਿਸਮ ਤੋਂ ਹੋਏ ਪਰੇਸ਼ਾਨ

ਸਿੱਧੀ ਬਿਜਾਈ ਵਾਲੇ ਕਿਸਾਨ ਝੋਨੇ ਦੀ ਮਿਕਸ ਕਿਸਮ ਤੋਂ ਹੋਏ ਪਰੇਸ਼ਾਨ

ਸਿੱਧੀ ਬਿਜਾਈ ਵਾਲੇ ਕਿਸਾਨ ਝੋਨੇ ਦੀ ਮਿਕਸ ਕਿਸਮ ਤੋਂ ਹੋਏ ਪਰੇਸ਼ਾਨ (ਸੰਕੇਤਕ ਫੋਟੋ)

ਸਿੱਧੀ ਬਿਜਾਈ ਵਾਲੇ ਕਿਸਾਨ ਝੋਨੇ ਦੀ ਮਿਕਸ ਕਿਸਮ ਤੋਂ ਹੋਏ ਪਰੇਸ਼ਾਨ (ਸੰਕੇਤਕ ਫੋਟੋ)

 • Share this:
  ਜਗਜੀਤ ਸਿੰਘ ਧੰਜੂ

  ਕੋਵਿਡ ਦੇ ਦੌਰ ਦੌਰਾਨ ਨਕਲੀ ਬੀਜਾਂ ਦਾ ਘੁਟਾਲਾ ਵੀ ਸਾਹਮਣੇ ਆਇਆ ਸੀ। ਉਸ ਦੌਰਾਨ ਬਹੁਤ ਸਾਰੇ ਨਕਲੀ ਬੀਜ ਵਿਕਰੇਤਾ ਖਿਲ਼ਾਫ ਮਾਮਲੇ ਦਰਜ ਹੋਏ ਸਨ ਤੇ ਮਾਮਲਾ ਵੀ ਕਾਫ਼ੀ ਭਖਿਆ ਸੀ ਪਰ ਨਕਲੀ ਬੀਜਾਂ ਦਾ ਪ੍ਰਭਾਵ ਅਜੇ ਤੱਕ ਗਿਆ ਨਹੀਂ ਹੈ ਤੇ ਕਪੂਰਥਲਾ ਦੇ ਕਈ ਕਿਸਾਨਾਂ ਨੂੰ ਇਸ ਦਾ ਖਮਿਆਜਾ ਅਜੇ ਤੱਕ ਭੁਗਤਨਾ ਪੈ ਰਿਹਾ ਹੈ।

  ਝੋਨੇ ਦੀ ਬਿਜਾਈ ਸਮੇਂ ਨਕਲੀ ਬੀਜਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਸਰਕਾਰ ਨੇ ਕੁਝ ਆਰੋਪੀ ਬੀਜ ਵਿਕਰਤਾ ਖ਼ਿਲਾਫ਼ ਕੇਸ ਦਰਜ ਕੀਤੇ ਸਨ। ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆ ਦੇ ਕਿਸਾਨ ਤਰਸੇਮ ਸਿੰਘ ਜੋ ਤਿੰਨ ਏਕੜ ਦੀ ਖੇਤੀ ਕਰਦਾ ਹੈ ਤੇ ਇਸੇ ਪਿੰਡ ਦਾ ਗੁਰਮੇਲ ਸਿੰਘ ਜੋ ਪੰਜ ਏਕੜ ਦੀ ਖੇਤੀ ਕਰਦਾ ਹੈ, ਦੋਵਾਂ ਨੇ ਲੌਕਡਾਊਨ ਦੌਰਾਨ ਲੇਬਰ ਸਮੱਸਿਆ ਚੱਲਦੇ ਸਿੱਧੀ ਬਿਜਾਈ ਕੀਤੀ ਸੀ ਅਤੇ ਪੀ ਆਰ 121 ਕਿਸਮ ਦੀ ਬਿਜਾਈ ਕੀਤੀ ਸੀ ਤੇ ਦੋਨਾਂ ਕਿਸਾਨਾਂ ਦੀ ਲਗਭਗ ਪੂਰੀ ਫਸਲ ਹੀ ਖ਼ਰਾਬ ਹੋ ਗਈ ਹੈ।

  ਤਰਸੇਮ ਸਿੰਘ ਮੁਤਾਬਕ ਉਸ ਨੇ ਤਿੰਨ ਏਕੜ ਲਈ ਤਲਵੰਡੀ ਦੇ ਹੀ ਇੱਕ ਦੁਕਾਨਦਾਰ ਤੋਂ ਬੀਜ ਲੈ ਕੇ ਬਿਜਾਈ ਕੀਤੀ ਸੀ ਪਰ ਹੁਣ ਉਸ ਦੇ ਖੇਤਾਂ ਵਿੱਚੋਂ ਤਿੰਨ ਕਿਸਮ ਦਾ ਮਿਕਸ ਝੋਨਾ ਉਘ ਰਿਹਾ ਹੈ ਜਿਸ ਦੇ ਚੱਲਦੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਨਿਕਲਣ ਵਾਲੀ ਫਸਲ ਸਿਰਫ ਦਸ ਹਜ਼ਾਰ ਦੇ ਕਰੀਬ ਹੀ ਨਿਕਲੇਗੀ ਜਿਸ ਨਾਲ ਉਸਦਾ ਖਰਚ ਵੀ ਪੂਰਾ ਨਹੀਂ ਹੋਵੇਗਾ। ਇਸ ਪਿੰਡ ਦੇ ਹੀ ਦੂਸਰੇ ਕਿਸਾਨ ਗੁਰਮੇਲ ਸਿੰਘ ਨੇ ਕਿਸੇ ਹੋਰ ਦੁਕਾਨਦਾਰ ਤੋਂ ਇਹੀ ਕਿਸਮ ਦਾ ਬੀਜ ਲੈ ਕੇ ਬਿਜਾਈ ਕੀਤੀ ਸੀ, ਉਸ ਦੇ ਫਸਲ ਦੇ ਹਾਲਾਤ ਵੀ ਅਜਿਹੇ ਹਨ।

  ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਕੁਝ ਹੋਰ ਕਿਸਾਨਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਜਦੋਂ ਝੋਨੇ ਦੀ ਸਿੱਧੀ ਬਿਜਾਈ ਸਮੇਂ ਬੀਜ ਦੀ ਘਾਟ ਹੋਣ ਕਾਰਨ ਦੁਕਾਨਦਾਰਾਂ ਨੇ ਕੁਝ ਮੁਨਾਫਾ ਕਮਾਉਣ ਲਈ ਪੁਰਾਣੇ ਬੀਜ ਮਿਲਾ ਕੇ ਵੇਚੇ ਹੋ ਸਕਦੇ ਹਨ  ਜਦਕਿ ਬੀਜ ਵੇਚਣ ਵਾਲੇ ਦੁਕਾਨਦਾਰ ਮੁਤਾਬਕ ਉਸ ਨੇ ਖ਼ੁਦ ਆਪਣੇ ਸੱਤ  ਏਕੜ ਸਿੱਧੀ ਬਿਜਾਈ ਵਾਲਾ ਝੋਨਾ ਸਮੱਸਿਆ ਕਾਰਨ ਖੇਤਾਂ ਵਿੱਚ ਹੀ ਵਾਹਿਆ ਹੈ ਜਦੋਂ ਕਿ ਇਸ ਮਾਮਲੇ ਵਿੱਚ ਉਹ ਸਾਰੀ ਗਲਤੀ ਕਿਸਾਨ ਦੀ ਦੱਸ ਰਿਹਾ ਹੈ।

  ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਤਾਂ ਖੇਤੀਬਾੜੀ ਅਧਿਕਾਰੀ ਦੇ ਅਨੁਸਾਰ, ਉਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਜਦੋਂ ਲਿਖਤੀ ਸ਼ਿਕਾਇਤ ਮਿਲੇਗੀ ਤਾਂ  ਜਾਂਚ ਕੀਤੀ ਜਾਏਗੀ ਅਤੇ ਜੇਕਰ ਬੀਜ ਗਲਤ ਤਰੀਕੇ ਨਾਲ ਵੇਚਿਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।
  Published by:Gurwinder Singh
  First published:

  Tags: Paddy, Punjab farmers

  ਅਗਲੀ ਖਬਰ