Corona: ਹੁਣੇ ਬਣੀ ਸੀ ਡਾਕਟਰ, 17 ਜੁਲਾਈ ਨੂੰ ਮਨਾਇਆ ਜਨਮ ਦਿਨ, ਹੱਸਦੇ-ਹੱਸਦੇ ਦੁਨੀਆਂ ਨੂੰ ਅਲਵਿਦਾ ਆਖ ਗਈ ਡਾਕਟਰ ਆਇਸ਼ਾ

Corona: ਹੁਣੇ ਬਣੀ ਸੀ ਡਾਕਟਰ, 17 ਜੁਲਾਈ ਨੂੰ ਮਨਾਇਆ ਜਨਮ ਦਿਨ, ਹੱਸਦੇ-ਹੱਸਦੇ ਦੁਨੀਆਂ ਨੂੰ ਅਲਵਿਦਾ ਆਖ ਗਈ ਡਾਕਟਰ ਆਇਸ਼ਾ
ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਅਤੇ ਇਸ ਕਾਰਨ ਹੋਈਆਂ ਮੌਤਾਂ ਦੀਆਂ ਖ਼ਬਰਾਂ ਤੁਸੀਂ ਰੋਜਾਨਾਂ ਜ਼ਰੂਰ ਪੜ੍ਹਦੇ ਹੋਵੋਗੇ। ਪਰ ਇਸ ਖਬਰ ਨੂੰ ਪੜ੍ਹਨ ਤੋਂ ਪਹਿਲਾਂ, ਖ਼ਬਰ ਦੀ ਫੋਟੋ ਵੇਖ ਲਵੋ। ਇਹ ਨੌਜਵਾਨ ਡਾਕਟਰ ਆਇਸ਼ਾ (Doctor Aisha) ਦੀ ਆਖਰੀ ਫੋਟੋ ਹੈ।
- news18-Punjabi
- Last Updated: August 2, 2020, 2:08 PM IST
ਬੇਹੱਦ ਜਿੰਦਾਦਿਲ ਆਇਸ਼ਾ ਹਾਲ ਹੀ ਵਿੱਚ ਡਾਕਟਰ ਬਣੀ ਸੀ। ਉਹ ਬੇਹੱਦ ਖੁਸ਼ ਸੀ, ਪਰ ਫਿਰ ਉਸ ਨੂੰ ਕੋਰੋਨਾ ਵਾਇਰਸ ਨੇ ਲਪੇਟੇ ਵਿਚ ਲੈ ਲਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ਼ ਚੱਲਦਾ ਰਿਹਾ, ਪਰ ਉਹ ਕੋਰੋਨਾ ਵਾਇਰਸ ਨੂੰ ਹਰਾ ਨਹੀਂ ਸਕੀ ਅਤੇ ਈਦ ਦੇ ਦਿਨ ਉਸ ਦੀ ਮੌਤ ਹੋ ਗਈ। ਪਰ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਹ ਲੋਕਾਂ ਨੂੰ ਕੋਰੋਨਾ ਲਈ ਇਕ ਸੰਦੇਸ਼ ਅਤੇ ਆਪਣੀ ਮੁਸਕਰਾਹਟ ਛੱਡ ਗਈ।
Haya friends not coping with covid 19. Going to be hooked up to the ventilator sometime today. Remember me, my smile to you. Thank U 4 Ur friendship. Will miss Ull. Be safe take this deadly virus seriously. Luv u guys . Bye✌❤ pic.twitter.com/x8uBUS4SCd
— Dr Aisha (@Aisha_must_sayz) July 30, 2020
ਡਾਕਟਰ ਆਇਸ਼ਾ ਦਾ 17 ਜੁਲਾਈ ਨੂੰ ਜਨਮਦਿਨ ਵੀ ਸੀ। ਉਸ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ। ਉਸ ਨੇ ਇਸ ਦੀ ਇਕ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਪਾ ਦਿੱਤੀ। ਉਹ ਇਸ ਵਿਚ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਉਹ ਆਪਣਾ ਜਨਮਦਿਨ ਆਪਣੇ ਅਜ਼ੀਜ਼ਾਂ ਨਾਲ ਮਨਾ ਰਹੀ ਹੈ। ਇਸ ਸਭ ਦੇ ਨਾਲ, ਡਾਕਟਰ ਆਇਸ਼ਾ ਨੇ ਹਸਪਤਾਲ ਵਿਚ ਆਪਣੇ ਇਲਾਜ ਦੌਰਾਨ ਇਕ ਫੋਟੋ ਖਿੱਚੀ। 31 ਜੁਲਾਈ ਨੂੰ ਉਸ ਨੇ ਇਸ ਫੋਟੋ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਉਸ ਦੀ ਆਖਰੀ ਪੋਸਟ ਹੋਵੇਗੀ।
Dr Aisha was recently qualified as a doctor; celebrated her birthday on July 17 & bid farewell to this world on Eid yesterday with this glorious smile. Her family members were handed a sealed coffin due to the COVID virus. A life gone too soon. Sincere condolences! pic.twitter.com/Fmo8oRFdBa
— DR AMARINDER S MALHI MBBS/MD/DM/AP AIIMS NEW DELHI (@drasmalhi) August 2, 2020
ਉਹ ਇਸ ਫੋਟੋ ਵਿਚ ਮੁਸਕਰਾ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਕੋਰੋਨਾ ਬਾਰੇ ਸੰਦੇਸ਼ ਵੀ ਦਿੱਤਾ। ਉਸ ਨੇ ਲਿਖਿਆ, 'ਦੋਸਤੋ, ਮੈਂ ਕੋਵਿਡ 19 ਨਾਲ ਮੁਕਾਬਲਾ ਨਹੀਂ ਕਰ ਪਾ ਰਿਹਾ। ਅੱਜ ਕਿਸੇ ਵੀ ਸਮੇਂ ਮੈਂ ਵੈਂਟੀਲੇਟਰ 'ਤੇ ਜਾ ਸਕਦੀ ਹਾਂ, ਮੈਨੂੰ ਯਾਦ ਰੱਖਣਾ, ਤੁਹਾਡੇ ਲਈ ਮੇਰੀ ਮੁਸਕਾਨ। ਤੁਹਾਡੀ ਦੋਸਤੀ ਲਈ ਧੰਨਵਾਦ, ਮੈਂ ਤੁਹਾਨੂੰ ਸਾਰਿਆਂ ਨੂੰ ਮਿਸ ਕਰਾਂਗੀ। ਸੁਰੱਖਿਅਤ ਰਹੋ, ਇਸ ਮਾਰੂ ਵਾਇਰਸ ਨੂੰ ਗੰਭੀਰਤਾ ਨਾਲ ਲਓ, ਸਾਰਿਆਂ ਨੂੰ ਪਿਆ, ਅਲਵਿਦਾ...
Was I supposed to make a wish 🤔😀🙈 pic.twitter.com/qApWJLaxSD
— Dr Aisha (@Aisha_must_sayz) July 17, 2020
ਡਾਕਟਰ ਆਇਸ਼ਾ ਦੀ ਮੌਤ ਤੋਂ ਬਾਅਦ, ਡਾ. ਅਮਰਿੰਦਰ ਨਾਮ ਦੇ ਟਵਿੱਟਰ ਉਪਭੋਗਤਾ ਨੇ ਲਿਖਿਆ, 'ਡਾਕਟਰ ਆਇਸ਼ਾ ਹਾਲ ਹੀ ਵਿੱਚ ਇੱਕ ਡਾਕਟਰ ਬਣੀ ਸੀ। ਉਸ ਨੇ 17 ਜੁਲਾਈ ਨੂੰ ਜਨਮਦਿਨ ਮਨਾਇਆ। ਈਦ ਦੇ ਦਿਨ ਆਪਣੀ ਖੂਬਸੂਰਤ ਮੁਸਕਾਨ ਨਾਲ ਉਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਸ ਦੀ ਲਾਸ਼ ਕੋਰੋਨਾ ਵਾਇਰਸ ਕਾਰਨ ਇਕ ਸੀਲਬੰਦ ਤਾਬੂਤ ਵਿਚ ਉਸ ਦੇ ਪਰਿਵਾਰ ਨੂੰ ਦਿੱਤੀ ਗਈ। ਇਕ ਜ਼ਿੰਦਗੀ ਬਹੁਤ ਜਲਦੀ ਚਲੀ ਗਈ. '