ਸਾਫ਼ਟਵੇਅਰ ਦੀ ਮਦਦ ਨਾਲ ਤਿਆਰ ਕੀਤੀ ਇਨਫਲੂਐਨਜ਼ਾ ਦੀ ਵੈਕਸੀਨ ਕਰੋਨਾ ਨੂੰ ਵੀ ਦੇ ਸਕਦੀ ਹੈ ਮਾਤ

News18 Punjabi | News18 Punjab
Updated: March 4, 2021, 4:52 PM IST
share image
ਸਾਫ਼ਟਵੇਅਰ ਦੀ ਮਦਦ ਨਾਲ ਤਿਆਰ ਕੀਤੀ ਇਨਫਲੂਐਨਜ਼ਾ ਦੀ ਵੈਕਸੀਨ ਕਰੋਨਾ ਨੂੰ ਵੀ ਦੇ ਸਕਦੀ ਹੈ ਮਾਤ

  • Share this:
  • Facebook share img
  • Twitter share img
  • Linkedin share img
ਨੇਚਰ ਕਮਯੁਨੀਕੇਸ਼ਨ 'ਚ ਪ੍ਰਕਾਸ਼ਤ ਨਵੇਂ ਪੇਪਰ ਦੇ ਮੁਤਾਬਿਕ, ਇੱਕ ਨਵਾਂ ਨਾਵਲ ਕੰਪਿਊਟਰ ਐਲਗੋਰਿਥਮ, ਜੋ ਸਵਾਈਨ ਫਲੂ ਲਈ ਵਿਆਪਕ ਤੌਰ 'ਤੇ ਅਸਰਦਾਰ ਇਨਫਲੂਐਂਜ਼ਾ ਵੈਕਸੀਨ ਤਿਆਰ ਕਰ ਸਕਦਾ ਹੈ, ਇਹ ਇਨਫਲੂਐਂਜ਼ਾ ਵੈਕਸੀਨ ਸੰਭਾਵਿਤ ਤੌਰ 'ਤੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੀ ਮਦਦ ਕਰ ਸਕਦਾ ਹੈ। ਇਸ ਐਲਗੋਰਿਥਮ, ਐਪੀਗ੍ਰਾਫ ਦੀ ਮਦਦ ਨਾਲ ਪਹਿਲਾਂ ਵੀ ਐਚਆਈਵੀ ਦੇ ਇਲਾਜ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਹੋਰ ਤਾਂ ਹੋਰ ਇਹ ਐਲਗੋਰਿਥਮ ਨਾਲ ਤਿਆਰ ਟੀਕਾ ਜਾਨਵਰਾਂ 'ਤੇ ਇਬੋਲਾ ਤੇ ਮਾਰਬਰਗ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਵੀ ਕਾਰਗਰ ਸਿੱਧ ਹੋਇਆ ਹੈ।

ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਐਪੀਗ੍ਰਾਫ-ਡਿਜ਼ਾਈਨ ਦੇ ਨਾਲ ਤਿਆਰ ਕੀਤੇ ਟੀਕਿਆਂ ਨੂੰ ਜਦੋਂ ਚੂਹਿਆਂ 'ਤੇ ਟੈੱਸਟ ਕੀਤਾ ਗਿਆ ਤਾਂ ਪਾਇਆ ਗਿਆ ਕਿ ਚੂਹਿਆਂ 'ਚ ਇਸ ਨਾਲ ਇੱਕ ਮਜ਼ਬੂਤ ਕ੍ਰੌਸ-ਪ੍ਰਤੀਕਿਰਿਆਸ਼ੀਲ ਐਂਟੀ ਬਾਡੀ ਪ੍ਰਤੀਕਿਰਿਆ ਦਾ ਵਿਕਾਸ ਹੋਇਆ ਹੈ। ਇਹ ਰਿਸਰਚ ਨਬਰਾਸਕਾ ਯੂਨੀਵਰਸਿਟੀ, ਸੇਂਟ ਜੂਡ ਚਿਲਡਰਨ ਰਿਸਰਚ ਹਸਪਤਾਲ ਤੇ ਲੌਸ ਅਲਾਮੌਸ ਨੈਸ਼ਨਲ ਲੈਬਾਰਟਰੀ ਦੇ ਨਬਰਾਸਕਾ ਸੈਂਟਰ ਫ਼ਾਰ ਵਾਇਰੋਲੋਜੀ ਦੇ ਖੋਜਕਾਰਾਂ ਦੀ ਮਦਦ ਨਾਲ ਕੀਤੀ ਗਈ। ਲਾਸ ਅਲਾਮੋਸ ਯੂ ਐੱਸ ਦੇ ਊਰਜਾ ਵਿਭਾਗ ਦੇ ਅਧੀਨ ਕੰਮ ਕਰਦਾ ਹੈ। ਆਪਣੀ ਵੈੱਬਸਾਈਟ 'ਤੇ, ਲਾਸ ਅਲਾਮੌਸ ਦੇ ਇਸ ਅਧਿਐਨ ਦੀ ਸਹਿ-ਲੇਖਕ ਕੰਪਿਊਟੇਸ਼ਨਲ ਜੀਵ-ਵਿਗਿਆਨੀ ਬੇਟ ਕੋਰਬਰ ਨੇ ਲਿਖਿਆ ਹੈ ਕਿ, “ਅਸੀਂ ਇਸ ਕਿਸਮ ਦੀ ਸਮੱਸਿਆ ਲਈ ਐਪੀਗ੍ਰਾਫ ਦੇ ਨਾਲ ਅਜਿਹੀ ਰਣਨੀਤੀ ਵਿਕਸਤ ਕੀਤੀ ਹੈ, ਜਿਸ ਨੂੰ ਸਿਧਾਂਤਕ ਤੌਰ 'ਤੇ ਕਈ ਅਲੱਗ-ਅਲੱਗ ਜਰਾਸੀਮਾਂ 'ਤੇ ਪ੍ਰਯੋਗ ਕੀਤਾ ਜਾ ਸਕਦਾ ਹੈ। ਇਹ ਟੀਕੇ ਚ ਵੈਕਸੀਨ ਐਂਟੀਜਨ ਦਾ ਇੱਕ ਮਿਸ਼ਰਨ ਤਿਆਰ ਹੁੰਦਾ ਹੈ ਜੋ ਜ਼ਿਆਦਾ ਆਬਾਦੀ 'ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਅਸਰ ਕਰ ਸਕੇ।”

ਕੋਰਬਰ ਨੇ ਆਪਣੇ ਪਤੀ ਜੇਮਜ਼ ਥੈਲਰ ਨਾਲ ਮਿਲ ਕੇ ਇਹ ਐਲਗੋਰਿਥਮ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ “ਇਸ ਨਾਲ ਅਸੀਂ ਸਵਾਈਨ ਫਲੂ ਦੇ ਇਲਾਜ ਦੇ ਹੋਰ ਨੇੜੇ ਪੁੱਜ ਗਏ ਹਾਂ। ਜੇ ਅਗਲੀ ਵਾਰ ਸਵਾਈਨ ਫਲੂ ਵਰਗੀ ਭਿਆਨਕ ਬਿਮਾਰੀ ਫੈਲਦੀ ਹੈ ਤਾਂ ਇਸ ਨੂੰ ਰੋਕਣ ਲਈ ਸਾਡੇ ਕੋਲ ਪ੍ਰਭਾਵਸ਼ਾਲੀ ਹੱਲ ਪਹਿਲਾਂ ਤੋਂ ਮੌਜੂਦ ਰਹੇਗਾ। ” ਕੋਰਬਰ ਨੇ ਅੱਗੇ ਦੱਸਿਆ ਕਿ ਜਿਸ ਐਲਗੋਰਿਥਮ ਦੀ ਮਦਦ ਨਾਲ ਅਸੀਂ ਐਪੀਗ੍ਰਾਫ ਤਿਆਰ ਕੀਤਾ ਹੈ, ਇਹ ਹੋਰ ਵਾਇਰਸ 'ਤੇ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਅਸਰ ਕਰ ਸਕਦਾ ਹੈ ਉਮੀਦ ਹੈ ਕਿ ਇਸੇ ਸਿਧਾਂਤ ਨਾਲ ਅਸੀਂ ਕੋਰੋਨਾ ਵੈਕਸੀਨ ਵੀ ਤਿਆਰ ਕਰ ਸਕੀਏ। ਇਸ ਸਟੱਡੀ ਨਾਲ ਸਬੰਧਤ ਖੁਲ੍ਹੀ ਰਿਸਰਚ ਨੂੰ ਤੁਸੀਂ www.nature.com/articles/s41467-021-21508-6 ਤੇ ਜਾ ਕੇ ਦੇਖ ਸਕਦੇ ਹੋ।
Published by: Anuradha Shukla
First published: March 4, 2021, 4:38 PM IST
ਹੋਰ ਪੜ੍ਹੋ
ਅਗਲੀ ਖ਼ਬਰ