ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਟਾਲਣ ਵਾਲੇ ਬਿਆਨ ਤੋਂ ਮਾਰੀ ਪਲਟੀ, ਕਿਹਾ...

News18 Punjabi | News18 Punjab
Updated: August 1, 2020, 8:53 AM IST
share image
ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਟਾਲਣ ਵਾਲੇ ਬਿਆਨ ਤੋਂ ਮਾਰੀ ਪਲਟੀ, ਕਿਹਾ...
ਡੋਨਲਡ ਟਰੰਪ ਨੇ ਚੋਣਾਂ ਟਾਲਣ ਵਾਲੇ ਬਿਆਨ ਤੋਂ ਮਾਰੀ ਪਲਟੀ, ਕਿਹਾ...

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣਾਂ ਟਾਲਣ ਵਾਲੇ ਬਿਆਨ ਤੋਂ ਪਲਟੀ ਮਾਰ ਲਈ ਹੈ। ਟਰੰਪ ਨੇ ਕਿਹਾ ਹੈ ਕਿ ਉਹ ਚੋਣਾਂ ’ਚ ਦੇਰੀ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਨੂੰ ਖਦਸ਼ਾ ਹੈ ਕਿ ਡਾਕ ਰਾਹੀਂ ਵੋਟਿੰਗ ਦੀ ਗਿਣਤੀ ’ਚ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਚੋਣ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ।

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹੋਣੀਆਂ ਹਨ। ਦੂਜੇ ਕਾਰਜਕਾਲ ਲਈ ਰਿਪਬਲਿਕਨ ਦੇ ਉਮੀਦਵਾਰ ਟਰੰਪ ਨੂੰ ਡੈਮੋਕਰੈਟ ਉਮੀਦਵਾਰ ਤੇ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਿਡੇਨ ਤੋਂ ਸਖ਼ਤ ਟੱਕਰ ਮਿਲ ਰਹੀ ਹੈ ਕਿਉਂਕਿ ਸਰਵੇਖਣਾਂ ’ਚ ਬਿਡੇਨ ਅੱਗੇ ਚੱਲ ਰਹੇ ਹਨ। ਟਰੰਪ ਨੇ ਬੀਤੇ ਦਿਨ ਰਾਸ਼ਟਰਪਤੀ ਚੋਣਾਂ ਟਾਲਣ ਦੀ ਗੱਲ ਕਹੀ ਸੀ ਜਿਸ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ ਕੀਤੇ ਜਾਣ ਮਗਰੋਂ ਉਹ ਆਪਣੀ ਗੱਲ ਤੋਂ ਪਿੱਛੇ ਹੱਟ ਗਏ ਹਨ।


ਟਰੰਪ ਨੇ ਟਵੀਟ ਕੀਤਾ, ‘ਸਾਰਿਆਂ ਲਈ ਡਾਕ ਰਹੀਂ ਵੋਟਿੰਗ ਇਤਿਹਾਸ ’ਚ ਸਭ ਤੋਂ ਗਲਤ ਤੇ ਧੋਖਾ ਦੇਣ ਵਾਲੀਆਂ ਚੋਣਾਂ ਹੋਣਗੀਆਂ। ਇਹ ਅਮਰੀਕਾ ਲਈ ਵੱਡੀ ਸ਼ਰਮ ਦੀ ਗੱਲ ਹੋਵੇਗੀ। ਲੋਕ ਜਦੋਂ ਸਹੀ ਢੰਗ ਨਾਲ ਅਤੇ ਸੁਰੱਖਿਅਤ ਵੋਟ ਪਾ ਸਕਣ, ਉਸੇ ਸਮੇਂ ਚੋਣਾਂ ਕਰਵਾਈਆਂ ਜਾਣ।’ ਟਰੰਪ ਨੇ ਦਲੀਲ ਦਿੱਤੀ ਕਿ ਡਾਕ ਰਹੀਂ ਵੋਟਿੰਗ ’ਚ ਧਾਂਦਲੀ ਹੋ ਸਕਦੀ ਹੈ ਤੇ ਇਨ੍ਹਾਂ ਦੀ ਗਿਣਤੀ ’ਚ ਵੀ ਸਮਾਂ ਲੱਗ ਸਕਦਾ ਹੈ।
Published by: Gurwinder Singh
First published: August 1, 2020, 8:53 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading