Home /News /coronavirus-latest-news /

ਕੋਰੋਨਾ ਦੇ ਚਲਦਿਆਂ ਇਸ ਵਾਰ ਨਹੀਂ ਲੱਗੇਗਾ ਰੱਖੜ ਪੁੰਨਿਆਂ ਦਾ ਮੇਲਾ

ਕੋਰੋਨਾ ਦੇ ਚਲਦਿਆਂ ਇਸ ਵਾਰ ਨਹੀਂ ਲੱਗੇਗਾ ਰੱਖੜ ਪੁੰਨਿਆਂ ਦਾ ਮੇਲਾ

 ਕੋਰੋਨਾ ਦੇ ਚਲਦਿਆਂ ਇਸ ਵਾਰ ਨਹੀਂ ਲੱਗੇਗਾ ਰੱਖੜ ਪੁੰਨਿਆਂ ਦਾ ਮੇਲਾ

ਕੋਰੋਨਾ ਦੇ ਚਲਦਿਆਂ ਇਸ ਵਾਰ ਨਹੀਂ ਲੱਗੇਗਾ ਰੱਖੜ ਪੁੰਨਿਆਂ ਦਾ ਮੇਲਾ

ਕੋਰੋਨਾ ਦੇ ਚਲਦਿਆਂ ਇਸ ਵਾਰ ਸਰਕਾਰ ਨੇ ਹਰ ਸਾਲ ਰੱਖੜ ਪੁੰਨਿਆਂ ਮੌਕੇ ਇਤਿਹਾਸਿਕ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਲੱਗਣ ਵਾਲੇ ਤਿੰਨ ਰੋਜ਼ਾ ਮੇਲਾ ਰੱਦ ਕਰ ਦਿੱਤਾ ਹੈ।

  • Share this:

ਕੋਰੋਨਾ ਦੇ ਚਲਦਿਆਂ ਇਸ ਵਾਰ ਸਰਕਾਰ ਨੇ ਹਰ ਸਾਲ ਰੱਖੜ ਪੁੰਨਿਆਂ ਮੌਕੇ ਇਤਿਹਾਸਿਕ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਲੱਗਣ ਵਾਲੇ ਤਿੰਨ ਰੋਜ਼ਾ ਮੇਲਾ ਰੱਦ ਕਰ ਦਿੱਤਾ ਹੈ। ਪ੍ਰਸ਼ਾਸ਼ਨ ਵੱਲੋਂ ਇਸ ਵਾਰ ਮੇਲੇ ਵਿੱਚ ਕਿਸੇ ਦੇ ਇਕੱਠ ਅਤੇ ਉਥੇ ਲੱਗਣ ਵਾਲੇ ਸਟਾਲ ਲਗਾਉਣ ਉਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।

9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪਾਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਹਰ ਸਾਲ ਰੱਖੜ ਪੁੰਨਿਆਂ ਮੌਕੇ ਤਿੰਨ ਰੋਜ਼ਾ ਮੇਲਾ ਲਗਾਇਆ ਜਾਂਦਾ ਸੀ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰੀ ਭਰਦੀ ਸੀ। ਇਸ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਸਨ। ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚਲਦਿਆਂ ਜ਼ਿਲਾ ਪ੍ਰਸ਼ਾਸਨ ਨੇ ਇਸ ਮੇਲੇ ਉਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਬਾਰੇ ਬਾਬਾ ਬਕਾਲਾ ਦੀ ਐਸ.ਡੀ.ਐਮ ਮੇਜਰ ਸੁਮੀਤ ਮੁਦ ਵੱਲੋਂ ਆਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਾਰ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਰੋਜ਼ਾ ਮੇਲਾ ਨਹੀਂ ਹੋਵੇਗਾ ਅਤੇ ਗੁਰਦਵਾਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਵਿੱਚ ਕਿਸੇ ਤਰਾਂ ਦੇ ਸਟਾਲ ਜਾਂ ਝੂਲੇ ਲਗਾਉਣ ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਆਸ ਪਾਸ ਦੇ ਪਿੰਡਾਂ ਵਿੱਚ ਅਨਾਉਂਸਮੈਂਟ ਕਰਕੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣ।

ਦੱਸਣਯੋਗ ਹੈ ਕਿ ਪਹਿਲਾਂ ਹਰ ਸਾਲ ਰੱਖੜ ਪੁੰਨਿਆਂ ਮੌਕੇ ਤਿੰਨ ਰੋਜ਼ਾ ਮੇਲਾ ਲੱਗਦਾ ਸੀ, ਜੋਕਿ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੋ ਕੁ ਪੁੰਨਿਆਂ ਤੋਂ ਅਗਲੇ ਦਿਨ ਤੱਕ ਜਾਰੀ ਰਹਿੰਦਾ ਸੀ। ਇਆ ਵਾਰ ਰੱਖੜ ਪੁੰਨਿਆਂ (ਰੱਖੜੀ ਦਾ ਤਿਉਹਾਰ) 3 ਅਗਸਤ ਨੂੰ ਹੈ ਜਿਸਦੇ ਚਲਦਿਆਂ ਇਸ ਵਾਰ 2 ਅਗਸਤ ਤੋਂ ਲੈਕੇ 4 ਅਗਸਤ ਤੱਕ ਬਾਬਾ ਬਕਾਲਾ ਸਾਹਿਬ ਵਿਖੇ ਕਿਸੇ ਵੀ ਤਰਾਂ ਦੇ ਇਕੱਠ ਤੇ ਪਾਬੰਦੀ ਲਗਾਈ ਗਈ ਹੈ।

Published by:Ashish Sharma
First published:

Tags: Amritsar, Coronavirus, COVID-19