Home /News /coronavirus-latest-news /

ਫੀਸਾਂ ਦਾ ਮੁੱਦਾ: 262 ਮਾਪਿਆਂ ਨੇ ਸਕੂਲ ਖਿਲਾਫ਼ ਦਿੱਤੀ ਸ਼ਿਕਾਇਤ 

ਫੀਸਾਂ ਦਾ ਮੁੱਦਾ: 262 ਮਾਪਿਆਂ ਨੇ ਸਕੂਲ ਖਿਲਾਫ਼ ਦਿੱਤੀ ਸ਼ਿਕਾਇਤ 

  • Share this:

ਅਰਸ਼ਦੀਪ ਅਰਸ਼ੀ

ਸਕੂਲਾਂ ਦੀ ਫੀਸ ਦਾ ਮੁੱਦਾ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਨਿਰਦੇਸ਼ ਦੇਣ 'ਤੇ ਵੀ ਮਾਪਿਆਂ ਦੀ ਸਮੱਸਿਆ ਘਟਦੀ ਨਜ਼ਰ ਨਹੀਂ ਆ ਰਹੀ। ਇਸੇ ਵਿਚਕਾਰ 262 ਮਾਪਿਆਂ ਨੇ ਚੰਡੀਗੜ੍ਹ ਦੇ ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਦੇ ਖਿਲਾਫ਼ ਫੀਸ ਰੈਗੂਲੇਟਰੀ ਬਾਡੀ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਲਜ਼ਾਮ ਹਨ ਕਿ ਸਕੂਲ ਨੇ ਸਿੱਖਿਆ ਨੂੰ ਧੰਦਾ ਬਣਾ ਲਿਆ ਹੈ।

ਮਾਪਿਆਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਸਕੂਲ ਸਾਰੀ ਫੀਸ ਨੂੰ ਟਿਊਸ਼ਨ ਫੀਸ ਦੇ ਨਾਮ ਹੇੇਠ ਲੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਦ ਤੱੱਕ ਸਕੂਲ ਨਹੀਂ ਖੁੁੱਲ੍ਹਦੇੇ, ਸਿਰਫ਼ ਟਿਊਸ਼ਨ ਫੀਸ ਲੈੈਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਸਕੂਲ ਸਾਰੀ ਫੀਸ ਟਿਊਸ਼ਨ ਫੀਸ ਦੇੇ ਨਾਮ 'ਤੇ ਲੈਣ ਲਈ ਬਜ਼ਿੱਦ ਹੈ।

ਸਕੂਲ ਦੇ ਬਾਹਰ ਵੀ ਇਹਨਾਂ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਨੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਨੂੰ ਅਣਗੌਲਿਆਂ ਕਰਕੇ ਫੀਸ ਵੀ ਵਧਾਈ ਹੈ। 3 ਜੂਨ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਸਨ ਕਿ ਇਸ ਅਕਾਦਮਿਕ ਸੈਸ਼ਨ ਵਿੱਚ ਸਕੂਲਾਂ ਦੀ ਫੀਸ ਨਹੀਂ ਵਧਾਈ ਜਾਵੇਗੀ। ਪਿਛਲੇ ਸਾਲਾਂ ਦੀ ਵਧੀ ਹੋਈ ਫੀਸ ਵੀ ਵਾਪਸ ਕਰਨ ਦੀ ਮੰਗ ਰੱਖੀ ਗਈ ਹੈ।

ਸਕੂਲ ਉੱਤੇ ਨਿਰਦੇਸ਼ਾਂ ਮੁੁਤਾਬਕ ਬੈਲੇਂਸ ਸ਼ੀਟ ਨਾ ਅਪਲੋਡ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਮੰਗ ਕੀਤੀ ਗਈ ਹੈ ਕਿ ਬੈਲੇਂਸ ਸ਼ੀਟ ਅਪਲੋਡ ਕਰਵਾਈ ਜਾਵੇ ਅਤੇ ਉਸ ਮੁਤਾਬਕ ਫੀਸ ਰੈਗੂਲੇਟ ਕੀਤੀ ਜਾਵੇ।

ਡਾਇਰੈਕਟਰ ਸਕੂਲ ਸਿੱਖਿਆ, ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਪਿਆਂ ਦੀ ਸ਼ਿਕਾਇਤ ਉਹਨਾਂ ਨੂੰ ਮਿਲ ਗਈ ਹੈ ਅਤੇ 15 ਜੂਨ ਨੂੰ ਫੀਸ ਰੈਗੂਲੇਟਰੀ ਬਾਡੀ ਦੀ ਮੀਟਿੰਗ ਵਿੱਚ ਇਸ ਉੱਤੇ ਵਿਚਾਰ ਕੀਤਾ ਜਾਵੇਗਾ। ਸਕੂਲ ਪ੍ਰਸ਼ਾਸਨ ਵੱੱਲੋਂ ਇਸ ਮਾਮਲੇ ਉੱੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ।

Published by:Gurwinder Singh
First published:

Tags: Coronavirus, COVID-19, School, Unlock 1.0