ਚੀਨ ਹੁਣ ਦੁਨੀਆ ਦੇ ਕਹਿਰ ਤੋਂ ਬਚਣ ਵਾਲਾ ਨਹੀਂ ਹੈ ਕਿਉਂਕਿ ਇਸ ਦੀ ਪੋਲ ਖੁਲਣ ਵਾਲੀ ਹੈ, ਚੀਨ ਦੇ ਕੁਝ ਲੋਕ ਹੀ ਅਮਰੀਕਾ ਦੀ ਸਹਾਇਤਾ ਕਰ ਰਹੇ ਹਨ। ਦਰਅਸਲ, ਵੁਹਾਨ ਲੈਬ ਦੇ ਮਾਹਰ ਅਮਰੀਕੀ ਖੁਫੀਆ ਏਜੰਸੀਆਂ ਨੂੰ ਚੀਨ ਦਾ ਪਰਦਾਫਾਸ਼ ਕਰਨ ਵਿੱਚ ਸਹਾਇਤਾ ਕਰ ਰਹੇ ਹਨ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਰਣਨੀਤੀਕਾਰ ਸਟੀਵ ਬੈਨਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਲੈਬ ਮਾਹਰ ਪੱਛਮੀ ਖੁਫੀਆ ਇੰਟੈਲੀਜੈਂਸ ਨਾਲ ਮਿਲ ਗਏ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਮਦਦ ਨਾਲ ਏਜੰਸੀਆਂ ਪੇਈਚਿੰਗ ਖ਼ਿਲਾਫ਼ ਕੇਸ ਤਿਆਰ ਕਰ ਰਹੀਆਂ ਹਨ ਕਿ ਕੋਰੋਨਾ ਵਾਇਰਸ ਮਹਾਂਮਾਰੀ ਵੁਹਾਨ ਦੀ ਵਾਇਰੋਲੋਜੀ ਲੈਬ ਤੋਂ ਲੀਕ ਹੋਇਆ ਸੀ ਅਤੇ ਇਸ ਨੂੰ ਲੁਕਾਉਣਾ ਕਤਲ ਦੇ ਬਰਾਬਰ ਹੈ।
ਡੇਲੀ ਮੇਲ ਦੀ ਇਕ ਖ਼ਬਰ ਅਨੁਸਾਰ ਬੈਨਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਹਾਂਗ-ਕਾਂਗ ਦਾ ਇਕ ਮਾਹਰ ਵੀ ਇਸ ਗੱਲ ਦਾ ਦੋਸ਼ ਲਗਾ ਕੇ ਇਥੋਂ ਫਰਾਰ ਹੋ ਗਈ ਸੀ ਕਿ ਕੋਰੋਨਾ ਵਾਇਰਸ ਦੇ ਬਾਰੇ ਪਹਿਲਾਂ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਪਤਾ ਲੱਗ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਲੁਕਾ ਕੇ ਰੱਖਿਆ। ਯੂਐਸ ਨੈਸ਼ਨਲ ਸਿਕਿਓਰਿਟੀ ਕਾਉਂਸਿਲ ਵਿੱਚ ਸ਼ਾਮਲ ਰਹਿ ਚੁੱਕੇ ਬੈਨਨ ਨੇ ਕਿਹਾ ਕਿ ਜਾਸੂਸ ਇਸ ਕੇਸ ਦੀ ਤਿਆਰੀ ਕਰ ਰਹੇ ਹਨ ਕਿ ਸਾਰਸ ਵਰਗੇ ਵਿਸ਼ਾਣੂਆਂ ਲਈ ਇੱਕ ਟੀਕਾ ਅਤੇ ਦਵਾਈ ਤਿਆਰ ਤਿਆਰ ਕਰਨ ਲਈ ਇੱਕ ਤਜਰਬੇ ਦੌਰਾਨ ਚੀਨ ਤੋਂ ਇਹ ਵਾਇਰਸ ਲੀਕ ਹੋਇਆ ਸੀ। ਉਨ੍ਹਾਂ ਖਦਸ਼ਾ ਜਾਹਰ ਕੀਤਾ ਹੈ ਕਿ ਲੈਬ ਵਿਚ ਇਸ ਤਰ੍ਹਾਂ ਦੇ ਖ਼ਤਰਨਾਕ ਪ੍ਰਯੋਗ ਕੀਤੇ ਜਾ ਰਹੇ ਸਨ ਜਿਨ੍ਹਾਂ ਦੀ ਆਗਿਆ ਨਹੀਂ ਸੀ ਅਤੇ ਵਾਇਰਸ ਕਿਸੇ ਮਨੁੱਖ ਰਾਹੀਂ ਜਾਂ ਗਲਤੀ ਨਾਲ ਲੈਬ ਵਿਚੋਂ ਬਾਹਰ ਆ ਗਿਆ। ਉਨ੍ਹਾਂ ਦਾਅਵਾ ਕੀਤਾ ਹੈ ਕਿ ਡਿਫੈਕਟਰਸ ਦੀ ਅਮਰੀਕਾ, ਯੂਰਪ ਅਤੇ ਬ੍ਰਿਟੇਨ ਦੀਆਂ ਖੁਫੀਆ ਏਜੰਸੀਆਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਖੁਫੀਆ ਏਜੰਸੀਆਂ ਕੋਲ ਇਲੈਕਟ੍ਰਾਨਿਕ ਇੰਟੈਲੀਜੈਂਸ ਹੈ ਅਤੇ ਲੈਬ ਵਿਚ ਜਾਣ ਵਾਲਿਆਂ ਦੀ ਜਾਣਕਾਰੀ ਹੈ, ਜਿੱਥੋਂ ਮਹੱਤਵਪੂਰਣ ਸਬੂਤ ਮਿਲੇ ਹਨ।
ਬੈਨਨ ਨੇ ਇਹ ਵੀ ਕਿਹਾ ਹੈ ਕਿ ਕੀ ਵਾਇਰਸ ਵੁਹਾਨ ਦੇ ਵੇਟ ਮਾਰਕੀਟ ਤੋਂ ਫੈਲਿਆ ਹੈ ਜਾਂ ਲੈਬ ਤੋਂ ਪੈਦਾ ਹੋਇਆ ਹੈ, ਇਸ ਦੇ ਫੈਲਣ ਤੋਂ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਨੇ ਇਸ ਨੂੰ ਲੁਕੋ ਦਿੱਤਾ ਹੈ, ਇਹ ਕਤਲ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਤਾਇਵਾਨ ਨੇ 31 ਦਸੰਬਰ ਨੂੰ ਵਿਸ਼ਵ ਸਿਹਤ ਸੰਗਠਨ ਨੂੰ ਦੱਸਿਆ ਸੀ ਕਿ ਹੁਬੇਈ ਪ੍ਰਾਂਤ ਵਿੱਚ ਕਈ ਮਹਾਂਮਾਰੀ ਫੈਲ ਰਹੀਆਂ ਹਨ। ਬੀਜਿੰਗ ਦੀ ਸੀਡੀਸੀ ਨੇ ਜਨਵਰੀ ਵਿਚ ਇਸ ਬਾਰੇ ਜਾਣਕਾਰੀ ਲੁਕਾ ਕੇ ਅਮਰੀਕਾ ਨਾਲ ਵਪਾਰਕ ਸੌਦਾ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇ ਦਸੰਬਰ ਦੇ ਆਖਰੀ ਹਫ਼ਤੇ 'ਚ ਸੱਚਾਈ ਦੱਸੀ ਹੁੰਦੀ, ਤਾਂ 95 ਫ਼ੀ ਸਦੀ ਜਾਨਾਂ ਅਤੇ ਵਿੱਤੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।