Fact Check: ਕੀ 19 ਅਪ੍ਰੈਲ ਨੂੰ ਖਤਮ ਜੋ ਜਾਵੇਗੀ ਦੁਨੀਆਂ? ਜਾਣੋ ਅਸਲ ਹਕੀਕਤ...

News18 Punjabi | News18 Punjab
Updated: March 31, 2020, 8:55 AM IST
share image
Fact Check: ਕੀ 19 ਅਪ੍ਰੈਲ ਨੂੰ ਖਤਮ ਜੋ ਜਾਵੇਗੀ ਦੁਨੀਆਂ? ਜਾਣੋ ਅਸਲ ਹਕੀਕਤ...
Fact Check: ਕੀ 19 ਅਪ੍ਰੈਲ ਨੂੰ ਖਤਮ ਜੋ ਜਾਵੇਗੀ ਦੁਨੀਆਂ? ਜਾਣੋ ਅਸਲ ਹਕੀਕਤ...

  • Share this:
  • Facebook share img
  • Twitter share img
  • Linkedin share img
ਭਾਰਤ ਸਮੇਤ ਦੁਨੀਆ ਭਰ ਦੇ ਸਾਰੇ ਦੇਸ਼ ਇਸ ਵਕਤ ਚੀਨ ਤੋਂ ਫੈਲੇ ਕੋਰੋਨਾ ਵਾਇਰਸ (Coronavirus) ਨਾਲ ਜੂਝ ਰਹੇ ਹਨ। ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ।

ਇਸ ਸਭ ਦੇ ਵਿੱਚ ਇੱਕ ਖਗੋਲੀ ਘਟਨਾ ਨਾਲ ਲੋਕ ਡਰੇ ਹੋਏ ਹਨ। ਸੋਸ਼ਲ ਮੀਡੀਆ ਉੱਤੇ ਅਜਿਹੀਆਂ ਕਈ ਖ਼ਬਰਾਂ ਚੱਲ ਰਹੀ ਹਨ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆ ਵਿੱਚ ਬਹੁਤ ਛੇਤੀ ਵੱਡੀ ਤਬਾਹੀ ਆਵੇਗੀ ਅਤੇ 29 ਅਪ੍ਰੈਲ ਤੱਕ ਦੁਨੀਆ ਖ਼ਤਮ ਹੋ ਜਾਵੇਗੀ। ਕਈ ਯੂਜ਼ਰ ਇਸ ਖ਼ਬਰਾਂ ਦੇ ਕੁੱਝ ਵੀਡੀਓ ਵੀ ਸ਼ੇਅਰ ਕਰ ਰਹੇ ਹਨ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਬਿਲਕੁਲ ਵੀ ਧਿਆਨ ਨਾ ਦਿਉ।

ਕਿਉਂ ਕੀਤਾ ਜਾ ਰਿਹਾ ਹੈ ਦਾਅਵਾ ?
ਅਮਰੀਕੀ ਏਜੰਸੀ ਨਾਸਾ ਨੇ ਹਾਲ ਹੀ ਵਿੱਚ ਇੱਕ ਸੂਚਨਾ ਜਾਰੀ ਕੀਤੀ ਸੀ। ਇਸ ਦੇ ਮੁਤਾਬਿਕ 29 ਅਪ੍ਰੈਲ 2020 ਤੱਕ ਇੱਕ ਵਿਸ਼ਾਲ ਉਲਕਾ ਪਿੰਡ ( asteroid ) ਧਰਤੀ ਦੇ ਨਾਲੋਂ ਹੋ ਕੇ ਲੰਘੇਗਾ, ਜਿਸ ਦਾ ਸਰੂਪ ਹਿਮਾਲਿਆ ਦੇ ਸਰੂਪ ਦਾ ਅੱਧਾ ਹੋਵੇਗਾ। ਹੁਣ ਕੁੱਝ ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਲੈ ਕੇ ਝੂਠੇ ਦਾਅਵੇ ਕਰ ਰਹੇ ਹਨ ਅਤੇ ਫੇਕ ਨਿਊਜ਼ ਨੂੰ ਬੜਾਵਾ ਦੇ ਰਹੇ ਹਨ।

ਬੇਸ਼ੱਕ 29 ਅਪ੍ਰੈਲ ਨੂੰ ਇੱਕ ਵਿਸ਼ਾਲ ਉਲਕਾ ਪਿੰਡ ਧਰਤੀ ਤੋਂ ਹੋ ਕੇ ਲੰਘੇਗਾ। ਨਾਸਾ ਦੇ ਮੁਤਾਬਿਕ ਕਰੀਬ 2 ਹਜ਼ਾਰ ਫੁੱਟ ਖੇਤਰਫਲ ਵਾਲੇ ਜੇ ਓ 25 ਨਾਮ ਦਾ ਉਲਕਾ ਪਿੰਡ ਧਰਤੀ ਤੋਂ 1.8 ਮਿਲੀਅਨ ਕਿਲੋ ਮੀਟਰ ਤੋਂ ਦੂਰ ਚਲਿਆ ਜਾਵੇਗਾ। ਪਿਛਲੇ 400 ਸਾਲਾ ਵਿਚ ਜਾਂ ਆਉਣ ਵਾਲੇ 500 ਸਾਲ ਵਿਚ ਧਰਤੀ ਦੇ ਇੰਨੇ ਕਰੀਬ ਆਉਣ ਵਾਲਾ ਅਜਿਹਾ ਕੋਈ ਉਲਕਾ ਪਿੰਡ ਨਹੀਂ ਹੈ।

ਨਾਸਾ ਦਾ ਇਹ ਵੀ ਕਹਿਣਾ ਹੈ ਕਿ ਉਲਕਾ ਪਿੰਡ ਚੰਦ ਤੋਂ ਧਰਤੀ ਦੇ ਵਿਚਕਾਰ ਦੀ ਦੂਰੀ ਕਰੀਬ 4 ਗੁਣਾਂ ਦੂਰ ਚਲਿਆ ਜਾਵੇਗਾ। ਅਜਿਹੇ ਵਿਚ ਧਰਤੀ ਨਾਲ ਛੂਹਣ ਵਾਲੀ ਗੱਲ ਬਿਲਕੁੱਲ ਝੂਠੀ ਹੈ। ਇਸ ਉਲਕਾ ਪਿੰਡ ਤੋਂ ਧਰਤੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਇਸ ਲਈ ਤੁਸੀਂ ਝੂਠੀਆਂ ਅਫ਼ਵਾਹਾਂ ਉੱਤੇ ਵਿਸ਼ਵਾਸ ਨਾ ਕਰੋ।

ਇਹ ਵੀ ਹਨ ਪ੍ਰਮਾਣ ?
29 ਅਪ੍ਰੈਲ 2020 ਨੂੰ ਦੁਨੀਆ ਖ਼ਤਮ ਹੋਣ ਦਾ ਦਾਅਵਾ ਗ਼ਲਤ ਹੈ। ਰਿਪੋਰਟ ਦੇ ਅਨੁਸਾਰ ਇੱਕ ਉਲਕਾ ਪਿੰਡ ਧਰਤੀ ਤੋਂ ਹੋ ਕੇ ਜ਼ਰੂਰ ਲੰਘੇਗਾ ਪਰ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਸਾਡੀ ਧਰਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ ।
ਇਹੀ ਨਹੀਂ, ਨਾਸਾ ਦੇ Sentry Impact Risk Page ਉੱਤੇ ਵੀ ਇਸ ਦਾ ਕੋਈ ਜ਼ਿਕਰ ਨਹੀਂ ਹੈ। ਨਾਸਾ ਦਾ ਇਹ ਪੇਜ ਧਰਤੀ ਉੱਤੇ ਪ੍ਰਭਾਵ ਪਾਉਣ ਵਾਲੀ ਸੰਭਾਵਿਕ ਘਟਨਾਵਾਂ ਦੀ ਨਿਗਰਾਨੀ ਕਰਦਾ ਹੈ । ਜਿੰਨੀ ਤੇਜ਼ੀ ਨਾਲ ਇੰਟਰਨੈੱਟ ਦੀ ਪਹੁੰਚ ਵਧੀ ਹੈ, ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਨੂੰ ਫੈਲਾਉਣਾ ਵੀ ਓਨਾ ਹੀ ਆਸਾਨ ਹੋ ਗਿਆ ਹੈ। ਸਾਡੇ ਫੈਕਟ ਚੈੱਕ ਵਿੱਚ 29 ਅਪ੍ਰੈਲ ਨੂੰ ਦੁਨੀਆ ਖ਼ਤਮ ਹੋਣ ਦੀ ਗੱਲ ਗ਼ਲਤ ਸਾਬਤ ਹੁੰਦੀ ਹੈ।

ਸਾਵਧਾਨੀ ਵਰਤੋ
ਸੋਸ਼ਲ ਮੀਡੀਆ ਉੱਤੇ ਚੱਲ ਰਹੀ ਇਨ੍ਹਾਂ ਖ਼ਬਰਾਂ ਦਾ ਕੋਈ ਸਰੋਤ ਨਹੀਂ ਹੈ । ਇਸ ਲਈ ਤੁਹਾਨੂੰ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜੇਕਰ ਤੁਹਾਡੇ ਕੋਲ ਕੋਈ ਸਟੋਰੀ ਆਉਂਦੀ ਹੈ ਤਾਂ ਉਸ ਉੱਤੇ ਭਰੋਸਾ ਕਰਨ ਨਾਲ ਪਹਿਲਾਂ ਵਿਚਾਰ ਕਰੀਏ ਕਿ ਇਸ ਖ਼ਬਰ ਦਾ ਸਰੋਤ ਕੀ ਹੈ ? ਇਸ ਨੂੰ ਫਾਰਵਰਡ ਕਿਉਂ ਕੀਤਾ ਜਾ ਰਿਹਾ ਹੈ ? ਇਸ ਦਾ ਅਸਰ ਕੀ ਹੋਵੇਗਾ ? ਜੇਕਰ ਸਬੰਧਿਤ ਖ਼ਬਰ ਤੋਂ ਤੁਸੀਂ ਆਪਣੇ ਆਪ ਹੀ ਤਣਾਓ ਮਹਿਸੂਸ ਕਰਦੇ ਹੋ ਤਾਂ ਉਸ ਨੂੰ ਅੱਗੇ ਨਾ ਭੇਜੋ ਅਤੇ ਇਸ ਨੂੰ ਡਿਲੀਟ ਕਰ ਦਿਓ।
First published: March 28, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading