ਰਾਜਧਾਨੀ ਵਿੱਚ ਲਗਾਤਾਰ ਆਕਸੀਜਨ ਦੀ ਕਮੀ ਅਤੇ ਕੋਵਿਡ ਮਰੀਜ਼ਾਂ ਲਈ ਬੈੱਡ ਦੀ ਕਮੀ ਤੋਂ ਬਾਅਦ ਹੁਣ ਦਿੱਲੀ ਸਿੱਖ ਗੁਰੂਦੁਆਰਾ ਪ੍ਰੰਬਧਨ ਕਮੇਟੀ ਨੇ ਮਦਦ ਵੱਲ ਹੱਥ ਵਧਾਇਆ ਹੈ।ਦਿੱਲੀ ਵਿੱਚ ਲਾਕਡਾਊਨ ਦੌਰਾਨ ਜ਼ਰੂਰਤਮੰਦਾਂ ਤੱਕ ਭੋਜਨ ਭੇਜਣ ਦੀ ਵਿਵਸਥਾ ਪਹਿਲਾਂ ਤੋਂ ਹੀ ਕਰ ਰਹੀ ਕਮੇਟੀ ਹੁਣ ਕੋਵਿਡ ਮਰੀਜ਼ਾਂ ਨੂੰ ਬੈੱਡ ਅਤੇ ਆਕਸੀਜਨ ਵੀ ਭੇਜ ਰਹੀ ਹੈ
ਦਿੱਲੀ ਵਿੱਚ ਕੋਵਿਡ ਦੇ ਹਾਲਤਾਂ ਨੂੰ ਦੇਖਦੇ ਹੋਏ ਸਿੱਖ ਕਮੇਟੀ ਨੇ ਚਾਰ ਮੁੱਖ ਸੇਵਾਵਾਂ ਸ਼ੁਰੂ ਕੀਤੀਆਂ ਹੈ। ਪਹਿਲੀ ਕੋਵਿਡ ਪ੍ਰਭਾਵਿਤ ਲੋਕਾਂ ਦੇ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ।ਦਿੱਲੀ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਮੁੱਖ ਮਨਜਿੰਦਰ ਸਿੰਘ ਸਿਰਸਾ ਨੇ ਨਿਊਜ਼ 18 ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਦੱਸਿਆ ਦਿੱਲੀ ਵਿੱਚ ਕਰੀਬ 20-25 ਹਜ਼ਾਰ ਲੋਕਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ 'ਚੋਂ ਚਾਰ ਹਜ਼ਾਰ ਸਿਰਫ ਕੋਵਿਡ ਮਰੀਜ ਹੈ ਜਿਨ੍ਹਾਂ ਲਈ ਪੈਕਡ ਫੂਡ ਭੇਜਿਆ ਜਾ ਰਿਹਾ। ਦੂਜੀ ਸੇਵਾ ਗੁਰੂ ਅਰਜਨ ਦੇਵ ਜੀ ਸਰਾਏ ਵਿੱਚ 20 ਕਮਰੇ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਬੈੱਡ ਅਤੇ ਆਕਸੀਜਨ ਦੀ ਸਹੂਲਤ ਹੈ। ਤੀਜੀ ਸੇਵਾ ਗੁਰੂਦੁਆਰਾ ਬਾਲਾ ਸਾਹਿਬ ਵਿੱਚ ਬਣੇ ਕਿਡਨੀ ਡਾਈਲਸਿਸ ਹਸਪਤਾਲ ਵਿੱਚ 20 ਬੈੱਡ ਸਿਰਫ ਕੋਵਿਡ ਮਰੀਜਾਂ ਲਈ ਤਿਆਰ ਕੀਤੇ ਗਏ ਹਨ।
ਚੌਥੀ ਸੇਵਾ ਗੁਰੂਦੁਆਰਾ ਕਮੇਟੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਗੁਰੂਦੁਆਰਾ ਦੇ ਲੰਗਰ ਹਾਲ ਵਿੱਚ ਕੋਵਿਡ ਸੁਵਿਧਾਵਾਂ ਲਗਾ ਕੇ ਇਨ੍ਹਾਂ ਨੂੰ ਕੋਵਿਡ ਮਰੀਜਾਂ ਲਈ ਤਿਆਰ ਕਰ ਸਕਦੇ ਹਨ। ਇਸ ਲਈ ਗੁਰੂਦੁਆਰਾ ਕਮੇਟੀ ਦੀ ਵੱਲੋਂ ਪੰਜ ਨੰਬਰ ਜਾਰੀ ਕੀਤੇ ਗਏ।ਜਿਨ੍ਹਾਂ 'ਤੇ ਫੋਨ ਕਰਕੇ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ।
ਸ ਬਲਵੀਰ ਸਿੰਘ 9811914050
ਸੁਖਵਿੰਦਰ ਸਿੰਘ 9810183038
ਕਸ਼ਮੀਰ ਸਿੰਘ 9953086923
ਅਮਰਦੀਪ ਸਿੰਘ 9312621855
ਦਿਲਬਾਗ ਸਿੰਘ 8437491803
ਕੋਵਿਡ ਮਰੀਜ ਘਰ ਵਿੱਚ ਮੰਗਾ ਸਕਦੇ ਹੈ ਆਕਸੀਜਨ
ਸਿਰਸਾ ਨੇ ਦੱਸਿਆ ਕੀ ਉਨ੍ਹਾਂ ਕੋਲ ਹੁਣ 50 ਆਕਸੀਜਨ ਸਿਲੰਡਰ ਹੈ, ਜਿਨ੍ਹਾਂ ਨੂੰ ਉਹ ਮੰਗ 'ਤੇ ਘਰਾਂ ਵਿੱਚ ਭਰਾਕੇ ਭੇਜਦੇ ਰਹੇ ਹਨ। ਹਾਂਲਾਕਿ ਸਿੱਖ ਭਾਈਚਾਰਾ ਹੁਣ ਹੋਰ ਸਿੰਲਡਰ ਖਰੀਦਣ ਦੀ ਪ੍ਰਕਿਿਰਆ ਵਿੱਚ ਲੱਗਿਆ ਹੈ ਤਾਂਕਿ ਹੋਰ ਲੋਕਾਂ ਲਾਭ ਪਹੁੰਚਾਇਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।