ਵਿੱਤ ਮੰਤਰੀ ਵੱਲੋਂ ਪਸ਼ੂਪਾਲਣ ਖੇਤਰ ਲਈ 15 ਹਜ਼ਾਰ ਕਰੋੜ ਤੇ ਮੱਛੀ ਪਾਲਣ ਲਈ 20 ਕਰੋੜ ਦਾ ਐਲਾਨ

News18 Punjabi | News18 Punjab
Updated: May 15, 2020, 6:31 PM IST
share image
ਵਿੱਤ ਮੰਤਰੀ ਵੱਲੋਂ ਪਸ਼ੂਪਾਲਣ ਖੇਤਰ ਲਈ 15 ਹਜ਼ਾਰ ਕਰੋੜ ਤੇ ਮੱਛੀ ਪਾਲਣ ਲਈ 20 ਕਰੋੜ ਦਾ ਐਲਾਨ
ਵਿੱਤ ਮੰਤਰੀ ਵੱਲੋਂ ਪਸ਼ੂਪਾਲਣ ਖੇਤਰ ਲਈ 15 ਹਜ਼ਾਰ ਕਰੋੜ ਤੇ ਮੱਛੀ ਪਾਲਣ ਲਈ 20 ਕਰੋੜ ਦਾ ਐਲਾਨ

ਸ਼ੁਕਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਵਿੱਤ ਮੰਤਰੀ ਨੇ ਕਿਸਾਨਾਂ, ਖੇਤੀਬਾੜੀ ਸੈਕਟਰ, ਡੇਅਰੀ ਸੈਕਟਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਇਸ ਨਾਲ ਜੁੜੇ ਹੋਰ ਸੈਕਟਰਾਂ ਨੂੰ ਇੱਕ ਤੋਹਫਾ ਦਿੱਤਾ।

  • Share this:
  • Facebook share img
  • Twitter share img
  • Linkedin share img
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਕੇਂਦਰ ਸਰਕਾਰ ਵੱਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਸਾਨਾਂ, ਖੇਤੀਬਾੜੀ ਸੈਕਟਰ, ਡੇਅਰੀ ਸੈਕਟਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਇਸ ਨਾਲ ਜੁੜੇ ਹੋਰ ਸੈਕਟਰਾਂ ਨੂੰ ਇੱਕ ਤੋਹਫਾ ਦਿੱਤਾ। ਪ੍ਰੈਸ ਕਾਨਫਰੰਸ ਵਿੱਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਸ਼ੂ ਪਾਲਣ ਸੈਕਟਰ ਲਈ 15,000 ਕਰੋੜ ਅਤੇ ਮੱਛੀ ਪਾਲਣ ਸੈਕਟਰ ਲਈ 20,000 ਕਰੋੜ ਰੁਪਏ ਦੀ ਘੋਸ਼ਣਾ ਕੀਤੀ ਹੈ।

ਪ੍ਰੈਸ ਕਾਨਫਰੰਸ ਦੀਆਂ ਵੱਡੀ ਗੱਲਾਂ> ਦੇਸ਼ ਦੇ ਛੋਟੇ ਅਤੇ ਦਰਮਿਆਨੇ ਕਿਸਾਨ 85 ਫ਼ੀਸਦੀ ਖੇਤੀ ਦੇ ਮਾਲਕ ਹਨ। ਅਸੀਂ ਖੇਤੀਬਾੜੀ ਸੈਕਟਰ ਲਈ 11 ਕਦਮ ਚੁੱਕਾਂਗੇ।

> ਤਾਲਾਬੰਦੀ ਵਿੱਚ ਘੱਟੋ ਘੱਟ ਸਮਰਥਨ ਮੁੱਲ ਪ੍ਰਦਾਨ ਕਰਨ ਲਈ 74300 ਕਰੋੜ ਰੁਪਏ ਦੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਕੀਤੀ ਗਈ।

> ਪ੍ਰਧਾਨ ਮੰਤਰੀ ਕਿਸਾਨ ਫੰਡ ਤਹਿਤ 18700 ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਗਏ।

> 2 ਮਹੀਨਿਆਂ ਵਿੱਚ, ਕਿਸਾਨਾਂ ਨੂੰ 6400 ਕਰੋੜ ਰੁਪਏ ਦੇ ਫਸਲੀ ਬੀਮੇ ਦੇ ਦਾਅਵੇ ਅਦਾ ਕੀਤੇ ਗਏ।

> 1 ਲੱਖ ਕਰੋੜ ਰੁਪਏ ਦੇ ਐਗਰੀ ਇਨਫਰਾਸਟਰੱਕਚਰ ਫੰਡ ਦੀ ਘੋਸ਼ਣਾ। ਇਹ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰੇਗਾ। ਇਸ ਨਾਲ ਕਿਸਾਨਾਂ ਨੂੰ ਉਤਪਾਦਨ ਤੋਂ ਲੈ ਕੇ ਇਨ੍ਹਾਂ ਕੰਮਾਂ ਵਿਚ ਮਦਦ ਮਿਲੇਗੀ।

> ਇਕ ਕਾਨੂੰਨ ਬਣਾਇਆ ਜਾਵੇਗਾ ਜਿਸ ਦੇ ਤਹਿਤ ਕਿਸਾਨ ਅੰਤਰਰਾਜੀ ਵਪਾਰ ਕਰ ਸਕਣਗੇ। ਤੁਸੀਂ ਆਕਰਸ਼ਕ ਕੀਮਤ 'ਤੇ ਫਸਲ ਵਿਕਰੀ ਦੇ ਵਿਕਲਪ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਈ-ਟ੍ਰੇਡਿੰਗ ਵੀ ਕਰ ਸਕਣਗੇ।

 

ਮੱਛੀ ਪਾਲਣ ਦੇ ਖੇਤਰ ਵਿੱਚ 55 ਲੱਖ ਨੌਕਰੀਆਂ> ਪ੍ਰਧਾਨ ਮੰਤਰੀ ਮੱਤਸ ਸੰਪਦਾ ਯੋਜਨਾ ਤਹਿਤ 20 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ। ਇਸ ਵਿਚੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ 9 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਏਗੀ। ਮੱਛੀ ਪਾਲਣ ਸੈਕਟਰ ਵਿੱਚ ਇਸ ਯੋਜਨਾ ਦੇ ਰਾਹੀਂ 55 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਸ ਦਾ 1 ਲੱਖ ਕਰੋੜ ਰੁਪਏ ਦਾ ਨਿਰਯਾਤ ਟੀਚਾ ਹੈ।

> ਅਗਲੇ ਪੰਜ ਸਾਲਾਂ ਵਿਚ 70 ਲੱਖ ਟਨ ਮੱਛੀ ਪੈਦਾ ਕਰਨ ਦਾ ਟੀਚਾ ਹੈ। ਮਛੇਰੇ ਅਤੇ ਕਿਸ਼ਤੀਆਂ ਦਾ ਬੀਮਾ ਵੀ ਕੀਤਾ ਜਾਵੇਗਾ।

ਪਸ਼ੂਆਂ ਦਾ ਟੀਕਾਕਰਨ

> 53 ਕਰੋੜ ਪਸ਼ੂਆਂ (ਗਾਂ, ਮੱਝ, ਬੱਕਰੀ, ਸੂਰ ਆਦਿ) ਦਾ 100 ਪ੍ਰਤੀਸ਼ਤ ਟੀਕਾਕਰਨ ਦਾ ਟੀਚਾ ਹੈ। ਇਸ ਵਿੱਚ 13,343 ਕਰੋੜ ਰੁਪਏ ਖਰਚ ਕੀਤੇ ਜਾਣਗੇ।

> ਪਸ਼ੂ ਪਾਲਣ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ 15000 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਗਿਆ ਹੈ। ਇਸ ਦਾ ਲਾਭ ਕਿਸਾਨਾਂ ਨੂੰ ਵੀ ਮਿਲੇਗਾ।

> ਲਾਕਡਾਊਨ ਦੌਰਾਨ ਦੁੱਧ ਦੀ ਮੰਗ ਵਿੱਚ 20-25 ਪ੍ਰਤੀਸ਼ਤ ਦੀ ਕਮੀ ਆਈ। ਰੋਜ਼ਾਨਾ 560 ਲੱਖ ਲੀਟਰ ਖਰੀਦੇ ਗਏ। ਨਵੀਂ ਯੋਜਨਾ ਦੇ ਤਹਿਤ, ਡੇਅਰੀ ਸਹਿਕਾਰੀ ਸਮੂਹਾਂ ਨੂੰ ਸਾਲ 2020-2021 ਲਈ ਵਿਆਜ ਵਿੱਚ 2% ਪ੍ਰਤੀ ਸਾਲ ਦੀ ਛੋਟ ਦਿੱਤੀ ਗਈ ਸੀ।

ਮਧੂ ਮੱਖੀ ਪਾਲਣ ਖੇਤਰ ਲਈ 500 ਕਰੋੜ

> ਮਧੂ ਮੱਖੀ ਪਾਲਣ ਖੇਤਰ ਦੇ ਬੁਨਿਆਦੀ ਢਚੇ ਦੇ ਖੇਤਰ ਨੂੰ ਮਜਬੂਤ ਕਰਨ ਲਈ 500 ਕਰੋੜ ਰੁਪਏ ਦੀ ਯੋਜਨਾ ਲਿਆਂਦੀ ਜਾ ਰਹੀ ਹੈ। ਇਸ ਨਾਲ 2 ਲੱਖ ਮਧੂ ਮੱਖੀ ਪਾਲਕਾਂ ਨੂੰ ਲਾਭ ਹੋਵੇਗਾ, ਉਨ੍ਹਾਂ ਦੀ ਆਮਦਨੀ ਵਧੇਗੀ।
First published: May 15, 2020, 5:54 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading