Home /News /coronavirus-latest-news /

Eternal Friends: ਮੁਸਲਮਾਨ ਨੇ ਆਪਣੇ ਹਿੰਦੂ ਦੋਸਤ ਦਾ ਸਸਕਾਰ ਕਰਨ ਲਈ ਕੀਤਾ 400 ਕਿੱਲੋ ਮੀਟਰ ਦਾ ਸਫ਼ਰ

Eternal Friends: ਮੁਸਲਮਾਨ ਨੇ ਆਪਣੇ ਹਿੰਦੂ ਦੋਸਤ ਦਾ ਸਸਕਾਰ ਕਰਨ ਲਈ ਕੀਤਾ 400 ਕਿੱਲੋ ਮੀਟਰ ਦਾ ਸਫ਼ਰ

 • Share this:


  ਯੂਪੀ : ਜਿੱਥੇ ਇੱਕ ਪਾਸੇ ਮੁਸਲਿਮ ਨੌਜਵਾਨਾਂ ਦੇ ਇੱਕ ਸਮੂਹ ਨੇ ਲਖਨਊ 'ਚ ਹਿੰਦੂ ਕੋਵਿਡ ਪੀੜਤਾਂ ਦਾ ਸਸਕਾਰ ਕੀਤਾ ਹੈ। ਉੱਥੇ ਹੀ ਦੋਸਤੀ ਦੀ ਇੱਕ ਅਜਿਹੀ ਮਿਸਾਲ ਦੇਖਣ ਨੂੰ ਮਿਲੀ ਜੋ ਕੋਰੋਨਾ ਦੇ ਇਸ ਦੌਰ ਚ ਇਨਸਾਨੀਅਤ ਨੂੰ ਜ਼ਿੰਦਾ ਰੱਖੇ ਹੋਏ ਹੈ। ਇੱਥੇ ਇੱਕ ਮੁਸਲਮਾਨ ਵਿਅਕਤੀ ਨੇ ਆਪਣੇ ਹਿੰਦੂ ਦੋਸਤ ਜਿਸ ਦੀ ਮੌਤ ਕੋਵਿਡ ਕਾਰਨ ਹੋ ਗਈ ਸੀ, ਦੇ ਅੰਤਿਮ ਸੰਸਕਾਰ ਲਈ 400 ਕਿੱਲੋ ਮੀਟਰ ਦੀ ਯਾਤਰਾ ਕੀਤੀ।

  ਪ੍ਰਯਾਗਰਾਜ ਵਿੱਚ ਇੱਕ ਮੁਸਲਮਾਨ ਵਿਅਕਤੀ ਨੇ ਆਪਣੇ ਹਿੰਦੂ ਮਿੱਤਰ ਦੇ ਅੰਤਿਮ ਸੰਸਕਾਰ ਲਈ 400 ਕਿੱਲੋ ਮੀਟਰ ਦੀ ਯਾਤਰਾ ਪ੍ਰਯਾਗਰਾਜ ਲਈ ਕੀਤੀ ਜਦੋਂ ਕੋਰੋਨਾ ਵਾਇਰਸ ਕਾਰਨ ਉਸ ਦੇ ਰਿਸ਼ਤੇਦਾਰ ਨਹੀਂ ਪਹੁੰਚ ਸਕੇ। ਇਲਾਹਾਬਾਦ ਹਾਈ ਕੋਰਟ ਦਾ ਜੁਆਇੰਟ ਰਜਿਸਟਰਾਰ ਹੇਮ ਸਿੰਘ ਇਕੱਲਾ ਰਹਿੰਦਾ ਸੀ। ਉਸ ਨੇ ਇੱਕ ਹਫ਼ਤਾ ਪਹਿਲਾਂ ਕੋਵਿਡ ਟੈਸਟ ਕਰਵਾਇਆ ਸੀ ਜੋ ਕਿ ਪਾਜ਼ੇਟਿਵ ਆਇਆ ਸੀ। ਉਸ ਨੇ ਆਪਣੇ ਦੋਸਤ ਸ਼ੀਰਾਜ਼ ਨੂੰ ਬੁਲਾਇਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਨ ਲਈ ਕਿਹਾ। ਕੋਵਿਡ ਨਾਲ ਜੰਗ ਲੜਦੇ ਹੋਏ ਹੇਮ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ।

  ਉਸ ਦੀ ਮੌਤ ਤੋਂ ਬਾਅਦ ਉਸ ਦਾ ਕੋਈ ਵੀ ਰਿਸ਼ਤੇਦਾਰ ਕੋਰੋਨਾ ਦੇ ਡਰ ਕਾਰਨ ਉਸ ਦਾ ਅੰਤਿਮ ਸੰਸਕਾਰ ਨਹੀਂ ਕਰ ਰਿਹਾ ਸੀ। ਫਿਰ ਉਸ ਦੇ ਦੋਸਤ ਸ਼ੀਰਾਜ਼ ਨੇ ਉਸ ਦਾ ਸਸਕਾਰ ਕਰਨ ਲਈ 400 ਕਿੱਲੋ ਮੀਟਰ ਦੀ ਯਾਤਰਾ ਕੀਤੀ। ਅਜਿਹੀਆਂ ਇਨਸਾਨੀਅਤ ਨੂੰ ਜਗਾਉਂਦੀਆਂ ਕਈ ਘਟਨਾਵਾਂ ਦੇਸ਼ ਵਿੱਚ ਹੋ ਰਹੀਆਂ ਹਨ। ਕੋਵਿਡ ਸੰਕਟ ਨਾਲ ਨਜਿੱਠਣ ਲਈ ਡਾਕਟਰੀ ਵਿਭਾਗ ਸਪਲਾਈ ਦੀ ਘਾਟ ਕਾਰਨ ਪ੍ਰੇਸ਼ਾਨ ਹੈ, ਪਰ ਇਸ ਦੁਖੀ ਸਮੇਂ ਦੌਰਾਨ ਕੁੱਝ ਮੁਸਲਮਾਨ ਨੌਜਵਾਨਾਂ ਦੇ ਸਮੂਹ ਨੇ ਇੰਟਰਨੈੱਟ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਨ੍ਹਾਂ ਲੋਕਾਂ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਲੋਕਾਂ ਨੇ ਰਮਜ਼ਾਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹਿੰਦੂ ਕੋਵਿਡ ਪੀੜਤਾਂ ਦੇ ਅੰਤਿਮ ਸੰਸਕਾਰ ਕੀਤੇ। ਪੀਪੀਈ ਕਿੱਟਾਂ ਪਹਿਨ ਕੇ, ਇਨ੍ਹਾਂ ਨੌਜਵਾਨਾਂ ਨੇ ਕੋਵਿਡ ਨਾਲ ਆਪਣੀ ਲੜਾਈ ਹਾਰਨ ਵਾਲਿਆਂ ਦਾ ਸਸਕਾਰ ਕੀਤਾ ਹੈ। ਕੋਰੋਨਾ ਕਾਰਨ ਪੂਰੀ ਦੁਨੀਆ ਜੂਝ ਰਹੀ ਹੈ ਤੇ ਉੱਥੇ ਹੀ ਇਹ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਧਰਮ ਨਾਲੋਂ ਮਨੁੱਖਤਾ ਨੂੰ ਪਹਿਲ ਦਿੰਦੇ ਹਨ ਤੇ ਮਦਦ ਲਈ ਅੱਗੇ ਆ ਰਹੇ ਹਨ।

  Published by:Anuradha Shukla
  First published:

  Tags: Furever Friends, Hindu, Muslim