ਰੂਪਨਗਰ: ਮੁੱਖ ਮੰਤਰੀ ਦੀ ਅਪੀਲ ਪਿੱਛੋਂ ਪੰਚਾਇਤ ਤੇ ਪਿੰਡ ਵਾਸੀਆਂ ਨੇ ਲਾਇਆ ਠੀਕਰੀ ਪਹਿਰਾ

News18 Punjabi | News18 Punjab
Updated: May 17, 2021, 1:45 PM IST
share image
ਰੂਪਨਗਰ: ਮੁੱਖ ਮੰਤਰੀ ਦੀ ਅਪੀਲ ਪਿੱਛੋਂ ਪੰਚਾਇਤ ਤੇ ਪਿੰਡ ਵਾਸੀਆਂ ਨੇ ਲਾਇਆ ਠੀਕਰੀ ਪਹਿਰਾ
ਰੂਪਨਗਰ: ਮੁੱਖ ਮੰਤਰੀ ਦੀ ਅਪੀਲ ਪਿੱਛੋਂ ਪੰਚਾਇਤ ਤੇ ਪਿੰਡ ਵਾਸੀਆਂ ਨੇ ਲਾਇਆ ਠੀਕਰੀ ਪਹਿਰਾ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ: ਕੋਰੋਨਾ ਦੀ ਦੂਜੀ ਲਹਿਰ ਸ਼ਹਿਰਾਂ ਦੇ ਨਾਲ-ਨਲ ਪਿੰਡਾਂ ਵੱਲ ਵੀ ਪੈਰ ਪਸਾਰਦੀ ਜਾ ਰਿਹਾ ਹੈ। ਸ਼ਹਿਰਾਂ ਵਾਂਗ ਲਗਾਤਾਰ ਪਿੰਡਾਂ ਵਿੱਚ ਵੀ ਕਰੋਨਾ ਦੇ ਕੇਸ ਵਧਦੇ ਜਾ ਰਹੇ ਹਨ। ਸਰਕਾਰ ਵੱਲੋਂ ਲਗਾਤਾਰ ਪਿੰਡਾਂ ਵਾਲਿਆਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਹੁਣ ਸਰਕਾਰ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਅਤੇ ਹੋਰ ਪਹਿਰਾਦਾਰੀ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਜਿਸ ਦਾ ਅਸਰ ਪਿੰਡਾਂ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ।

ਰੂਪਨਗਰ ਜ਼ਿਲ੍ਹੇ ਦੇ ਪਿੰਡ ਆਲਮਪੁਰ ਵਿਖੇ ਸਰਪੰਚ ਮਨਮੋਹਨ ਸਿੰਘ ਅਤੇ ਬਾਕੀ ਪੰਚਾਇਤ ਦੇ ਉਪਰਾਲੇ ਦੇ ਨਾਲ ਪਿੰਡ ਵਿੱਚ ਕਰੋਨਾ ਕਾਲ ਦੇ ਮੱਦੇਨਜ਼ਰ ਪਹਿਰਾ ਲਗਾਇਆ ਜਾ ਰਿਹਾ ਹੈ। ਪਿੰਡ ਵਿੱਚ ਆਉਣ ਜਾਣ ਵਾਲਿਆਂ ਦੀ ਚੈਕਿੰਗ ਅਤੇ ਪੁੱਛ-ਗਿੱਛ ਵੀ ਕੀਤੀ ਜਾ ਰਹੀ ਹੈ।
ਸਰਪੰਚ ਮਨਮੋਹਨ ਸਿੰਘ , ਨੰਬੜਦਾਰ ਨਰਿੰਦਰ ਸਿੰਘ ਅਤੇ ਪਿੰਡ ਵਾਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਧਾ ਦਰਜਨ ਨੌਜਵਾਨ ਇਸ ਕੰਮ ਵਿਚ ਲੱਗੇ ਹੋਏ ਹਨ ਅਤੇ ਜਦੋਂ ਵੀ ਕੋਈ ਬਾਹਰਲਾ ਵਿਅਕਤੀ ਪਿੰਡ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੀ ਪੁਛਗਿਛ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਸੰਭਾਵਿਤ ਰੋਗਾਂ ਦੇ ਮਰੀਜ਼ ਦਾ ਪਿੰਡ ਵਿੱਚ ਦਾਖ਼ਲਾ ਨਾ ਹੋ ਸਕੇ ਅਤੇ ਪਿੰਡ ਦੇ ਲੋਕ ਕਰੋਨਾ ਤੋਂ ਬਚੇ ਰਹਿ ਸਕਣ।

ਉਨ੍ਹਾਂ ਦੱਸਿਆ ਕਿ ਪਿੰਡ ਵਿਚ ਤਿੰਨ ਕਰੋਨਾ ਦੇ ਕੇਸ ਮਰੀਜ਼ ਆਏ ਸਨ ਜੋ ਹੁਣ ਠੀਕ ਵੀ ਹੋ ਗਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਜੇਕਰ ਕਿਸੇ ਨੂੰ ਮਿਲਣਾ ਹੋਵੇ ਤਾਂ ਉਸ ਪਿੰਡ ਨਿਵਾਸੀ ਨੂੰ ਪਿੰਡ ਤੋਂ ਬਾਹਰ ਬੁਲਾ ਕੇ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਂਦੀ ਹੈ।
Published by: Gurwinder Singh
First published: May 16, 2021, 11:47 AM IST
ਹੋਰ ਪੜ੍ਹੋ
ਅਗਲੀ ਖ਼ਬਰ