ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਵਿੱਚ ਵਧੀ ਬੇਰੁਜ਼ਗਾਰੀ ਦੇ ਮੱਦੇਨਜ਼ਰ ਐੱਚ-1ਬੀ ਵੀਜ਼ਾ ਸਣੇ ਕਈ ਰੁਜ਼ਗਾਰ ਵੀਜ਼ਿਆਂ ਨੂੰ ਮੁਲਤਵੀ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਰਤ ਦੇ ਆਈਟੀ ਮਾਹਿਰਾਂ ਵਿੱਚ ਐੱਚ1ਬੀ ਵੀਜ਼ਾ ਦੀ ਵੱਡੀ ਮੰਗ ਹੈ। ਮੀਡੀਆ ਰਿਪੋਰਟ ਅਨੁਸਾਰ ਮੁਲਤਵੀ ਦਾ ਇਹ ਪ੍ਰਸਤਾਵ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਵਰ੍ਹੇ, ਜਦੋਂ ਬਹੁਤ ਸਾਰੇ ਨਵੇਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ, ਵਿੱਚ ਵਿਚਾਰਿਆ ਜਾ ਸਕਦਾ ਹੈ।
ਰਿਪੋਰਟ ਅਨੁਸਾਰ, ‘‘ਇਹ ਪ੍ਰਸਤਾਵ ਦੇਸ਼ ਤੋਂ ਬਾਹਰਲੇ ਕਿਸੇ ਵੀ ਨਵੇਂ ਐੱਚ1ਬੀ ਹੋਲਡਰ ਨੂੰ ਊਦੋਂ ਤੱਕ ਕੰਮ ’ਤੇ ਆਉਣ ਤੋਂ ਰੋਕ ਸਕਦਾ ਹੈ ਜਦੋਂ ਤੱਕ ਇਹ ਪਾਬੰਦੀ ਹਟਾਈ ਨਹੀਂ ਜਾਂਦੀ ਪਰ ਦੇਸ਼ ਵਿੱਚ ਪਹਿਲਾਂ ਹੀ ਇਸ ਵੀਜ਼ੇ ’ਤੇ ਕੰਮ ਕਰੇ ਲੋਕਾਂ ’ਤੇ ਇਸ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।’’
ਇੰਫੋਸਿਸ, ਵਿਪਰੋ ਵਰਗੀਆਂ ਭਾਰਤ ਦੀਆਂ ਟੈਕਨਾਲੌਜੀ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਸਿਰਫ ਐਚ -1 ਬੀ ਵੀਜ਼ਾ ਦੇ ਜ਼ਰੀਏ ਅਮਰੀਕਾ ਆਨ-ਸਾਈਟ ਭੇਜਦੀਆਂ ਹਨ। ਜੇ ਟਰੰਪ ਦੀ ਸਰਕਾਰ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਇਸਦਾ ਭਾਰਤ ਵਿਚ ਹਜ਼ਾਰਾਂ ਆਈ ਟੀ ਪੇਸ਼ੇਵਰਾਂ ਉੱਤੇ ਬੁਰਾ ਪ੍ਰਭਾਵ ਪਵੇਗਾ। ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਲੱਖਾਂ ਭਾਰਤੀਆਂ ਦੀਆਂ ਨੌਕਰੀਆਂ ਪਹਿਲਾਂ ਹੀ ਖਤਮ ਹੋ ਗਈਆਂ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Donal Trump, H-1b, USA, Visas