ਕਰਫਿਊ ਦੌਰਾਨ ਕਿਸਾਨਾਂ ਲਈ ਜ਼ਰੂਰ ਗੱਲਾਂ, ਸਰਕਾਰ ਨੇ ਦੱਸੀਆਂ..

News18 Punjabi | News18 Punjab
Updated: April 10, 2020, 9:15 PM IST
share image
ਕਰਫਿਊ ਦੌਰਾਨ ਕਿਸਾਨਾਂ ਲਈ ਜ਼ਰੂਰ ਗੱਲਾਂ, ਸਰਕਾਰ ਨੇ ਦੱਸੀਆਂ..
ਕਰਫਿਊ ਦੌਰਾਨ ਕਿਸਾਨਾਂ ਲਈ ਜ਼ਰੂਰ ਗੱਲਾਂ, ਸਰਕਾਰ ਨੇ ਦੱਸੀਆਂ..

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਹਨ। ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਡੀ ਸੀ ਮੋਕੇ ਦੀ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਨਵੀਂ ਅਨਾਜ ਮੰਡੀ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਨਵੀਂ ਮੰਡੀ ਪਹਿਲਾਂ ਦੀਆਂ ਅਨਾਜ ਮੰਡੀਆਂ ਨਾਲੋਂ ਵੱਖਰੀ ਹੋਵੇਗੀ। ਅਨਾਜ ਖਰੀਦਣ ਦੀ ਤਰੀਕ 31 ਮਈ ਤੋਂ ਵਧਾ ਕੇ ਹੁਣ 15 ਜੂਨ ਕਰ ਦਿੱਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਦੇ ਸੰਕਟ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖਰੀਦ ਲਈ ਵਚਨਬੱਧ ਹੈ। ਕਣਕ ਦੀ ਖਰੀਦ ਨਾਲ ਸਬੰਧਤ ਹੇਠ ਦਿੱਤੇ ਗਏ 12 ਨੁਕਤਿਆਂ ਤੇ ਧਿਆਨ ਦੇਵੋ ਅਤੇ ਇਸ ਨੂੰ ਹੋਰਨਾਂ ਨਾਲ ਸਾਂਝਿਆਂ ਕਰੋ।

ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖਰੀਦ

1. ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ।
2. ਕੰਬਾਇਨ ਹਾਰਵੈਸਟਰਾਂ ਨੂੰ ਸਿਰਫ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰਨ ਦੀ ਆਗਿਆ ਹੋਵੇਗੀ।
3. ਹਰ ਇਕ ਕਿਸਾਨ ਨੂੰ ਇਕ ਖਾਸ ਮੰਡੀ ਵਿਚ ਸਪੁਰਦ ਕੀਤਾ ਜਾਵੇਗਾ।
4. ਮਾਰਕੀਟ ਕਮੇਟੀ ਦੁਆਰਾ ਆੜ੍ਹਤੀਆਂ ਦੇ ਜ਼ਰੀਏ ਤਾਰੀਖ ਅਨੁਸਾਰ ਪਾਸ ਜਾਰੀ ਕੀਤੇ ਜਾਣਗੇ।
5. ਮਾਰਕੀਟ ਕਮੇਟੀ ਇਕ ਸਮੇਂ ਤਿੰਨ ਦਿਨਾਂ ਲਈ ਪਾਸ ਜਾਰੀ ਕਰੇਗੀ ।
6. ਹਰੇਕ ਪਾਸ ਸਿਰਫ ਕਣਕ ਦੀ ਵੱਧ ਤੋਂ ਵੱਧ ਇਕ ਟਰਾਲੀ ਲਈ ਯੋਗ ਹੋਵੇਗਾ।
7. ਕਿਸਾਨੀ ਨੂੰ ਆਪਣੀ ਕਣਕ ਮੰਡੀ ਵਿਚ ਸਿਰਫ ਉਸ ਦਿਨ ਹੀ ਲਿਜਾਣ ਦਿੱਤੀ ਜਾਏਗੀ ਜਿਸ ਦਿਨ ਪਾਸ ਜਾਰੀ ਕੀਤਾ ਗਿਆ ਹੈ।
8. ਪਾਸ ਵਿਚ ਕਿਸੇ ਤਰ੍ਹਾਂ ਦੀ ਛੇੜਛਾੜ ਕਰਨਾ ਅਪਰਾਧਿਕ ਕਾਰਵਾਈ ਦਾ ਸੱਦਾ ਦੇਵੇਗਾ।
9. ਮੰਡੀ ਵਿਚ ਦਾਖਲ ਹੋਣ ਲਈ ਸਿਰਫ ਅਸਲੀ ਪਾਸ ਦਾਖਲ ਹੋਣਾ ਹੈ, ਫੋਟੋ ਕਾਪੀਆ ਦੀ ਆਗਿਆ ਨਹੀਂ ਹੋਵੇਗੀ।
10. ਕਿਸਾਨਾਂ ਨੂੰ ਤਰਜੀਹੀ ਤੌਰ ਉਤੇ ਇਕੱਲੇ ਆਉਣਾ ਚਾਹੀਦਾ ਹੈ ਅਤੇ ਮੰਡੀ ਵਿਚ ਸਮਾਜਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ
11. ਹਰੇਕ ਮੰਡੀ ਵਿਚ ਉਹ ਖੇਤਰ ਦਰਸਾਏ ਜਾਣਗੇ ਜਿੱਥੇ ਕਣਕ ਦੇ ਵੱਖ ਵੱਖ ਸਟੈਕ ਲਗਾਏ ਜਾਣਗੇ।
12. ਮਾਰਕੀਟ ਕਮੇਟੀ ਦੁਆਰਾ ਸਾਫ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਹਨ। ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਡੀ ਸੀ ਮੋਕੇ ਦੀ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਨਵੀਂ ਅਨਾਜ ਮੰਡੀ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਨਵੀਂ ਮੰਡੀ ਪਹਿਲਾਂ ਦੀਆਂ ਅਨਾਜ ਮੰਡੀਆਂ ਨਾਲੋਂ ਵੱਖਰੀ ਹੋਵੇਗੀ। ਅਨਾਜ ਖਰੀਦਣ ਦੀ ਤਰੀਕ 31 ਮਈ ਤੋਂ ਵਧਾ ਕੇ ਹੁਣ 15 ਜੂਨ ਕਰ ਦਿੱਤੀ ਗਈ ਹੈ। ਆੜਤੀਆਂ ਦੇ ਲਾਇਸੈਂਸ  ਨੂੰ ਅੱਗੇ ਵਧਾ ਦਿੱਤਾ ਗਿਆ ਹੈ, ਜਿਹੜਾ 31 ਮਾਰਚ ਨੂੰ ਖਤਮ ਹੋਣ ਵਾਲੇ ਸਨ।
Published by: Sukhwinder Singh
First published: April 10, 2020, 9:15 PM IST
ਹੋਰ ਪੜ੍ਹੋ
ਅਗਲੀ ਖ਼ਬਰ