COVID 19: ਇਕੱਠਿਆਂ ਹੋ ਰਹੇ ਸਨ ਤਿੰਨ ਵਿਆਹ, ਮੌਕੇ 'ਤੇ ਪੁੱਜੀ ਪੁਲਿਸ ਨੂੰ ਵੇਖ ਬਰਾਤੀ ਤਿੱਤਰ

News18 Punjabi | News18 Punjab
Updated: March 26, 2020, 5:14 PM IST
share image
COVID 19: ਇਕੱਠਿਆਂ ਹੋ ਰਹੇ ਸਨ ਤਿੰਨ ਵਿਆਹ, ਮੌਕੇ 'ਤੇ ਪੁੱਜੀ ਪੁਲਿਸ ਨੂੰ ਵੇਖ ਬਰਾਤੀ ਤਿੱਤਰ
COVID 19: ਇਕੱਠਿਆਂ ਹੋ ਰਹੇ ਸਨ ਤਿੰਨ ਵਿਆਹ, ਮੌਕੇ 'ਤੇ ਪੁੱਜੀ ਪੁਲਿਸ ਨੂੰ ਵੇਖ ਬਰਾਤੀ ਤਿੱਤਰ

ਪੁਲਿਸ ਨੂੰ ਆਉਂਦਿਆਂ ਵੇਖ ਕੇ ਕਈ ਪਿੰਡ ਵਾਸੀ ਖੇਤਾਂ ਵਿਚ ਨੱਸਦੇ ਹੋਏ ਨਜ਼ਰ ਆਏ।ਪੁਲਿਸ ਨੇ ਟੈਂਟਾਂ ਅਤੇ ਹਲਵਾਈਆਂ ਦਾ ਸਮਾਨ ਵੀ ਜ਼ਬਤ ਕਰ ਲਿਆ। ਇਸ ਦੌਰਾਨ ਪੁਲਿਸ ਨੂੰ ਵੇਖ ਕੇ ਭਗਦੜ ਮੱਚ ਗਈ।

  • Share this:
  • Facebook share img
  • Twitter share img
  • Linkedin share img
ਸਾਰਾ ਸੰਸਾਰ ਕੋਰੋਨਾਵਾਇਰਸ ਕਾਰਨ ਰੁਕ ਗਿਆ ਹੈ। ਭਾਰਤ ਵਿਚ ਇਹ ਵਾਇਰਸ ਤੀਜੇ ਪੜਾਅ 'ਤੇ ਨਾ ਪੁੱਜੇ, ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਪੂਰੀ ਚੌਕਸੀ ਕੀਤੀ ਹੋਈ ਹੈ। ਪੂਰੇ ਦੇਸ਼ ਵਿਚ ਕਰਫਿਊ ਵਰਗੇ ਹਾਲਾਤ ਹਨ। ਪਰ ਦੇਸ਼ ਵਿਚ ਕੁਝ ਲੋਕ ਹਨ ਜੋ ਆਪਣੀ ਜਾਂ ਦੂਜਿਆਂ ਦੀ ਪਰਵਾਹ ਨਹੀਂ ਕਰਦੇ। ਅਜਿਹਾ ਹੀ ਇੱਕ ਮਾਮਲਾ ਫਤਿਹਾਬਾਦ ਦੇ ਇੱਕ ਪਿੰਡ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇਕੋ ਪਰਿਵਾਰ ਨੇ ਤਿੰਨ ਵਿਆਹਾਂ ਦੇ ਪ੍ਰੋਗਰਾਮ ਕੀਤੇ ਹੋਏ ਸਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਖੇਤਾਂ ਦੇ ਵਿਚਕਾਰ ਸਥਿਤ ਢਾਣੀ ਪਿੰਡ ਵਾਸੀ ਪਾਰਟੀ ਲਈ ਇਕੱਠੇ ਹੋਏ।



ਇਸ ਗੱਲ ਦੀ ਜਾਣਕਾਰੀ ਜਦੋਂ ਪ੍ਰਸ਼ਾਸਨ ਨੂੰ ਮਿਲਦਿਆਂ ਹੀ ਤੁਰੰਤ ਮੌਕੇ ਉਤੇ ਪੁਲਿਸ ਪੁੱਜੀ। ਪੁਲਿਸ ਨੇ ਤੁਰੰਤ ਪ੍ਰੋਗਰਾਮ ਨੂੰ ਰੁਕਵਾਇਆ। ਪੁਲਿਸ ਨੂੰ ਆਉਂਦਿਆਂ ਵੇਖ ਕੇ ਕਈ ਪਿੰਡ ਵਾਸੀ ਖੇਤਾਂ ਵਿਚ ਨੱਸਦੇ ਹੋਏ ਨਜ਼ਰ ਆਏ। ਇਸ ਦੌਰਾਨ ਪੁਲਿਸ ਨੇ ਪ੍ਰਬੰਧਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਖੇਤਰ ਵਿੱਚ ਕੋਰੋਨਾ ਦੇ ਮੱਦੇਨਜ਼ਰ ਧਾਰਾ 144 ਲਾਗੂ ਹੈ ਅਤੇ ਪੂਰੇ ਦੇਸ਼ ਵਿੱਚ ਲਾਕਡਾਊਨ ਹੈ। ਅਜਿਹੀ ਸਥਿਤੀ ਵਿਚ ਕੋਈ ਵੀ ਸਮਾਗਮ ਆਯੋਜਿਤ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਸਮਾਗਮ ਨੂੰ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਟੈਂਟਾਂ ਅਤੇ ਹਲਵਾਈਆਂ ਦਾ ਸਮਾਨ ਵੀ ਜ਼ਬਤ ਕਰ ਲਿਆ। ਇਸ ਦੌਰਾਨ ਪੁਲਿਸ ਨੂੰ ਵੇਖ ਕੇ ਭਗਦੜ ਮੱਚ ਗਈ। 
First published: March 26, 2020, 5:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading