ਇਸ ਯੂਰਪੀ ਮੁਲਕ ਨੇ ਕੀਤਾ ਕੋਰੋਨਾ ਮਹਾਮਾਰੀ ਦੇ ਖਤਮ ਹੋਣ ਦਾ ਐਲਾਨ, ਸਰਹੱਦਾਂ ਖੋਲ੍ਹੀਆਂ

News18 Punjabi | News18 Punjab
Updated: May 16, 2020, 3:59 PM IST
share image
ਇਸ ਯੂਰਪੀ ਮੁਲਕ ਨੇ ਕੀਤਾ ਕੋਰੋਨਾ ਮਹਾਮਾਰੀ ਦੇ ਖਤਮ ਹੋਣ ਦਾ ਐਲਾਨ, ਸਰਹੱਦਾਂ ਖੋਲ੍ਹੀਆਂ
ਇਸ ਯੂਰਪੀ ਮੁਲਕ ਨੇ ਕੀਤਾ ਕੋਰੋਨਾ ਮਹਾਮਾਰੀ ਦੇ ਖਤਮ ਹੋਣ ਦਾ ਐਲਾਨ, ਸਰਹੱਦਾਂ ਖੋਲ੍ਹੀਆਂ

  • Share this:
  • Facebook share img
  • Twitter share img
  • Linkedin share img
ਯੂਰਪੀਅਨ ਦੇਸ਼  (European Country) ਸਲੋਵੇਨੀਆ (Slovenia) ਨੇ ਮੁਲਕ ਵਿਚੋਂ ਕੋਰੋਨਾਵਾਇਰਸ (Coronavirus) ਮਹਾਂਮਾਰੀ ਦੇ ਖਤਮੇ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਸਲੋਵੇਨੀਆ ਨੇ ਵੀ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਹਾਲਾਂਕਿ, ਦੇਸ਼ ਵਿੱਚ ਅਜੇ ਵੀ ਲਾਗ ਦੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ।

ਮਹਾਂਮਾਰੀ ਦੇ ਅੰਤ ਦਾ ਐਲਾਨ ਕਰਦਿਆਂ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਜਨੇਜ ਜਾਨਸਾ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਸਲੋਵੇਨੀਆ ਵਿੱਚ ਹਾਲਾਤ ਸਭ ਤੋਂ ਵਧੀਆ ਹਨ। ਇਹੀ ਕਾਰਨ ਹੈ ਕਿ ਅਸੀਂ ਮਹਾਂਮਾਰੀ ਦੇ ਅੰਤ ਦਾ ਐਲਾਨ ਕਰਨ ਦੇ ਯੋਗ ਹਾਂ। ਸਲੋਵੇਨੀਆ ਵਿਚ, ਦੋ ਮਹੀਨੇ ਪਹਿਲਾਂ ਕੋਰੋਨਾ ਮਹਾਂਮਾਰੀ ਦਾ ਐਲਾਨ ਕੀਤਾ ਗਿਆ ਸੀ।

ਸਲੋਵੇਨੀਆ ਇਕ ਪਹਾੜੀ ਦੇਸ਼ ਹੈ, ਇੱਥੇ ਦੀ ਆਬਾਦੀ ਲਗਭਗ 20 ਲੱਖ ਹੈ। ਇਸ ਦੀ ਸਰਹੱਦ ਇਟਲੀ ਨਾਲ ਲੱਗਦੀ ਹੈ। ਵੀਰਵਾਰ ਤੱਕ, ਵਾਇਰਸ ਦੇ ਸੰਕਰਮਣ ਦੇ 1500 ਮਾਮਲੇ ਸਾਹਮਣੇ ਆਏ ਸਨ। ਵਾਇਰਸ ਕਾਰਨ ਤਕਰੀਬਨ 103 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੰਕਰਮਣ ਦੇ ਬਹੁਤ ਘੱਟ ਮਾਮਲਿਆਂ ਦੇ ਮੱਦੇਨਜ਼ਰ ਸਲੋਵੇਨੀਆ ਨੇ ਸਾਰੇ ਯੂਰਪੀਅਨ ਦੇਸ਼ਾਂ ਦੇ ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਜਦੋਂ ਕਿ ਯੂਰਪ ਤੋਂ ਬਾਹਰ ਦੇ ਨਾਗਰਿਕਾਂ ਨੂੰ ਇੱਥੇ ਆਉਣ ਉਤੇ ਅਲੱਗ ਰਹਿਣਾ ਪਏਗਾ।

ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ, ਇਸ ਲਈ ਕੁਝ ਨਿਯਮ ਜਾਰੀ ਹੋਣਗੇ ਅਤੇ ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਸਲੋਵੇਨੀਆ ਵਿਚ ਜਨਤਕ ਇਕੱਠ ਕਰਨ ਉਤੇ ਅਜੇ ਵੀ ਪਾਬੰਦੀ ਹੈ। ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਜਨਤਕ ਸਥਾਨਾਂ 'ਤੇ ਮਾਸਕ ਪਹਿਨਣੇ ਜ਼ਰੂਰੀ ਹੋਣਗੇ।

ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਹਫਤੇ ਤੋਂ ਕੁਝ ਖਰੀਦਦਾਰੀ ਕੇਂਦਰਾਂ ਅਤੇ ਹੋਟਲ ਖੋਲ੍ਹਣ ਲਈ ਪ੍ਰਵਾਨਗੀ ਦਿੱਤੀ ਜਾਏਗੀ। ਫੁੱਟਬਾਲ ਮੈਚ ਅਤੇ ਹੋਰ ਖੇਡਾਂ ਵੀ 23 ਮਈ ਤੋਂ ਸ਼ੁਰੂ ਹੋਣਗੀਆਂ।
First published: May 16, 2020, 3:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading