ਕੱਲਾ ਹੀ ਹਵਾਈ ਸਫ਼ਰ ਕਰਕੇ ਘਰ ਪਹੁੰਚਿਆ ਪੰਜ ਸਾਲਾਂ ਦਾ ਵਿਹਾਨ, ਵੇਖਦੇ ਹੀ ਮਾਂ ਦੀਆਂ ਅੱਖਾਂ ਹੋਈਆਂ ਨਮ

 • Share this:
  ਦੇਸ਼ 'ਚ ਚੱਲ ਰਹੇ ਲੌਕ ਡਾਊਨ ਦੌਰਾਨ ਕਈ ਪਰਵਾਰ ਇੱਕ ਦੂਜੇ ਤੋਂ ਦੂਰ ਰਹਿਣ ਨੂੰ ਵੀ ਮਜਬੂਰ ਹੋ ਗਏ ਸਨ। ਦੋ ਮਹੀਨੇ ਬਾਅਦ ਦੇਸ਼ 'ਚ ਘਰੇਲੂ ਉਡਾਣਾਂ ਸ਼ੁਰੂ ਹੋਣ ਨਾਲ ਕਈ ਲੋਕ ਹੁਣ ਸੁਖ ਦਾ ਸਾਹ ਲੈ ਸਕਣਗੇ। ਅੱਜ ਦਿੱਲੀ ਏਅਰਪੋਰਟ ਤੋਂ ਇੱਕ ਪੰਜ ਸਾਲ ਦੇ ਬਚਚੇ ਨੇ ਵੀ ਆਪਣੇ ਪਰਵਾਰ ਤੱਕ ਪਹੁੰਚਣ ਲਈ ਬੰਗਲੁਰੂ ਤੱਕ ਦਾ ਸਫ਼ਰ ਕੀਤਾ। ਖ਼ਾਸ ਗੱਲ ਇਹ ਸੀ ਕਿ ਉਹ ਕੱਲਾ ਹੀ ਸਫ਼ਰ ਕਰ ਰਿਹਾ ਸੀ।

  ਵਿਹਾਨ ਸ਼ਰਮਾ ਨੂੰ ਉਸ ਦੇ ਮਾਪੇ ਤਿੰਨ ਮਹੀਨੇ ਪਹਿਲਾਂ ਉਸ ਦੇ ਦਾਦਾ ਦਾਦੀ ਕੋਲ ਛੱਡ ਕੇ ਵਾਪਸ ਚਲੇ ਗਏ ਸਨ ਜਿਸ ਤੋਂ ਬਾਅਦ ਦੇਸ਼ ਵਿੱਚ ਲੌਕ ਡਾਊਨ ਸ਼ੁਰੂ ਹੋ ਗਿਆ।

  ਵਿਹਾਨ ਦੀ ਮਾਂ ਮੰਜਰੀ ਸ਼ਰਮਾ ਨੇ ਦੱਸਿਆ ਕਿ ਵਿਹਾਨ ਆਪਣੇ ਦਾਦਾ ਦਾਦੀ ਕੋਲ ਹੀ ਸੀ। ਸੋਮਵਾਰ ਨੂੰ ਹਵਾਈ ਯਾਤਰਾ ਸ਼ੁਰੂ ਹੁੰਦਿਆਂ ਹੀ ਉਸ ਦੀ ਟਿਕਟ ਬੁੱਕ ਕਰਵਾਈ ਗਈ। ਵਿਹਾਨ ਨੂੰ ਲੈਣ ਉਸ ਦੀ ਮਾਂ ਏਅਰਪੋਰਟ ਪਹੁੰਚੀ। ਵਿਹਾਨ ਨੂੰ ਫਲਾਈਟ ਸਟਾਫ਼ ਨੇ ਉਨ੍ਹਾਂ ਤੱਕ ਪਹੁੰਚਾਇਆ। ਵਿਹਾਨ ਨੂੰ ਦੇਖਦੇ ਹੀ ਮੰਜਰੀ ਦੀਆਂ ਅੱਖਾਂ ਭਰ ਆਈਆਂ। ਪਰ ਸਾਵਧਾਨੀ ਨਾਲ ਉਨ੍ਹਾਂ ਨੇ ਵਿਹਾਨ ਨੂੰ ਗੱਲ ਨਹੀਂ ਲਾਇਆ।
  Published by:Anuradha Shukla
  First published: