ਨੌਕਰੀ ਚਲੀ ਗਈ ਤਾਂ ਡਰੋ ਨਾ! ਸਰਕਾਰ ਦੀ ਇਸ ਯੋਜਨਾ ਤਹਿਤ 2 ਸਾਲ ਤੱਕ ਮਿਲੇਗੀ ਸੈਲਰੀ

News18 Punjabi | News18 Punjab
Updated: May 9, 2020, 10:16 AM IST
share image
ਨੌਕਰੀ ਚਲੀ ਗਈ ਤਾਂ ਡਰੋ ਨਾ! ਸਰਕਾਰ ਦੀ ਇਸ ਯੋਜਨਾ ਤਹਿਤ 2 ਸਾਲ ਤੱਕ ਮਿਲੇਗੀ ਸੈਲਰੀ
ਨੌਕਰੀ ਚਲੀ ਗਈ ਤਾਂ ਡਰੋ ਨਾ! ਸਰਕਾਰ ਦੀ ਇਸ ਯੋਜਨਾ ਤਹਿਤ 2 ਸਾਲ ਤੱਕ ਮਿਲੇਗੀ ਸੈਲਰੀ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਸੰਕਟ ਨਾਲ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਤਬਾਹ ਹੋਈ ਹੈ। ਇਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਨੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਕਈ ਕੰਪਨੀਆਂ ਤਨਖਾਹ ਵਿਚ ਕੱਟ ਲਾ ਰਹੀਆਂ ਹਨ। ਜੇ ਤੁਸੀਂ ਵੀ ਨੌਕਰੀ ਜਾਣ ਤੋਂ ਫਿਕਰਮੰਦ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਕੇਂਦਰ ਸਰਕਾਰ ਦੀ ਇਕ ਯੋਜਨਾ ਹੈ ਜਿਸ ਦੇ ਤਹਿਤ ਬੇਰੁਜ਼ਗਾਰੀ ਦੀ ਸਥਿਤੀ ਵਿਚ ਕਰਮਚਾਰੀ ਨੂੰ 24 ਮਹੀਨਿਆਂ ਲਈ ਪੈਸੇ ਮਿਲਦੇ ਰਹਿਣਗੇ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ ਵਿਸਥਾਰ ਵਿੱਚ...

ਦੋ ਸਾਲਾਂ ਲਈ ਵਿੱਤੀ ਸਹਾਇਤਾ
ਮੋਦੀ ਸਰਕਾਰ ਦੀ ਇਸ ਯੋਜਨਾ ਦਾ ਨਾਮ ਹੈ ‘ਅਟਲ ਬੀਮਿਤ ਵਿਅਕਤੀ ਕਲਿਆਣ’ ਯੋਜਨਾ। ਇਸ ਯੋਜਨਾ ਦੇ ਤਹਿਤ, ਸਰਕਾਰ ਨੌਕਰੀ ਮਿਲਣ ਤੱਕ ਤੁਹਾਨੂੰ ਦੋ ਸਾਲਾਂ ਲਈ ਵਿੱਤੀ ਸਹਾਇਤਾ ਦਿੰਦੀ ਰਹੇਗੀ। ਇਹ ਵਿੱਤੀ ਸਹਾਇਤਾ ਹਰ ਮਹੀਨੇ ਦਿੱਤੀ ਜਾਏਗੀ। ਬੇਰੁਜ਼ਗਾਰ ਵਿਅਕਤੀ ਨੂੰ ਪਿਛਲੇ 90 ਦਿਨਾਂ ਦੀ ਔਸਤਨ ਆਮਦਨੀ ਦੇ 25 ਪ੍ਰਤੀਸ਼ਤ ਦੇ ਬਰਾਬਰ ਇਹ ਲਾਭ ਦਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਸੰਗਠਿਤ ਸੈਕਟਰ ਦੇ ਕਰਮਚਾਰੀ ਲੈ ਸਕਦੇ ਹਨ ਜੋ ਈਐਸਆਈਸੀ ਤੋਂ ਬੀਮਾ ਕਰਵਾਏ ਹੋਏ ਹਨ ਅਤੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਨੌਕਰੀ ਕਰ ਰਹੇ ਹਨ। ਇਸ ਤੋਂ ਇਲਾਵਾ, ਆਧਾਰ ਅਤੇ ਬੈਂਕ ਖਾਤੇ ਦਾ ਡੇਟਾ ਬੇਸ ਨਾਲ ਜੁੜਨਾ ਜ਼ਰੂਰੀ ਹੈ।
ਇਸ ਤਰ੍ਹਾਂ ਯੋਜਨਾ ਲਈ ਰਜਿਸਟਰ ਕਰੋ

ਜੇ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ESIC ਦੀ ਵੈਬਸਾਈਟ ਉਤੇ ਜਾ ਕੇ ਯੋਜਨਾ ਲਈ ਰਜਿਸਟਰ ਕਰਨਾ ਪਏਗਾ। ਸਕੀਮ ਬਾਰੇ ਵਿਸਥਾਰ ਜਾਣਕਾਰੀ ਲਈ, ਤੁਸੀਂ ਲਿੰਕ 'ਤੇ ਕਲਿੱਕ ਕਰ ਸਕਦੇ ਹੋ: https://www.esic.nic.in/attachments/circularfile/93e904d2e3084d65fdf7793e9098d125.pdf.

ਇਹ ਲੋਕ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ...
ਉਹ ਲੋਕ ਜਿਨ੍ਹਾਂ ਨੂੰ ਗਲਤ ਚਾਲ ਚਲਣ ਕਰਕੇ ਕੰਪਨੀ ਤੋਂ ਹਟਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਇਸ ਤੋਂ ਇਲਾਵਾ, ਉਹ ਕਰਮਚਾਰੀ ਜੋ ਅਪਰਾਧਿਕ ਕੇਸ ਦਰਜ ਹੋਣ ਜਾਂ ਸਵੈਇੱਛੁਕ ਰਿਟਾਇਰਮੈਂਟ (ਵੀਆਰਐਸ) ਲੈਂਦੇ ਹਨ, ਉਹ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ।

 
First published: May 9, 2020, 10:16 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading