DRDO ਵੱਲੋਂ ਬਣਾਈ ਕੋਰੋਨਾ ਦੀ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ

News18 Punjabi | News18 Punjab
Updated: May 17, 2021, 11:37 AM IST
share image
DRDO ਵੱਲੋਂ ਬਣਾਈ ਕੋਰੋਨਾ ਦੀ ਦਵਾਈ 2-DG ਲਾਂਚ, ਅੱਜ ਤੋਂ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੋਨਾ ਦੀ ਦਵਾਈ ਲਾਂਚ ਕੀਤੀ। (PIC-ANI)

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਵਿਗਿਆਨੀਆਂ ਦੁਆਰਾ ਬਣਾਈ ਗਈ 2-ਡੀਜੀ ਦਵਾਈ ਨੂੰ ਲਾਂਚ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਕੋਰੋਨਾਵਾਇਰਸ (Coronavirus) ਨਾਲ ਦੇਸ਼ ਦੀ ਜੰਗ ਦੇ ਸਮਰਥਨ ਲਈ ਤਿਆਰ ਕੀਤੀ ਗਈ 2-ਡੀਜੀ(2-DG ) ਦਵਾਈ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਵਿਗਿਆਨੀਆਂ ਦੁਆਰਾ ਬਣਾਈ ਗਈ 2-ਡੀਜੀ ਦਵਾਈ ਦੀ ਸ਼ੁਰੂਆਤ ਕੀਤੀ। ਇਸ ਵਿਸ਼ੇਸ਼ ਮੌਕੇ ਤੇ ਸਿਹਤ ਮੰਤਰੀ ਨੇ ਕਿਹਾ ਕਿ ਜਿਹੜੇ ਮਰੀਜ਼ ਜ਼ਿਆਦਾ ਗੰਭੀਰ ਹੁੰਦੇ ਹਨ ਅਤੇ ਜਿੰਨਾਂ ਵਿੱਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ, ਉਨ੍ਹਾਂ ਨੂੰ ਅੱਜ ਤੋਂ ਇਹ ਦਵਾਈ ਦੇਣਾ ਸ਼ੁਰੂ ਕਰ ਦਿੱਤੀ ਜਾਵੇਗੀ।

ਡੀਆਰਡੀਓ(DRDO) ਵਿਗਿਆਨੀਆਂ ਦੀ ਖੋਜ ਅਤੇ ਮਿਹਨਤ ਤੋਂ ਬਾਅਦ, ਭਾਰਤ ਨੇ ਕੋਰੋਨਾ ਦੇ ਵਿਰੁੱਧ ਇਹ ਦਵਾਈ ਤਿਆਰ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ 2-ਡੀਜੀ ਦਵਾਈ ਦੀਆਂ 10 ਹਜ਼ਾਰ ਖੁਰਾਕਾਂ ਦਾ ਪਹਿਲੀ ਖੇਪ ਅੱਜ ਲਾਂਚ ਕੀਤੀ ਗਈ ਹੈ। ਡੀਆਰਡੀਓ ਅਧਿਕਾਰੀਆਂ ਨੇ ਕਿਹਾ ਕਿ ਇਹ ਦਵਾਈ ਮਰੀਜ਼ਾਂ ਦੀ ਜਲਦੀ ਰਿਕਵਰੀ ਵਿੱਚ ਸਹਾਇਤਾ ਕਰਦੀ ਹੈ ਅਤੇ ਆਕਸੀਜਨ ਉੱਤੇ ਨਿਰਭਰਤਾ ਨੂੰ ਵੀ ਘਟਾਉਂਦੀ ਹੈ। ਡਰੱਗ ਨਿਰਮਾਤਾ ਭਵਿੱਖ ਵਿਚ ਇਸ ਦੀ ਵਰਤੋਂ ਲਈ ਦਵਾਈ ਦੇ ਉਤਪਾਦਨ ਵਿਚ ਤੇਜ਼ੀ ਲਿਆਉਣ 'ਤੇ ਕੰਮ ਕਰ ਰਹੇ ਹਨ। ਦਵਾਈ ਡਾਕਟਰ ਅਨੰਤ ਨਾਰਾਇਣ ਭੱਟ ਦੇ ਨਾਲ ਵਿਗਿਆਨੀਆਂ ਦੀ ਇਕ ਟੀਮ ਬਣਾਈ ਗਈ ਹੈ।ਕੋਰੋਨਾ ਦੀ ਇਸ ਦਵਾਈ ਵਿੱਚ ਆਰਖਿਰ ਕੀ ਹੈ?
ਇਸ ਦਵਾਈ ਨੇ ਫੇਸ 2 ਅਤੇ ਫੇਸ 3 ਦੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਮਈ ਅਤੇ ਅਕਤੂਬਰ ਦੇ ਵਿਚਕਾਰ ਕੀਤੀ ਗਈ ਅਜ਼ਮਾਇਸ਼ ਵਿਚ, ਡਰੱਗ ਕੋਵਿਡ ਦੇ ਮਰੀਜ਼ਾਂ 'ਤੇ ਕੰਮ ਕੀਤਾ ਅਤੇ ਇਹ ਸੁਰੱਖਿਅਤ ਵੀ ਸੀ। ਦਵਾਈ ਦੀ ਵਰਤੋਂ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੇ ਦਿਨ ਵੀ ਘਟ ਰਹੇ ਅਤੇ ਆਕਸੀਜਨ ਸਹਾਇਤਾ ਲੈਣ ਦੀ ਜ਼ਰੂਰਤ ਵੀ ਘੱਟ ਲੈਣੀ ਪਈ। ਮਾਹਰ ਕਹਿੰਦੇ ਹਨ ਕਿ ਇਹ ਦਵਾਈ ਇਕ ਕਿਸਮ ਦੀ ਸੂਡੋ ਗਲੂਕੋਜ਼ ਅਣੂ ਹੈ, ਜੋ ਕੋਰੋਨਾ ਵਾਇਰਸ ਨੂੰ ਵੱਧਣ ਤੋਂ ਰੋਕਦੀ ਹੈ। ਇਹ ਦਵਾਈ ਦੁਨੀਆ ਦੀਆਂ ਉਨ੍ਹਾਂ ਕੁੱਝ ਦਵਾਈਆਂ ਵਿੱਚ ਸ਼ੁਮਾਰ ਹੋ ਗਈ ਹੈ, ਜੋ ਕੋਵਿਡ ਨੂੰ ਰੋਕਣ ਲਈ ਵਿਸ਼ੇਸ਼ ਤੌਰ ਤੇ ਬਣਾਈ ਗਈ ਹੈ।

ਦਵਾਈ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ

ਡਰੱਗ ਕੰਟਰੋਲਰ ਆਫ਼ ਇੰਡੀਆ (DCGI) ਨੇ ਮਈ ਨੂੰ ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਐਂਟੀ-ਕੋਵਿਡ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਜ਼ੁਬਾਨੀ ਦਵਾਈ ਨੂੰ ਕੋਰੋਨਾ ਵਾਇਰਸ ਦੇ ਮੱਧਮ ਤੋਂ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਇਕ ਮਦਦਗਾਰ ਢੰਗ ਵਜੋਂ ਵਰਤਣ ਦੀ ਆਗਿਆ ਹੈ। 2-ਡੀਜੀ ਦਵਾਈ ਪਾਊਡਰ ਦੇ ਰੂਪ ਵਿਚ ਇਕ ਪੈਕੇਟ ਵਿਚ ਆਉਂਦੀ ਹੈ, ਇਸ ਨੂੰ ਪਾਣੀ ਵਿਚ ਘੋਲ ਕੇ ਪੀਣਾ ਪੈਂਦਾ ਹੈ।

ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਐਮਰਜੈਂਸੀ ਵਰਤੋਂ ਲਈ ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਐਂਟੀ-ਕੋਵਿਡ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।  ਡੀਆਰਡੀਓ ਦੇ ਆਈਐੱਨਐੱਮਏਐੱਸ ਤੇ ਸੀਸੀਐੱਮਬੀ ਨੇ ਮਿਲ ਕੇ ਦਵਾਈ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਤਿਆਰ ਕੀਤੀ ਹੈ। ਇਸ ਨੂੰ ਬਣਾਉਣ ਦੀ ਜ਼ਿੰਮੇਦਾਰੀ ਡਾ. ਰੈਡੀ ਦੀ ਲੈਬਾਰਟਰੀ ਨੂੰ ਦਿੱਤੀ ਗਈ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਦੱਸਿਆ ਕਿ ਨੇ ਕਲੀਨਿਕਲ ਅਜ਼ਮਾਇਸ਼ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਦਵਾਈ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਕਰਦਾ ਹੈ।

ਦਵਾਈ ਦੇ ਕਲੀਨਿਕਲ ਨਤੀਜਿਆਂ ਨੂੰ ਮੰਨੀਏ ਤਾਂ ਇਹ ਦਵਾਈ ਹਸਪਤਾਲ ਵਿਚ ਦਾਖਲ ਕੋਰੋਨਾ ਮਰੀਜ਼ਾਂ ਨੂੰ ਜਲਦੀ ਠੀਕ ਹੋਣ ਵਿਚ ਮਦਦ ਕਰਦੀ ਹੈ। ਇਸਦੇ ਨਾਲ, ਇਹ ਮਰੀਜ਼ਾਂ ਦੀ ਆਕਸੀਜਨ ਦੀ ਜ਼ਰੂਰਤ ਨੂੰ ਵੀ ਘਟਾਉਂਦੀ ਹੈ। ਨਤੀਜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਰਿਪੋਰਟ ਆਰਟੀ-ਪੀਸੀਆਰ ਟੈਸਟ ਵਿਚ ਨੈਗੀਟਿਵ ਆਈ ਹੈ। ਅਜਿਹੀ ਸਥਿਤੀ ਵਿੱਚ ਇਹ ਦਵਾਈ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ।
Published by: Sukhwinder Singh
First published: May 17, 2021, 11:28 AM IST
ਹੋਰ ਪੜ੍ਹੋ
ਅਗਲੀ ਖ਼ਬਰ