Corona Breaking: ਪੰਜਾਬ ਸਰਕਾਰ ਵੱਲੋਂ 1 ਮਾਰਚ ਤੋਂ ਜਨਤਕ ਅਤੇ ਘਰੇਲੂ ਇੱਕਠ 'ਤੇ ਪਬੰਦੀਆਂ ਦਾ ਐਲਾਨ, ਮੁੜ ਲੱਗੇਗਾ ਨਾਈਟ ਕਰਫ਼ਿਊ

Corona: ਪੰਜਾਬ ਸਰਕਾਰ ਵੱਲੋਂ 1 ਮਾਰਚ ਤੋਂ ਜਨਤਕ ਅਤੇ ਘਰੇਲੂ ਇੱਕਠ ਤੇ ਪਬੰਦੀਆਂ ਦਾ ਐਲਾਨ
- news18-Punjabi
- Last Updated: February 23, 2021, 5:13 PM IST
ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਸੱਦੀ ਗਈ ਪੰਜਾਬ ਕੈਬਨਿਟ ਦੀ ਕੋਰੋਨਾ ਰੀਵਿਊ ਮੀਟਿੰਗ ਵਿੱਚ ਅੱਜ ਫ਼ੈਸਲਾ ਲਿਆ ਗਿਆ ਕਿ 1 ਮਾਰਚ ਤੋਂ ਅੰਦਰ ਅਤੇ ਬਾਹਰ ਹੋਣ ਵਾਲੇ ਇਕੱਠਾਂ ਤੇ ਰੋਕ ਲਈ ਜਾਵੇਗੀ। ਅੰਦਰ ਹੋਣ ਵਾਲੀ ਮੀਟਿੰਗ ਜਾਂ ਇਕੱਠ ਵਿੱਚ ਜਿਥੇ ਸਿਰਫ਼ 100 ਲੋਕ ਮੌਜੂਦ ਰਹਿ ਸਕਣਗੇ ਉੱਥੇ ਹੀ ਬਾਹਰ ਹੋਣ ਵਾਲੇ ਇਕੱਠਾਂ ਵਿੱਚ 200 ਲੋਕਾਂ ਨੂੰ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਮੁੜ ਤੋਂ ਮਾਸਕ ਲਾਉਣਾ, ਸੋਸ਼ਲ ਡਿਸਟੇਨਸਿੰਗ ਦਾ ਪਾਲਨ ਕਰਨਾ ਸਖ਼ਤੀ ਨਾਲ ਲਾਜ਼ਮੀ ਬਣਾਉਣਾ ਅਤੇ ਟੈਸਟਿੰਗ ਨੂੰ 30,000 ਇੱਕ ਦਿਨ ਵਿੱਚ ਕਰਨ ਦਾ ਟੀਚਾ ਰੱਖਿਆ।
ਇੱਕ ਉੱਚ ਪੱਧਰੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸਾਰੇ ਜ਼ਿਲਿਆਂ ਦੇ ਡੀ ਸੀ ਨੂੰ ਹੌਟ ਸਪਾਟ ਤੇ ਰਾਤ ਦਾ ਕਰਫਿਊ ਮੁੜ ਲਾਉਣ ਦਾ ਆਦੇਸ਼ ਵੀ ਦਿੱਤਾ ਗਿਆ ਹੈ।