Fact Check: ਕੀ ਲਸਣ ਖਾਣ ਨਾਲ ਖ਼ਤਮ ਹੋ ਜਾਂਦਾ ਹੈ ਕੋਰੋਨਾ ਵਾਇਰਸ?

News18 Punjabi | News18 Punjab
Updated: June 24, 2020, 5:16 PM IST
share image
Fact Check: ਕੀ ਲਸਣ ਖਾਣ ਨਾਲ ਖ਼ਤਮ ਹੋ ਜਾਂਦਾ ਹੈ ਕੋਰੋਨਾ ਵਾਇਰਸ?

  • Share this:
  • Facebook share img
  • Twitter share img
  • Linkedin share img
ਸੋਸ਼ਲ ਨੈੱਟਵਰਕਿੰਗ  (Social Networking) ਸਾਈਟ ਉੱਤੇ ਕਈ ਅਜਿਹੀ ਪੋਸਟ ਦੇਖਣ ਨੂੰ ਮਿਲ ਰਹੀ ਹਨ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਲਸਣ (Garlic) ਨਾਲ ਕੋਰੋਨਾ (Coronavirus) ਦੇ ਅਸਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੀ ਇਹ ਸਹੀ ਵਿੱਚ ਅਸਰ ਕਰਦਾ ਹੈ। ਸੰਸਾਰਿਕ ਪੱਧਰ ਉੱਤੇ ਕੋਰੋਨਾ ਵਾਇਰਸ (Coronavirus) ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਲੱਖਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਹੁਣ ਇਸ ਦੀ ਕੋਈ ਵੀ ਦਵਾਈ ਨਹੀਂ ਬਣੀ ਹੈ।ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਕਈ ਜਾਣਕਾਰੀਆਂ ਸਾਂਝੀ ਕੀਤੀਆਂ ਜਾ ਰਹੀਆ ਹਨ।ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਕਈ ਅਜਿਹੀ ਪੋਸਟ ਦੇਖਣ ਨੂੰ ਮਿਲ ਰਹੀ ਹਨ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਲਸਣ (Garlic) ਨਾਲ ਕੋਰੋਨਾ ਦੇ ਅਸਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੀ ਇਹ ਸਹੀ ਅਰਥਾਂ ਵਿਚ ਅਸਰ ਕਰਦਾ ਹੈ।

ਕੀ ਕਹਿੰਦਾ ਹੈ ਵਿਸ਼ਵ ਸਿਹਤ ਸੰਗਠਨ
ਸੰਸਾਰ ਵਿਸ਼ਵ ਸੰਗਠਨ (WHO) ਦੇ ਅਨੁਸਾਰ ਲਸਣ ਸਿਹਤ ਲਈ ਗੁਣਕਾਰੀ ਹੈ।ਲਸਣ ਦੇ ਇਸਤੇਮਾਲ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ ਪਰ ਇਸ ਗੱਲ ਦਾ ਪੁਖ਼ਤਾ ਪ੍ਰਮਾਣ ਨਹੀਂ ਹੈ ਕਿ ਲਸਣ ਨੂੰ ਖਾਣ ਨਾਲ ਕੋਰੋਨਾ ਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਲਸਣ ਦੀ ਤਾਸੀਰ ਕਾਫ਼ੀ ਗਰਮ ਹੁੰਦੀ ਹੈ ਇਸ ਦਾ ਸੇਵਨ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਹੈ।
ਸਰੀਰ ਨੂੰ ਸਿਹਤਮੰਦ ਰੱਖਣ ਲਈ ਫਲ , ਸਬਜ਼ੀਆਂ ਦਾ ਸੇਵਨ ਲਾਭਕਾਰੀ ਮੰਨਿਆ ਜਾਂਦਾ ਹੈ ਪਰ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸਿਹਤ ਸਬੰਧਿਤ ਸੰਸਥਾਨਾਂ ਨੇ ਇਸ ਗੱਲ ਦਾ ਪ੍ਰਮਾਣ ਨਹੀਂ ਦਿੱਤਾ ਹੈ ਕਿ ਆਖ਼ਿਰਕਾਰ ਕਿਹੜਾ ਫਲ ਖਾਣ ਨਾਲ ਕੋਰੋਨਾ ਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਕੀ ਬੋਲੇ ਸੋਸ਼ਲ ਮੀਡੀਆ ਯੂਜ਼ਰਸ
ਲਸਣ ਦੇ ਇਸਤੇਮਾਲ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਇਸ ਤਰ੍ਹਾਂ ਦੇ ਪੋਸਟ ਵਾਇਰਲ ਹੋਣ ਦੇ ਬਾਅਦ ਲੋਕ ਕਈ ਤਰ੍ਹਾਂ ਦੇ ਰਿਏਕਸ਼ਨ ਦੇ ਰਹੇ ਹਨ।ਇੱਕ ਯੂਜ਼ਰ ਦਾ ਕਹਿਣਾ ਹੈ ਕਿ ਜਦੋਂ ਗਾਰੰਟੀ ਨਹੀਂ ਹੈ ਤਾਂ ਲਸਣ ਨੂੰ ਜ਼ਿਆਦਾ ਖਾਣਾ ਵੀ ਠੀਕ ਨਹੀਂ ਹੈ।ਇੱਕ ਨਿਸ਼ਚਿਤ ਮਾਤਰਾ ਵਿੱਚ ਇਸ ਦਾ ਸੇਵਨ ਕਰਨ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
ਇਹ ਗੱਲ ਸਪੱਸ਼ਟ ਹੈ ਕਿ ਲਸਣ ਕੋਰੋਨਾ ਵਾਇਰਸ ਤੋਂ ਬਚਣ ਲਈ ਲਾਭਕਾਰੀ ਨਹੀਂ ਹੈ।ਮਹਿਰਾ ਦੇ ਅਨੁਸਾਰ ਲਸਣ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ ਹੈ।ਰੋਜ਼ਾਨਾ ਦੇ ਭੋਜਨ ਵਿੱਚ ਇੱਕ ਜਾਂ ਦੋ ਲਸਣ ਦੀਆਂ ਕਲੀਆਂ ਖਾਣਾ ਸਿਹਤ ਲਈ ਗੁਣਕਾਰੀ ਹੈ।
First published: June 24, 2020, 5:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading