Home /News /coronavirus-latest-news /

ਗੁਰਦਾਸਪੁਰ; ਸਰਕਾਰੀ ਹੁਕਮ ਛਿੱਕੇ ਟੰਗ ਕਿਸਾਨਾਂ ਨੇ 31 ਮਈ ਨੂੰ ਹੀ ਲਾਇਆ ਝੋਨਾ, ਵਿਭਾਗ ਨੇ ਭੇਜੇ ਨੋਟਿਸ

ਗੁਰਦਾਸਪੁਰ; ਸਰਕਾਰੀ ਹੁਕਮ ਛਿੱਕੇ ਟੰਗ ਕਿਸਾਨਾਂ ਨੇ 31 ਮਈ ਨੂੰ ਹੀ ਲਾਇਆ ਝੋਨਾ, ਵਿਭਾਗ ਨੇ ਭੇਜੇ ਨੋਟਿਸ

ਗੁਰਦਾਸਪੁਰ; ਸਰਕਾਰੀ ਹੁਕਮ ਛਿੱਕੇ ਟੰਗ ਕਿਸਾਨਾਂ ਨੇ 31 ਮਈ ਨੂੰ ਹੀ ਲਾਇਆ ਝੋਨਾ

ਗੁਰਦਾਸਪੁਰ; ਸਰਕਾਰੀ ਹੁਕਮ ਛਿੱਕੇ ਟੰਗ ਕਿਸਾਨਾਂ ਨੇ 31 ਮਈ ਨੂੰ ਹੀ ਲਾਇਆ ਝੋਨਾ

 • Share this:
  ਬਿਸ਼ਬਰ ਬਿੱਟੂ 

  ਪੰਜਾਬ ਸਰਕਾਰ ਵੱਲੋਂ ਇਸ ਸਾਲ ਵੀ ਝੋਨੇ ਦੀ ਲਵਾਈ 10 ਜੂਨ ਨੂੰ ਤੈਅ ਕੀਤੀ ਸੀ, ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਕਾਹਨੂੰਵਾਨ ਛੰਭ ਅਤੇ ਪਿੰਡ ਸਲੋਪੁਰ ਵਿੱਚ ਕਿਸਾਨਾਂ ਵੱਲੋਂ 31 ਮਈ ਅਤੇ ਪਹਿਲੀ ਜੂਨ ਨੂੰ ਹੀ ਝੋਨੇ ਦੀ ਲਵਾਈ ਕਰ ਦਿੱਤੀ ਗਈ ਹੈ।

  ਇਸ ਸਬੰਧੀ ਸੂਚਨਾ ਮਿਲਣ ਉਤੇ ਕਾਹਨੂੰਵਾਨ ਅਤੇ ਸੱਲੋਪੁਰ ਦੇ ਖੇਤਾਂ ਦਾ ਮੌਕਾ ਵੇਖਿਆ ਗਿਆ ਤਾਂ ਕਿਸਾਨਾਂ ਵੱਲੋਂ ਖੇਤਾਂ ਵਿਚ ਕੱਦੂ ਕਰਕੇ ਝੋਨੇ ਦੀ ਲਵਾਈ ਸਪੱਸ਼ਟ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਕੁਝ ਹੋਰ ਵੀ ਖੇਤ ਝੋਨੇ ਦੀ ਲਵਾਈ ਲਈ ਤਿਆਰ ਕਰ ਰੱਖੇ ਹਨ। ਇਸ ਮਾਮਲੇ ਦੀ ਭਿਣਕ ਪੈਂਦਿਆਂ ਹੀ ਖੇਤੀਬਾੜੀ ਵਿਭਾਗ ਪੰਜਾਬ ਦੇ ਸਥਾਨਕ ਦਫਤਰ ਦੇ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਖੁਫੀਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਅਗੇਤੇ ਝੋਨੇ ਦੀ ਕਾਰਵਾਈ ਨੂੰ ਉੱਚੇਚੇ ਤੌਰ ਉਤੇ ਜਾ ਕੇ ਆਪਣੀ ਕਾਰਵਾਈ ਵਿੱਚ ਪਾਇਆ।

  ਇਸ ਸੰਬੰਧੀ ਜਦੋਂ ਝੋਨਾ ਲਾਉਣ ਵਾਲੇ ਕਾਹਨੂੰਵਾਨ ਦੇ ਕਿਸਾਨ ਧਰਮ ਸਿੰਘ, ਕਾਬਲ ਸਿੰਘ ਅਤੇ ਸਲੋਪੁਰ ਵਾਸੀ ਸੰਤ ਸਿੰਘ ਸੋਹਣ ਸਿੰਘ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਅਗੇਤਾ ਝੋਨਾ ਲਾਉਣਾ ਇਕ ਸਰਕਾਰੀ ਹੁਕਮਅਦੂਲੀ ਹੈ। ਪਰ ਉਨ੍ਹਾਂ ਕੋਲ ਗੰਨੇ ਵਾਲੀ ਲੇਬਰ ਕਾਫੀ ਲੰਮੇ ਸਮੇਂ ਤੋਂ ਰੁਕੀ ਹੋਈ ਸੀ ਜੋ ਕਿ ਜਲਦੀ ਆਪਣੇ ਘਰ ਪਰਤਣਾ ਚਾਹੁੰਦੇ ਸਨ। ਸੋ ਉਹਨਾਂ ਨੇ ਪਰਵਾਸੀ ਲੇਬਰ ਦਾ ਲਾਹਾ ਲੈਣ ਲਈ ਹੀ ਅਗੇਤਾ ਝੋਨਾ ਲਗਾਉਣਾ ਆਪਣੀ ਮਜਬੂਰੀ ਸਮਝੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਤੀ ਏਕੜ ਝੋਨਾ ਲਾਉਣ ਦੀ ਲਵਾਈ ਜਿੱਥੇ ਹਜ਼ਾਰਾਂ ਰੁਪਏ ਲੇਬਰ ਖਰਚਾ ਆਇਆ ਹੈ, ਉਸ ਦੇ ਨਾਲ ਨਾਲ ਖੇਤ ਤਿਆਰ ਕਰਨ ਤੇ ਵੀ ਤਿੰਨ ਹਜ਼ਾਰ ਤੋਂ ਵੱਧ ਦਾ ਖਰਚਾ ਪ੍ਰਤੀ ਏਕੜ ਆਇਆ ਹੈ।

  ਗੁਰਦਾਸਪੁਰ; ਸਰਕਾਰੀ ਹੁਕਮ ਛਿੱਕੇ ਟੰਗ ਕਿਸਾਨਾਂ ਨੇ 31 ਮਈ ਨੂੰ ਹੀ ਲਾਇਆ ਝੋਨਾ


  ਇਸ ਸਬੰਧੀ ਜਦੋਂ ਖੇਤੀਬਾੜੀ ਦੇ ਅਧਿਕਾਰੀ ਸੁਰਿੰਦਰਪਾਲ ਸਿੰਘ ਮਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਕਿਸਾਨਾਂ ਵੱਲੋਂ ਝੋਨਾ ਲਗਾਉਣ ਦੀ ਸੂਚਨਾ ਮਿਲ ਗਈ ਸੀ ਅਤੇ ਉਨ੍ਹਾਂ ਨੇ ਆਪਣੇ ਅਮਲੇ ਫੈਲੇ ਦੇ ਨਾਲ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ। ਇਸ ਵਾਰ ਉਨ੍ਹਾਂ ਨੇ ਕਿਸਾਨਾਂ ਨੂੰ  ਉਨ੍ਹਾਂ ਦੇ ਘਰਾਂ ਵਿੱਚ ਲਿਖਤੀ ਨੋਟਿਸ ਭੇਜੇ ਹਨ। ਖੇਤੀ ਅਧਿਕਾਰੀ ਨੇ ਕਿਹਾ ਕਿ ਜੇਕਰ ਅਗੇਤਾ ਝੋਨਾ ਲਗਾਉਣ ਵਾਲੇ ਕਿਸਾਨ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਉਤੇ ਖੇਤਾਂ ਵਿੱਚ ਲਗਾਇਆ ਹੋਇਆ ਝੋਨਾ ਨਹੀਂ ਵਾਹੁੰਦੇ ਤਾਂ ਇਨ੍ਹਾਂ ਕਿਸਾਨਾਂ ਦੇ ਖਿਲਾਫ ਬਕਾਇਦਾ ਮੁਕੱਦਮਾ ਦਰਜ ਕਰਨ ਤੋਂ ਇਲਾਵਾ ਇਨ੍ਹਾਂ ਨੂੰ ਵੱਡੇ ਜੁਰਮਾਨੇ ਵੀ ਕੀਤੇ ਜਾ ਸਕਦੇ ਹਨ।

  ਇਸ ਮੌਕੇ ਦੇਖਿਆ ਗਿਆ ਕਿ ਅਗੇਤਾ ਝੋਨਾ ਲਗਾਉਣ ਵਾਲੇ ਕੁਝ ਕਿਸਾਨ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿੱਚ ਵੀ ਹਾਜ਼ਰ ਸਨ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਾਹਨੂੰਵਾਨ ਛੰਭ ਦਾ ਰਕਬਾ ਸੇਮ ਵਾਲਾ ਰਕਬਾ ਜਾਣਿਆ ਜਾਂਦਾ ਹੈ। ਇਸ ਵਿੱਚ ਪਾਣੀ ਦੀ ਕਦੀ ਕੋਈ ਕਿੱਲਤ ਨਹੀਂ ਆਉਂਦੀ ਹੈ ਪਰ ਮਜ਼ਦੂਰਾਂ ਦੇ ਨਾਂ ਹੋਣ ਕਰਕੇ ਹੀ ਉਨ੍ਹਾਂ ਨੇ ਅਗੇਤਾ ਝੋਨਾ ਲਗਾਇਆ ਹੈ। ਪਰ ਹੁਣ ਜੇਕਰ ਵਿਭਾਗ ਵੱਲੋਂ ਝੋਨਾ ਵਾਹ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਵੱਡਾ ਆਰਥਿਕ ਖਮਿਆਜ਼ਾ ਭੁਗਤਣਾ ਪਵੇਗਾ।
  Published by:Gurwinder Singh
  First published:

  Tags: Paddy, Punjab farmers, Punjab government

  ਅਗਲੀ ਖਬਰ