Women Entrepreneurs: ਲੌਕਡਾਉਨ ਤੋਂ ਬਾਅਦ ਸ਼ੁਰੂ ਕਰੀਏ ਆਪਣਾ ਬਿਜ਼ਨਸ, ਮਿਲੇਗੀ 10 ਲੱਖ ਰੁਪਏ ਤੱਕ ਦੀ ਮਦਦ

News18 Punjabi | News18 Punjab
Updated: May 12, 2020, 4:23 PM IST
share image
Women Entrepreneurs: ਲੌਕਡਾਉਨ ਤੋਂ ਬਾਅਦ ਸ਼ੁਰੂ ਕਰੀਏ ਆਪਣਾ ਬਿਜ਼ਨਸ, ਮਿਲੇਗੀ 10 ਲੱਖ ਰੁਪਏ ਤੱਕ ਦੀ ਮਦਦ
ਮਹਿਲਾ ਉਧਮ ਨਿਧੀ ਤਹਿਤ ਮਹਿਲਾਵਾਂ ਆਟੋ ਰਿਪੈਰਿੰਗ ਅਤੇ ਸਰਵਸ ਸੈਂਟਰ, ਬਿਊਟੀ ਪਾਰਲਰ, ਕੇਬਲ ਟੀ ਵੀ ਨੈੱਟਵਰਕ, ਕੰਟੀਨ ਜਾਂ ਰੈਸਟੋਰੈਂਟ, ਕੰਪਿਊਟਰ ਨਾਲ ਸੰਬੰਧਿਤ ਕੰਮ , ਸਾਈਬਰ ਕੈਫ਼ੇ, ਫੌਨਬੂਥ, ਮੋਬਾਈਲ ਰਿਪੈਰਿੰਗ, ਫ਼ੋਟੋ ਕਾਪੀ, ਟੀਵੀ ਰਿਪੈਰਿੰਗ, ਰੋਡ ਟਰਾਂਸਪੋਰਟ ਆਪਰੇਟਰ, ਸੈਲੂਨ, ਖੇਤੀਬਾੜੀ, ਦਰਜ਼ੀ, ਟਾਈਪਿੰਗ ਮਸ਼ੀਨ ਆਦਿ ਕੰਮ ਸ਼ੁਰੂ ਕਰ ਸਕਦੇ ਹਨ।

  • Share this:
  • Facebook share img
  • Twitter share img
  • Linkedin share img
ਮਹਿਲਾਵਾਂ ਕੋਲ ਮੌਕਾ ਹੈ ਕਿ ਲੌਕਡਾਉਨ ਤੋਂ ਬਾਅਦ ਉਹ ਆਪਣੇ ਆਪ ਦਾ ਕੰਮ-ਕਾਜ ਕਰ ਕਮਾਈ ਕਰਨ। ਇਸ ਲਈ ਉਨ੍ਹਾਂ ਕੋਲ ਕਈ ਤਰਾਂ ਦੀਆਂ ਯੋਜਨਾਵਾਂ ਦਾ ਮੁਨਾਫ਼ਾ ਮਿਲ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਮਹਿਲਾ ਉਧਮ ਨਿਧੀ ਹੈ, ਜਿਸ ਦੇ ਤਹਿਤ ਉਨ੍ਹਾਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਮਿਲ ਸਕਦੀ ਹੈ।

ਲਘੂ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (SIDBI) ਤਹਿਤ ਮਹਿਲਾ ਉੱਦਮੀਆਂ (Women Entrepreneurs) ਲਈ ਮਹਿਲਾ ਉਧਮ ਨਿਧੀ ਸਕੀਮ (Mahila Udyam Nidhi Scheme) ਚਲਾਈ ਜਾਂਦੀ ਹੈ। ਇਸ ਸਕੀਮ ਤਹਿਤ ਮਹਿਲਾਵਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਿਫ਼ਾਇਤੀ ਦਰ ਉੱਤੇ ਵਿੱਤੀ ਮਦਦ ਦੀ ਜਾਂਦੀ ਹੈ। ਮਹਿਲਾ ਉਧਮ ਨਿਧੀ ਤਹਿਤ ਮਿਲਣ ਵਾਲੀ ਫੰਡਿਗ ਤਹਿਤ ਮੈਨੀਉਫੈਕਚਰਿੰਗ ਅਤੇ ਉਤਪਾਦਨ ਵਰਗੀ ਐਕਟਿਵਿਟੀਜ਼ ਸ਼ੁਰੂ ਕੀਤੀ ਜਾ ਸਕਦੀਆਂ ਹਨ।
ਇਸ ਸਕੀਮ ਤਹਿਤ ਮਹਿਲਾਵਾਂ ਨੂੰ 10 ਲੱਖ ਰੁਪਏ ਦਾ ਲੋਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਛੋਟੇ ਪੱਧਰ ਉੱਤੇ ਖ਼ੁਦ ਕਾਰੋਬਾਰ ਸ਼ੁਰੂ ਕਰ ਸਕਣ। ਇਸ ਸਕੀਮ ਦੇ ਤਹਿਤ ਵਿਆਜ ਦ ਹਰ ਬੈਕ ਤਹਿ ਕਰਦੇ ਹਨ। ਇਸ ਸਕੀਮ ਤਹਿਤ 10 ਸਾਲਾ ਵਿਚ ਵਾਪਸ ਕਰਨਾ ਹੁੰਦਾ ਹੈ।
ਕੀ ਹੈ ਯੋਗਤਾ?
ਇਸ ਸਕੀਮ ਦਾ ਮੁਨਾਫ਼ਾ ਉਨ੍ਹਾਂ ਔਰਤਾਂ ਨੂੰ ਮਿਲ ਸਕਦਾ ਹੈ ਜਿਨ੍ਹਾਂ ਨੇ ਨਵੀਂ MSME ਦੀ ਸ਼ੁਰੂਆਤ ਕੀਤੀ ਹੈ ਜਾਂ ਕੋਈ ਪਹਿਲਾਂ ਤੋਂ ਮੌਜੂਦ ਐਮ ਐਸ ਐਮ ਈ ਨੂੰ ਚਲਾਉਂਦੀ ਹੈ। ਉਨ੍ਹਾਂ ਨੂੰ ਕਿਸੇ ਵੀ ਤਰਾਂ ਦੇ ਛੋਟੇ ਪੱਧਰ ਦੇ ਕੰਮਕਾਜ ਲਈ ਇਸ ਸਕੀਮ ਦਾ ਮੁਨਾਫ਼ਾ ਮਿਲ ਸਕਦਾ ਹੈ। ਇਸ ਇਕਾਈ ਵਿੱਚ ਮਹਿਲਾ ਦੀ ਹਿੱਸੇਦਾਰੀ 51 ਫ਼ੀਸਦੀ ਤੋ ਘੱਟ ਨਹੀਂ ਹੋਣੀ ਚਾਹੀਦੀ ਹੈ।
ਉਨ੍ਹਾਂ ਦਾ ਕੰਮਕਾਜ MSME ਸਰਵਿਸ, ਟਰੇਡਿੰਗ ਜਾਂ ਮੈਨਿਉਫੈਕਚਰਿੰਗ ਸੈਕਟਰਸ ਦਾ ਹੋਵੇ ਸਕਦਾ ਹੈ ।
ਕਾਰੋਬਾਰ ਵਿਚ ਘੱਟ ਤੋਂ ਘੱਟ 5 ਲੱਖ ਰੁਪਏ ਦਾ ਨਿਵੇਸ਼ ਹੋਣਾ ਚਾਹੀਦਾ ਹੈ।

ਕਿਵੇਂ ਹੋਣਾ ਚਾਹੀਦਾ ਪ੍ਰੋਜੇਕਟ ਪ੍ਰੋਫਾਈਲ?
ਪ੍ਰੋਜੇਕਟ ਦੀ ਕੀਮਤ 10 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਲੋਨ ਲਿਮਟਿਡ ਪ੍ਰੋਜੇਕਟ ਦੀ ਲਾਗਤ ਦਾ 25 ਫ਼ੀਸਦੀ ਹੀ ਹੋਣਾ ਚਾਹੀਦਾ ਹੈ। ਇਹ 2.5 ਲੱਖ ਰੁਪਏ ਪ੍ਰਤੀ ਪ੍ਰੋਜੇਕਟ ਹੋਵੇਗਾ। ਲੋਨ ਵਾਪਸ ਕਰਨ ਦੀ ਮਿਆਦ ਵੱਧ ਤੋਂ ਵੱਧ 10 ਸਾਲਾਂ ਦੀ ਹੋਵੇਗੀ।
ਬੈਂਕ 1 ਫ਼ੀਸਦੀ ਸਲਾਨਾ ਦੀ ਦਰ ਨਾਲ ਸਰਵਸ ਚਾਰਜ ਲੈਂਦਾ ਹੈ ।

ਕਾਰੋਬਾਰ ਕਰ ਸਕਦੇ ਹੋ ਸ਼ੁਰੂ
ਮਹਿਲਾ ਉਧਮ ਨਿਧੀ ਤਹਿਤ ਮਹਿਲਾਵਾਂ ਆਟੋ ਰਿਪੈਰਿੰਗ ਅਤੇ ਸਰਵਸ ਸੈਂਟਰ, ਬਿਊਟੀ ਪਾਰਲਰ, ਕੇਬਲ ਟੀ ਵੀ ਨੈੱਟਵਰਕ, ਕੰਟੀਨ ਜਾਂ ਰੈਸਟੋਰੈਂਟ, ਕੰਪਿਊਟਰ ਨਾਲ ਸੰਬੰਧਿਤ ਕੰਮ , ਸਾਈਬਰ ਕੈਫ਼ੇ, ਫੌਨਬੂਥ, ਮੋਬਾਈਲ ਰਿਪੈਰਿੰਗ, ਫ਼ੋਟੋ ਕਾਪੀ, ਟੀਵੀ ਰਿਪੈਰਿੰਗ, ਰੋਡ ਟਰਾਂਸਪੋਰਟ ਆਪਰੇਟਰ, ਸੈਲੂਨ, ਖੇਤੀਬਾੜੀ, ਦਰਜ਼ੀ, ਟਾਈਪਿੰਗ ਮਸ਼ੀਨ ਆਦਿ ਕੰਮ ਸ਼ੁਰੂ ਕਰ ਸਕਦੇ ਹਨ।

ਲੋਨ ਲਈ ਨਹੀਂ ਹੋਵੇਗੀ ਸਿਕਿਉਰਿਟੀ
ਇਸ ਸਕੀਮ ਨੂੰ ਸਭ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ ਸ਼ੁਰੂ ਕੀਤਾ ਸੀ। ਹਾਲਾਂਕਿ, ਹੁਣ ਕਈ ਬੈਂਕ ਇਸ ਸਕੀਮ ਦੇ ਤਹਿਤ ਕਿਫ਼ਾਇਤੀ ਦਰ ਉੱਤੇ ਮਹਿਲਾ ਉੱਦਮੀਆਂ ਨੂੰ ਲੋਨ ਉਪਲਬਧ ਕਰਵਾ ਉਦੇ ਹਨ।ਇਸ ਲੋਨ ਲਈ ਸਿਕਾਉਰਟੀ ਦੀ ਲੋੜ ਨਹੀ ਹੁੰਦੀ ਹੈ।

ਇਹਨਾਂ ਯੋਜਨਾਵਾਂ ਤਹਿਤ ਵੀ ਮਿਲ ਸਕਦਾ ਹੈ ਮਹਿਲਾ ਉੱਦਮੀਆਂ ਨੂੰ ਸਹਿਯੋਗ
ਮਹਿਲਾ ਉਦਯੋਗ ਨਿਧੀ ਯੋਜਨਾ ਦੇ ਤਰਾਂ ਮਹਿਲਾ ਉਦਯੋਗ ਦੇ ਵਿਕਾਸ ਅਤੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਹੋਰ ਕਈ ਯੋਜਨਾਵਾਂ ਹਨ।ਜਿਸ ਵਿਚ TREAD ਯੋਜਨਾ, ਮੁਦਰਾ ਲੋਂ ਯੋਜਨਾ, ਕੇਂਦਰ ਕਲਿਆਣ ਯੋਜਨਾ, ਉਦਯੋਗ ਸ਼ਕਤੀ ਯੋਜਨਾ, ਦੇਣਾ ਸ਼ਕਤੀ ਯੋਜਨਾ ਆਦਿ ਯੋਜਨਾਵਾਂ ਹਨ।
First published: May 12, 2020, 4:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading