ਇਮਿਊਨਿਟੀ ਵਧਾਉਣ ਦੇ ਆਸਾਨ ਆਯੁਰਵੈਦਿਕ ਤਰੀਕੇ, ਘਰ ਦੀ ਇਨ੍ਹਾਂ ਚੀਜਾਂ ਦਾ ਕਰੋ ਸੇਵਨ, ਦੂਰ ਹੋਵੇਗਾ ਸੰਕ੍ਰਮਣ ਦਾ ਖ਼ਤਰਾ

News18 Punjabi | TRENDING DESK
Updated: April 28, 2021, 3:59 PM IST
share image
ਇਮਿਊਨਿਟੀ ਵਧਾਉਣ ਦੇ ਆਸਾਨ ਆਯੁਰਵੈਦਿਕ ਤਰੀਕੇ, ਘਰ ਦੀ ਇਨ੍ਹਾਂ ਚੀਜਾਂ ਦਾ ਕਰੋ ਸੇਵਨ, ਦੂਰ ਹੋਵੇਗਾ ਸੰਕ੍ਰਮਣ ਦਾ ਖ਼ਤਰਾ
ਇਮਿਊਨਿਟੀ ਵਧਾਉਣ ਦੇ ਆਸਾਨ ਆਯੁਰਵੈਦਿਕ ਤਰੀਕੇ, ਘਰ ਦੀ ਇਨ੍ਹਾਂ ਚੀਜਾਂ ਦਾ ਕਰੋ ਸੇਵਨ, ਦੂਰ ਹੋਵੇਗਾ ਸੰਕ੍ਰਮਣ ਦਾ ਖ਼ਤਰਾ (file photo)

 • Share this:
 • Facebook share img
 • Twitter share img
 • Linkedin share img
ਦੇਸ਼ 'ਚ ਕਰੋਨਾ ਦੀ ਲਾਗ ਤੇਜੀ ਨਾਲ  ਫੈਲ ਰਹੀ ਹੈ । ਸੰਕ੍ਰਮਿਤ ਮਰੀਜਾਂ ਦੇ ਨਾਲ-ਨਾਲ ਮੌਤ ਦੀ ਦਰ ਵੀ ਵੱਧ ਰਹੀ ਹੈ।  ਇਸ ਦੌਰਾਨ ਭਾਰਤ ਦੇ ਆਯੁਸ਼ ਮੰਤਰਾਲੇ ਨੇ ਕਰੋਨਾ ਮਹਾਂਮਾਰੀ ਤੋਂ ਖੁਦ ਦੀ ਦੇਖ-ਭਾਲ ਲਈ ਕੁਝ ਆਯੁਰਵੈਦਿਕ ਤਰੀਕੇ ਦੱਸੇ ਹਨ  ,ਜਿਹਨਾਂ ਦੀ ਵਰਤੋਂ ਕਰਕੇ ਕਰੋਨਾ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ ।

ਆਯੁਰਵੈਦ, ਯੂਨਾਨੀ, ਰੋਮਯੋਪੈਥੀ ਜਾਂ ਐਲੋਪੈਥੀ ਇਹਨਾਂ ਸਭ ਚ ਸਰੀਰ ਦੀ ਰੋਗ ਪ੍ਰਤੀਰੋਧਕਾ ਨੂੰ ਵਧਾਉਣ ਉਤੇ ਜੋਰ ਦਿੱਤਾ ਜਾਂਦਾ ਹੈ। ਸਰੀਰ ਜੇਕਰ ਰੋਗ ਨਾਲ ਲੜਨ ਵਿੱਚ ਸਹਾਈ ਹੋਵੇਗਾ ਤਾਂ ਕੋਈ ਬਿਮਾਰੀ ਨਹੀਂ ਹੋਵੇਗੀ ਤੇ ਅਸੀਂ ਨਿਰੋਗ ਰਹਾਂਗੇ। ਬਿਮਾਰ ਹੋ ਕੇ ਦਵਾਈ ਖਾਣ ਨਾਲੋਂ ਚੰਗਾ ਹੈ ਕਿ ਅਸੀਂ ਪਹਿਲਾਂ ਹੀ ਆਪਣੇ ਸਰੀਰ ਨੂੰ ਇਹਨਾਂ ਮਜਬੂਤ ਬਣਾਈਏ ਕਿ ਉਹ ਕਿਸੀ ਵੀ ਬਿਮਾਰੀ ਨਾਲ ਲੜਨ ਦੇ ਯੋਗ ਹੋਵੇ ।

ਇਸ ਲਈ ਆਯੁਰਵੇਦ ਵਿੱਚ ਖੁਦ ਦੀ ਦੇਖ-ਭਾਲ ਦੇ ਤਰੀਕੇ ਦੱਸੇ ਗਏ ਹਨ ਜਿਸ ਨਾਲ ਸਰੀਰ ਦੀ ਪ੍ਰਤੀਰੋਧਕਤਾ ਵੱਧਦੀ ਹੈ। ਇਹ ਤਰੀਕੇ ਜਿਆਦਾ ਔਖੇ ਨਹੀਂ ਹਨ। ਇਸ ਲਈ ਵਰਤੀਆਂ ਜਾਮ ਵਾਲੀਆ ਚੀਜਾਂ ਅਸਾਨੀ ਨਾਲ ਉਪਲਭਧ ਹੋ ਜਾਂਦੀਆਂ ਹਨ। ਇਥੋਂ ਤੱਕ ਕਿ ਘਰ ਵਿੱਚ ਅਜਿਹੀਆਂ ਚੀਜਾਂ ਮੌਜੂਦ ਹਨ ਜਿਹਨਾਂ ਨਾਲ ਇਮਿਯੂਨਿਟੀ ਨੂੰ ਵਧਾਇਆ ਜਾ ਸਕਦਾ ਹੈ । ਆਓ ਇਹਨਾਂ ਚੀਜਾਂ ਬਾਰੇ ਜਾਣਦੇ ਹਾਂ-

 • ਵਾਰ-ਵਾਰ ਹਲਕਾ ਗਰਮ ਪਾਣੀ ਪੀਂਦੇ ਰਹੋ ।

 • ਖਾਣੇ ਵਿਚ ਹਲਦੀ, ਜੀਰਾ, ਧਨਿਆਂ, ਸੋਂਠ ਤੇ ਲੱਸਣ ਦੀ ਵਰਤੋਂ ਕਰੋ।

 • ਆਵਲਾ ਜਾਂ ਉਸ ਤੋਂ ਬਣੇ ਪਦਾਰਥ ਖਾਓ।

 • ਗੁਣਗੁਣੇ ਪਾਣੀ ਵਿਚ ਹਲਦੀ ਤੇ ਨਮਕ ਪਾ ਕੇ ਗਰਾਰੇ ਕਰੋ ।

 • ਅਸਾਨੀ ਹਜ਼ਮ ਹੋਣ ਵਾਲਾ ਤੇ ਤਾਜਾ ਭੋਜਨ ਖਾਓ ।

 • ਹਰ ਦਿਨ 30 ਮਿੰਟ ਤੱਕ ਯੋਗ ਆਸਣ, ਪ੍ਰਾਣਾਯਾਮ ਤੇ ਧਿਆਨ ਕਰੋ ।

 • ਦਿਨ ਵਿਚ ਸੋਣ ਤੋਂ ਬਚੋ ਤੇ ਰਾਤ ਨੂੰ 7-8 ਘੰਟੇ ਦੀ ਨੀਂਦ ਲਓ ।
ਇਮਯੂਨਿਟੀ ਵਧਾਉਣ ਦੇ ਆਯੁਰਵੈਦਿਕ ਤਰੀਕੇ

 • ਗੁਣਗੁਣੇ ਪਾਣੀ ਨਾਲ ਖਾਲੀ ਪੇਟ ਚਵਨਪ੍ਰਾਸ ਦਾ ਸੇਵਨ ਕਰੋ।

 • ਦਿਨ ਵਿਚ ਦੋ ਵਾਰ ਹਲਦੀ ਦਾ ਦੁੱਧ ਪੀਓ ਅਤੇ 150 ਐਮਐਲ ਦੁੱਧ ਤੇ ਅੱਧਾ ਚਮਚਾ ਹਲਦੀ ਪਾਓ ।

 • ਗੜੁਸੀਗਣ ਵਟੀ 500 ਐਮਜੀ ਜਾ ਅਸਵਗੰਧਾ 500 ਐਮਜੀ ਹਰ ਦਿਨ ਦੋ ਵਾਰ ਲਵੋ । ਇਹਨੂੰ ਭੋਜਨ ਤੋਂ ਬਾਅਦ ਗਰਮ ਪਾਣੀ ਨਾਲ ਲਓ ।

 • ਰੋਜ਼ ਹਰਬਲ ਚਾਹ ਦਾ ਕਾੜਾ ਪੀਓ । ਇਸ ਵਿਚ ਤੁਲਸੀ, ਦਾਲਚੀਨੀ, ਅਦਰਕ, ਕਾਲੀ ਮਿਰਚ ਆਦਿ ਮਿਲਾ ਕੇ ਤੇ ਸੁਆਦ  ਵਧਾਉਣ ਲਈ ਗੁੜ, ਮੁਲੱਕਾ ਤੇ ਛੋਟੀ ਇਲਾਇਚੀ ਇਸ ਵਿਚ ਪਾਓ ।


ਇਹ ਤਰੀਕੇ ਵੀ ਅਪਣਾ ਸਕਦੇ ਹੋ

 • ਸਵੇਰੇ ਸ਼ਾਮ ਨੱਕ ਵਿਚ ਤਿਲ ਜਾ ਨਾਰੀਅਲ ਦਾ ਤੇਲ, ਗਾਂ ਦਾ ਘੀ ਤੇ ਅਣੂ ਦਾ ਤੇਲ ਪਾਉ ।

 • ਇੱਕ ਚਮਚ ਤਿਲ ਦਾ ਤੇਲ ਜਾਂ ਨਾਰਿਅਲ ਦਾ ਤੇਲ ਮੂੰਹ ਚ ਪਾਓ, ਇਸਨੂੰ ਅੰਦਰ ਨਾ ਲਿਜਾ ਕੇ 2-3 ਬਾਰ ਮੂੰਹ ਵਿਚ ਘੁਮਾਓ ਤੇ ਇਸ ਤੋਂ ਬਾਅਦ ਇਸ ਨੂੰ ਥੁੱਕ ਦੇਵੋਂ ਤੇ ਗਰਮ ਪਾਣੀ ਨਾਲ ਮੂੰਹ ਸਾਫ ਕਰ ਲਓ । ਇਸ ਨੂੰ ਦਿਨ ਵਿਚ ਦੋ ਵਾਰੀ ਕੀਤਾ ਜਾ ਸਕਦਾ ਹੈ ।

 • ਸੁੱਕੀ ਖਾਸੀ ਜਾਂ ਗਲੇ ਵਿਚ ਖਰਾਸ ਹੋਣ ਉਤੇ ਇਸਦੀ ਵਰਤੋਂ ਕਰੋ।

 • ਪਾਣੀ ਦੀ ਭਾਫ ਲਵੋ, ਇਸ ਵਿਚ ਪੁਦੀਨਾ, ਅਜਵਾਇਨ ਅਤੇ ਕਪੂਰ ਮਿਲਾਕੇ ਵੀ ਭਾਫ ਲਈ ਜਾ ਸਕਦੀ ਹੈ।

 • ਗਲੇ ਵਿਚ ਖਰਾਸ ਹੋਵੇ ਤਾਂ ਲੌਂਗ, ਮੁਲੱਠੀ ਦਾ ਪਾਊਡਰ ਤੇ ਸ਼ੱਕਰ ਜਾਂ ਸ਼ਹਿਦ ਮਿਲਾ ਕੇ ਵੀ ਲਿਆ ਜਾ ਸਕਦਾ ਹੈ ।

 • ਜੇਕਰ ਇਹ ਲੱਛਣ ਜਿਆਦਾ ਸਮੇਂ ਤੱਕ ਰਹਿਣ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ।


(ਨੋਟ- ਉਪਰ ਦੱਸੋ ਨੁਸਖੇ ਕਰੋਨਾ ਖ਼ਤਮ ਕਰਨ ਦਾ ਦਾਅਵਾ ਨਹੀਂ ਕਰਦੇ ਇਹ ਸ਼ਿਰਫ ਇਮਯੂਨਟੀ ਵਧਾਉਦੇ ਹਨ।)

 
Published by: Ashish Sharma
First published: April 28, 2021, 1:30 PM IST
ਹੋਰ ਪੜ੍ਹੋ
ਅਗਲੀ ਖ਼ਬਰ