Earn@Home: ਲੌਕਡਾਉਨ ਵਿੱਚ ਨੌਕਰੀ ਜਾਣ ਦੀ ਟੈਨਸ਼ਨ ਜਾਓ ਭੁੱਲ! ਘਰ 'ਚ ਰਹਿ ਕੇ ਸ਼ੁਰੂ ਕਰੋ ਦੁੱਧ ਦਾ ਕੰਮ

News18 Punjabi | News18 Punjab
Updated: May 12, 2020, 4:02 PM IST
share image
Earn@Home: ਲੌਕਡਾਉਨ ਵਿੱਚ ਨੌਕਰੀ ਜਾਣ ਦੀ ਟੈਨਸ਼ਨ ਜਾਓ ਭੁੱਲ! ਘਰ 'ਚ ਰਹਿ ਕੇ ਸ਼ੁਰੂ ਕਰੋ ਦੁੱਧ ਦਾ ਕੰਮ
ਲੌਕਡਾਉਨ ਵਿੱਚ ਨੌਕਰੀ ਜਾਣ ਦੀ ਟੈਨਸ਼ਨ ਜਾਓ ਭੁੱਲ! ਘਰ 'ਚ ਰਹਿ ਕੇ ਸ਼ੁਰੂ ਕਰੋ ਦੁੱਧ ਦਾ ਕੰਮ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੌਰਾਨ ਸ਼ਹਿਰਾਂ ਤੋਂ ਪਿੰਡ ਪਹੁੰਚੇ ਲੋਕ ਹੁਣ ਵਾਪਸ ਸ਼ਹਿਰ ਨਹੀਂ ਜਾਣਾ ਚਾਹੁੰਦੇ। ਅਜਿਹੇ ਵਿਚ ਉਨ੍ਹਾਂ ਦੇ ਲਈ ਪਸ਼ੂ ਪਾਲਨ ਅਤੇ ਡੇਅਰੀ ਦਾ ਬਿਜ਼ਨਸ ਕਰਨਾ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ ਕਿਉਂਕਿ ਇਸ ਦੇ ਲਈ ਸਰਕਾਰ ਵੀ ਮਦਦ ਕਰਦੀ ਹੈ।
ਮਿਲਕ ਫਾਉਂਡੇਸ਼ਨ ਦੇ ਐਮ ਡੀ ਸੁਧੀਰ ਕੁਮਾਰ ਸਿੰਘ ਕਹਿੰਦੇ ਹਨ ਕਿ ਡੇਅਰੀ ਜੀਵਨ ਨੇ ਪੇਡੂ ਲੋਕਾਂ ਦਾ ਜੀਵਨ ਬਦਲ ਦਿੱਤਾ ਹੈ। ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ।ਪਸ਼ੂ ਪਾਲਨ ਸਿਰਫ਼ ਗਾਵਾਂ ਮੱਝਾਂ ਦੀ ਪਾਲਨਾ ਨਹੀਂ ਸਗੋਂ ਇਸ ਨਾਲ ਹੋਰ ਵੀ ਪਸ਼ੂ ਪਾਲੇ ਜਾ ਸਕਦੇ ਹਨ। ਹੁਣ ਤਾਂ ਪਸ਼ੂ ਦਾ ਗੋਬਰ ਵੀ ਵਿਕ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਜੀ ਡੀ ਪੀ ਵਿਚ ਪਸ਼ੂ ਪਾਲਨ ਅਤੇ ਇਸ ਨਾਲ ਜੁੜੇ ਖੇਤਰਾਂ ਤੋਂ 4 ਪ੍ਰਤੀਸ਼ਤ ਯੋਗਦਾਨ ਮਿਲ ਰਿਹਾ ਹੈ। ਗੁਜਰਾਤ ਤੋਂ ਬਾਦ ਕਰਨਾਟਕ ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਉੱਭਰ ਰਿਹਾ ਹੈ। ਸ਼ਹਿਰ ਵਿਚ ਨੌਕਰੀ ਕਰ ਕੇ ਵਿਅਕਤੀ 10 ਤੋਂ 15 ਹਜ਼ਾਰ ਰੁਪਏ ਰਿਹਾ ਹੁੰਦਾ ਹੈ। 15 ਹਜ਼ਾਰ ਰੁਪਏ ਤਾਂ ਦੋ ਤੋਂ ਤਿੰਨ ਪਸ਼ੂਆਂ ਤੋਂ ਕਮਾ ਸਕਦੇ ਹਨ।

ਦੁੱਧ ਦੀ ਕਮਾਈ -
ਨੈਸ਼ਨਲ ਅਕਾਊਟ ਸਟੈਟਿਕਸ 2019 ਮੁਤਾਬਿਕ, 2017-18 ਵਿੱਚ ਦੁੱਧ ਵੱਲੋਂ ਹੋਣ ਵਾਲੀ ਕਮਾਈ 7,01,530 ਕਰੋੜ ਰੁਪਏ ਹੈ ਭਾਰਤ ਵਿੱਚ ਪ੍ਰਤੀ ਦਿਨ 50 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਹੈ। ਇਸ ਵਿੱਚ ਕਰੀਬ 20 ਕਰੋੜ ਲੀਟਰ ਦਾ ਆਪਣੇ ਆਪ ਕਿਸਾਨ ਇਸਤੇਮਾਲ ਕਰਦਾ ਹੈ। ਜਦਕਿ 30 ਕਰੋੜ ਲੀਟਰ ਬਾਜ਼ਾਰ ਵਿੱਚ ਆਉਂਦਾ ਹੈ।

ਰੁਜ਼ਗਾਰ ਦੀ ਕਾਫ਼ੀ ਸੰਭਾਵਨਾ –
ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ, ਗੁਜਰਾਤ, ਵਿੱਚ ਵਰਗੀ ਕੁਰੀਅਨ ਸੈਂਟਰ ਆਫ਼ ਐਕਸੀਲੈਂਸ ਦੇ ਸਲਾਹਕਾਰ ਸੰਦੀਪ ਦਾਸ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਵਾਲੇ ਮਾਹੌਲ ਵਿੱਚ ਵੀ ਡੇਅਰੀ ਸੈਕਟਰ ਬੇਫ਼ਿਕਰ ਹੋ ਕੇ ਕੰਮ ਕਰ ਰਿਹਾ ਹੈ।ਦੁੱਧ ਨੂੰ ਫ਼ਰਿਜ ਵਿਚ ਰੱਖ ਸਟੋਰ ਵੀ ਕੀਤਾ ਜਾ ਸਕਦਾ ਹੈ।

ਡੇਅਰੀ ਲਈ ਕਿੱਥੋਂ ਮਿਲੇਗੀ ਮਦਦ –
ਕੇਂਦਰ ਸਰਕਾਰ ਦੀ ਡੇਅਰੀ ਵਿਕਾਸ ਯੋਜਨਾ (DEDS) ਦੇ ਇਲਾਵਾ ਰਾਜ ਸਰਕਾਰਾਂ ਵੀ ਆਪਣੇ -ਆਪਣੇ ਪੱਧਰ ਉੱਤੇ ਇਸ ਦੇ ਵਿਕਾਸ ਦੇ ਪ੍ਰੋਗਰਾਮ ਚਲਾ ਰਹੀ ਹੈ। ਜਿਨ੍ਹਾਂ ਵਿੱਚ 25 ਤੋਂ ਲੈ ਕੇ 90 ਫ਼ੀਸਦੀ ਤੱਕ ਦੀ ਸਬਸਿਡੀ ਮਿਲਦੀ ਹੈ। ਝਾਰਖੰਡ ਮਿਲਕ ਫਾਉਂਡੇਸ਼ਨ ਦੇ ਐਮ ਡੀ ਸੁਧੀਰ ਕੁਮਾਰ ਸਿੰਘ ਦੇ ਮੁਤਾਬਿਕ ਬਿਹਾਰ ਵਿੱਚ ਇਸ ਦੇ ਲਈ 50 ਤੋਂ 57 ਫ਼ੀਸਦੀ ਅਤੇ ਝਾਰਖੰਡ ਵਿੱਚ 90 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਪਸ਼ੂ ਵਿਕਾਸ ਯੋਜਨਾ ਦੇ ਤਹਿਤ ਇੱਕ ਪਸ਼ੂ ਉੱਤੇ 17,750 ਰੁਪਏ ਦੀ ਸਬਸਿਡੀ ਮਿਲਦੀ ਹੈ ।ਜਦੋਂ ਕਿ ਅਨੁਸੂਚਿਤ ਜਾਤੀ ਅਤੇ ਵਿਅਕਤੀ ਜਾਤੀ ਲਈ ਇਹ ਰਕਮ 23,300 ਰੁਪਏ ਪ੍ਰਤੀ ਪਸ਼ੂ ਹੋ ਜਾਂਦੀ ਹੈ ।

ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਨ ਵਾਲਾ ਦੇਸ਼
ਸਾਲ 20180-19 ਵਿਚ ਭਾਰਤ 187.7 ਮਿਲੀਅਨ ਟਨ ਦੁੱਧ ਦਾ ਉਤਪਾਦਨ ਕਰ ਰਿਹਾ ਹੈ।ਲਗਭਗ 20 ਫ਼ੀਸਦੀ ਹਿੱਸੇਦਾਰੀ ਦੇ ਨਾਲ ਦੁੱਧ ਉਤਪਾਦਨ ਵਿਚ ਨੰਬਰ ਵਨ ਹਾਂ। 1950-51 ਵਿਚ ਆਪਣਾ ਦੇਸ ਇੱਕ ਸਾਲ ਵਿਚ 17 ਮਿਲੀਅਨ ਟਨ ਦੁੱਧ ਪੈਦਾ ਕਰਦੇ ਸਨ।

ਪਸ਼ੂਆਂ ਦੀ ਸਥਿਤੀ ਕੀ ਹੈ—
20 ਵੀ ਪਸ਼ੂ ਗਣਨਾ ਦੇ ਮੁਤਾਬਿਕ ਇਸ ਵਕਤ ਦੇਸ਼ ਵਿਚ ਕੁੱਲ ਪਸ਼ੂ-ਧਨ ਆਬਾਦੀ 535.78 ਮਿਲੀਅਨ ਹੈ। ਜੋ ਕਿ 2012 ਦੀ ਤੁਲਨਾ ਵਿਚ 4.6 ਪ੍ਰਤੀਸ਼ਤ ਅਧਿਕ ਹੈ ।
ਗਾਵਾਂ ਦੀ ਕੁੱਲ ਸੰਖਿਆ 145.12 ਮਿਲੀਅਨ ਹੈ। ਜੋ ਕਿ ਪਿਛਲੇ ਸਾਲ ਦੇ ਤੁਲਨਾ ਵਿਚ 18.0 ਪ੍ਰਤੀਸ਼ਤ ਵਧੀ ਹੈ ।
ਦੇਸ਼ ਵਿਚ ਮੱਝਾਂ ਦੀ ਗਿਣਤੀ 109.85 ਮਿਲੀਅਨ ਹੈ ਜੋ ਪਿਛਲੀ ਗਣਨਾ ਦੀ ਤੁਲਨਾ ਵਿਚ 1.0 ਪ੍ਰਤੀਸ਼ਤ ਅਧਿਕ ਹੈ।

ਗਾਂ ਦਾ ਦੁੱਧ ਅਤੇ ਬੋਤਲ ਬੰਦ ਪਾਣੀ ਦੇ ਰੇਟ ਬਰਾਬਰ
ਦੁੱਧ ਉਤਪਾਦਨ ਵਿਚ ਅਸੀਂ ਕਾਫ਼ੀ ਤੱਰਕੀ ਕਰ ਲਈ ਹੈ ਪਰ ਗਾਂ ਦਾ ਦੁੱਧ ਦੀ ਕੀਮਤ ਸਿਰਫ਼ ਪਾਣੀ ਦੀ ਬੋਤਲ ਦੇ ਬਰਾਬਰ ਹੈ ।ਪਸ਼ੂ ਪਾਲਕਾਂ ਨੇ ਮੰਗ ਕੀਤੀ ਹੈ ਕਿ ਦੁੱਧ ਦੇ ਰੇਟ ਤੈਅ ਹੋਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਘਾਟਾ ਨਾ ਪਵੇ।

ਕਿਵੇਂ ਨਿਰਧਾਰਿਤ ਹੁੰਦੀ ਹੈ ਦੁੱਧ ਦੀ ਕੀਮਤ
ਦੁੱਧ ਵਿਚ ਮੌਜੂਦ ਫੈਟ ਅਤੇ ਐਸ ਐਨ ਐਫ (solids-not-fat) ਦੇ ਆਧਾਰਿਤ ਦੁੱਧ ਦੀ ਕੀਮਤ ਤਹਿ ਕੀਤੀ ਜਾਂਦੀ ਹੈ।ਫੈਟ ਦੀ ਡਿਗਰੀ ਦੇ ਹਿਸਾਬ ਨਾਲ ਇਸ ਦੀ ਕੀਮਤ ਤਹਿ ਹੁੰਦੀ ਹੈ।

 
First published: May 12, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading