Home /News /coronavirus-latest-news /

Corona Death in Chandigarh: ਚੰਡੀਗੜ੍ਹ 'ਚ ਕੋਰੋਨਾ ਨਾਲ ਪਹਿਲੀ ਮੌਤ

Corona Death in Chandigarh: ਚੰਡੀਗੜ੍ਹ 'ਚ ਕੋਰੋਨਾ ਨਾਲ ਪਹਿਲੀ ਮੌਤ

ਪੰਜਾਬ ਦੇ ਕੋਰੋਨਾ ਮੁਕਤ ਐਲਾਨੇ ਜਿਲ੍ਹਿਆਂ ਵਿਚ ਮੁੜ ਪਰਤਿਆ ਵਾਇਰਸ

ਪੰਜਾਬ ਦੇ ਕੋਰੋਨਾ ਮੁਕਤ ਐਲਾਨੇ ਜਿਲ੍ਹਿਆਂ ਵਿਚ ਮੁੜ ਪਰਤਿਆ ਵਾਇਰਸ

 • Share this:

  ਚੰਡੀਗੜ੍ਹ ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋ ਗਈ ਹੈ।ਚੰਡੀਗੜ੍ਹ ਦੇ ਸੈਕਟਰ 18 ਦੀ ਰਹਿਣ ਵਾਲੀ 82 ਸਾਲਾ ਬਜੁਰਗ ਮਹਿਲਾ ਦੀ ਮੌਤ ਹੋ ਗਈ ਹੈ।ਇਸ ਮਹਿਲਾ ਦੀ 20 ਅਪ੍ਰੈਲ ਨੂੰ ਕੋਰੋਨਾ ਦੀ ਰਿਪੋਰਟ ਪਾਜੀਟਿਵ ਆਈ ਸੀ ਅਤੇ ਦਰਸ਼ਨਾ ਦੇਵੀ ਮਹਿਲਾ ਦਾ ਇਲਾਜ ਪੰਚਕੂਲਾ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ ।ਇਸ ਮਹਿਲਾ ਦੀ ਮੌਤ ਦੀ ਪੁਸ਼ਟੀ ਸੀ ਐਮ ਓ ਡਾਕਟਰ ਜਸਜੀਤ ਕੌਰ ਨੇ ਕੀਤੀ ਹੈ।

  ਚੰਡੀਗੜ੍ਹ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਔਰਤ ਆਪਣੇ ਤਿੰਨ ਪੁੱਤਰਾਂ ਦੇ ਵੱਖ-ਵੱਖ ਤਿੰਨ ਘਰਾਂ 'ਚ ਰਹਿ ਰਹੀ ਸੀ। ਇਨ੍ਹਾਂ 'ਚ ਦੋ ਘਰ ਚੰਡੀਗੜ੍ਹ ਦੇ ਸੈਕਟਰ-18 'ਚ ਅਤੇ ਇੱਕ ਘਰ ਪੰਚਕੂਲਾ ਦੇ ਸੈਕਟਰ-12 'ਚ ਹੈ।

  ਚੰਡੀਗੜ੍ਹ ਵਿਚ ਹੁਣ ਤਕ ਕੁੱਲ 94 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚੋਂ ਇਕ ਮਰੀਜ ਦੀ ਮੌਤ ਹੋ ਗਈ ਹੈ ਅਤੇ 19 ਮਰੀਜ਼ਾਂ ਠੀਕ ਹੋ ਕੇ ਘਰ ਜਾ ਚੁੱਕੇ ਹਨ।

  Published by:Anuradha Shukla
  First published:

  Tags: Chandigarh, China coronavirus, Death