ਮਾਸਕ ਪਾ ਕੇ ਨਾ ਕਰੋ ਇਹ ਕੰਮ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

News18 Punjabi | News18 Punjab
Updated: June 26, 2020, 8:21 PM IST
share image
ਮਾਸਕ ਪਾ ਕੇ ਨਾ ਕਰੋ ਇਹ ਕੰਮ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

  • Share this:
  • Facebook share img
  • Twitter share img
  • Linkedin share img
ਮਾਹਰਾਂ ਮੁਤਾਬਿਕ ਮਾਸ‍ਕ ਪਾ ਕੇ ਦੌੜਨ ਨਾਲ ਫੇਫੜਿਆਂ (Lungs) ਉੱਤੇ ਦਬਾਅ ਪੈਂਦਾ ਹੈ। ਜੋ ਸਿਹਤ (Health) ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਕੋਰੋਨਾ ਵਾਇਰਸ (Coronavirus) ਦਾ ਖ਼ਤਰਾ ਟਲਿਆ ਨਹੀਂ ਹੈ। ਅਜਿਹੇ ਵਿੱਚ ਇਸ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਸ‍ਕ (Mask) ਪਾ ਕੇ ਹੀ ਬਾਹਰ ਨਿਕਲ਼ਨਾ ਚਾਹੀਦਾ ਹੈ। ਉਹ ਲੋਕ ਜਿਨ੍ਹਾਂ ਨੂੰ ਹਰ ਰੋਜ਼ ਕਸਰਤ ਕਰਨ ਦੀ ਆਦਤ ਹੈ ਉਨ੍ਹਾਂ ਲੋਕਾਂ ਨੂੰ ਮਾਸਕ ਪਾ ਕੇ ਕਸਰਤ ਨਹੀਂ ਕਰਨੀ ਚਾਹੀਦੀ। ਸਿਹਤ ਦੇ ਮਾਹਰਾਂ ਦਾ ਮੰਨਣਾ ਹੈ ਕਿ ਮਾਸਕ ਲਗਾ ਕੇ ਦੌੜਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਕੋਰੋਨਾ ਤੋਂ ਬਚਣ ਲਈ ਮਾਸਕ ਲਗਾਉਣਾ ਬੇਹੱਦ ਜ਼ਰੂਰੀ ਹੈ ਪਰ ਕਸਰਤ ਜਾ ਦੌੜਨ ਵੇਲੇ ਮਾਸਕ ਲਗਾਉਣ ਨਾਲ ਤੁਹਾਡੇ ਦਿਲ ਅਤੇ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ।
ਚੀਨ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਵੀ ਆ ਚੁੱਕੇ ਹਨ। ਇਸ ਲਈ ਮਾਸ‍ਕ ਪਹਿਨਣ ਕੇ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਕਿ ਫੇਫੜਿਆਂ ਜਾਂ ਦਿਲ ਉੱਤੇ ਦਬਾਅ ਪੈ ਜਾਵੇ।

ਮਾਸਕ ਪਾ ਕੇ ਦੋੜ ਲਾਉਣਾ ਜਾਂ ਕੋਈ ਸਰੀਰ ਉੱਤੇ ਦਬਾਅ ਪਾਉਣ ਵਾਲਾ ਕੰਮ ਕਰਨ ਨਾਲ ਆਕਸੀਜਨ ਲੈਣ ਅਤੇ ਕਾਰਬਨ ਡਾਈਆਕਸਾਈਡ ਛੱਡਣ ਦਾ ਸੰਤੁਲਨ ਵਿਗੜ ਸਕਦਾ ਹੈ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
ਡਾਕਟਰਾਂ ਮੁਤਾਬਿਕ ਫੇਫੜੇ ਪੰਕਚਰ ਹੋ ਜਾਣ ਦੀ ਹਾਲਤ ਨੂੰ ਨਿਊਮੋਥਰੋਕਸ ਕਿਹਾ ਜਾਂਦਾ ਹੈ। ਇਸ ਵਿੱਚ ਫੇਫੜੇ ਪੰਕਚਰ ਹੋ ਜਾਂਦੇ ਹਨ ਅਤੇ ਹਵਾ ਫੇਫੜੇ ਅਤੇ ਛਾਤੀ ਦੇ ਵਾਲ (valve) ਵਿੱਚ ਭਰ ਜਾਂਦੀ ਹੈ। ਇਸ ਦੇ ਬਾਅਦ ਆਦਮੀ ਦੇ ਫੇਫੜੇ ਕੰਮ ਕਰਨਾ ਘੱਟ ਕਰ ਦਿੰਦੇ ਹਨ ਅਤੇ ਸਾਹ ਲੈਣ ਵਿਚ ਸਮੱਸਿਆ ਆਉਂਦੀ ਹੈ। ਇਸ ਨਾਲ ਵਿਅਕਤੀ ਮੌਤ ਹੋ ਸਕਦੀ ਹੈ। ਇਸ ਕਰ ਕੇ ਮਾਸਕ ਪਹਿਣ ਕੇ ਕਸਰਤ ਨਹੀਂ ਕਰਨੀ ਚਾਹੀਦੀ ਹੈ।
First published: June 26, 2020, 8:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading